ਰਾਹੁਲ ਗਾਂਧੀ ਵਾਇਨਾਡ ਸੀਟ ਤੋਂ ਦੇਣਗੇ ਅਸਤੀਫਾ
ਨਵੀਂ ਦਿੱਲੀ। ਪ੍ਰਿਅੰਕਾ ਗਾਂਧੀ (Priyanka Gandhi) ਵਾਇਨਾਡ ਤੋਂ ਉਪ ਚੋਣ ਲੜੇਗੀ। ਰਾਹੁਲ ਗਾਂਧੀ ਅਤੇ ਅਰਜੁਨ ਖੜਗੇ ਨੇ ਸੋਮਵਾਰ ਨੂੰ ਕਾਂਗਰਸ ਦੀ 2 ਘੰਟੇ ਤੋਂ ਵੱਧ ਚੱਲੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ। ਰਾਹੁਲ ਗਾਂਧੀ ਕੇਰਲ ਦੀ ਵਾਇਨਾਡ ਸੀਟ ਤੋਂ ਅਸਤੀਫਾ ਦੇਣਗੇ ਅਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਬਣੇ ਰਹਿਣਗੇ। ਹੁਣ ਵਾਇਨਾਡ ਤੋਂ ਪ੍ਰਿਅੰਕਾ ਗਾਂਧੀ ਉਪ ਚੋਣ ਲੜੇਗੀ।
ਇਹ ਵੀ ਪੜ੍ਹੋ: ਬੁਟੀਕ ਦੀ ਦੁਕਾਨ ’ਚ ਅੱਗ ਲੱਗਣ ਕਾਰਨ ਲੱਖਾਂ ਦਾ ਕੱਪੜਾ ਸੜਿਆ
ਦੱਸ ਦੇੇਈਏ ਕਿ ਰਾਹੁਲ ਗਾਂਧੀ ਨੇ ਰਾਏਬਰੇਲੀ ਅਤੇ ਵਾਇਨਾਡ ਦੋਵਾਂ ਸੀਟਾਂ ਤੋਂ ਲੋਕ ਸਭਾ ਦੀਆਂ ਚੋਣਾਂ ਜਿੱਤਿਆਂ ਸਨ। ਉਸ ਤੋਂ ਬਾਅਦ ਹੀ ਅਟਕਲਾਂ ਸ਼ੁਰੂ ਹੋ ਗਈਆਂ ਸਨ ਕਿ ਰਾਹੁਲ ਗਾਂਧੀ ਕਿਹੜੀ ਸੀਟ ਛੱਡਣਗੇ। ਅੱਜ ਕਾਂਗਰਸ ਦੀ ਮੀਟਿੰਗ ’ਚ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਨੇ ਸਪੱਸ਼ਟ ਕੀਤਾ ਹੈ ਕਿ ਰਾਹੁਲ ਰਾਏਬਰੇਲੀ ਤੋਂ ਹੀ ਸੰਸਦ ਮੈਂਬਰ ਬਣੇ ਰਹਿਣਗੇ ਅਤੇ ਵਾਇਨਾਡ ਤੋਂ ਪ੍ਰਿਅੰਕਾ ਗਾਂਧੀ ਚੋਣ ਲੜਨਗੇ।