ਮੁੱਖ ਮੰਤਰੀ ਮਾਨ ਨੇ ਕੀਤੀ ਮੀਟਿੰਗ, ਪੰਜਾਬੀਆਂ ਲਈ ਲਿਆ ਅਹਿਮ ਫੈਸਲਾ

Punjab News
Cm Bhagwant Mann

ਹਰ ਜ਼ਿਲ੍ਹੇ ’ਚ ਖੁੱਲ੍ਹਣਗੇ ਸੀਐਮ ਸਹਾਇਤਾ ਕੇਂਦਰ

  • ਏਆਈ ਦੀ ਮੱਦਦ ਨਾਲ ਖੁਦ ਰੱਖਾਂਗਾ ਸਾਰੇ ਕੰਮ ਕਾਜ਼ ’ਤੇ ਨਜ਼ਰ : ਮਾਨ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਸਾਰੇ ਜ਼ਿਲਿਆਂ ਦੇ ਡੀਸੀਜ਼ ਨਾਲ ਮੀਟਿੰਗ ਕੀਤੀ। ਮੀਟਿੰਗ ’ਚ ਪੰਜਾਬ ਦੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਹੋਈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਚੋਣ ਜ਼ਾਬਤੇ ਕਾਰਨ ਤਿੰਨ ਮਹੀਨਿਆਂ ਤੋਂ ਕੰਮ ਰੁਕੇ ਹੋਏ ਸਨ। ਉਨ੍ਹਾਂ ਨੂੰ ਮੁਡ਼ ਸ਼ੁਰੂ ਕਰਨ ਦੇ ਆਦੇਸ਼ ਦਿੱਤੇ। ਮੀਟਿੰਗ ’ਚ ਚੋਣ ਪ੍ਰਚਾਰ ਦੌਰਾਨ ਜੋ ਸੁਝਾਅ ਦਿੱਤੇ ਸਨ ਉਨ੍ਹਾਂ ’ਤੇ ਵੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਇੱਕ ਅਹਿਮ ਫੈਸਲਾ ਲਿਆ ਗਿਆ। ਮਾਨ ਨੇ ਆਖਿਆ ਕਿ ਹਰ ਜ਼ਿਲ੍ਹੇ ’ਚ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲ੍ਹੇ ਜਾਣਗੇ। ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦਾ ਕੰਮ ਨਿਰਧਾਰਤ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ। ਜਿਸ ਨਾਲ ਲੋਕਾਂ ਨੂੰ ਕਾਫੀ ਮੱਦਦ ਮਿਲੇਗੀ। Punjab News

ਇਹ ਵੀ ਪੜ੍ਹੋ: ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪਾਵਰ ਲਿਫ਼ਟਿੰਗ ਨੈਸ਼ਨਲ ਚੈਂਪੀਅਨਸ਼ਿਪ ਦਾ ਕੀਤਾ ਉਦਘਾਟਨ

ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਅਧਿਕਾਰੀ ਪੈਸੇ ਮੰਗਣ ਤਾਂ ਇਸ ਦੀ ਸਿਕਾਇਤ ਤੁਰੰਤ ਹੈਲਪਲਾਈਨ ਨੰਬਰ ’ਤੇ ਕਰੋ। ਉਨ੍ਹਾਂ ਕਿਹਾ ਕਿ ਮੈ ਏਆਈ ਦੀ ਮੱਦਦ ਨਾਲ ਸਾਰੇ ਕੰਮਕਾਜ਼ ’ਤੇ ਨਜ਼ਰ ਰੱਖਾਂਗਾ। ਤਹਿਸੀਲਾਂ ’ਚ ਕਿੰਨੀਆਂ ਰਜਿਸਟਰੀਆਂ ਹੋਈਆਂ ਉਨ੍ਹਾਂ ’ਤੇ ਵੀ ਨਜ਼ਰ ਰੱਖਾਂਗਾ। Punjab News

ਮੀਟਿੰਗ ਦੀਆਂ ਖਾਸ ਗੱਲਾਂ

  • ਹਰ ਜ਼ਿਲ੍ਹੇ ’ਚ ਖੁੱਲ੍ਹਣਗੇ ਸੀਐਮ ਸਹਾਇਤਾ ਕੇਂਦਰ
  • ਚੋਣ ਜ਼ਾਬਤੇ ਕਾਰਨ ਤਿੰਨ ਮਹੀਨਿਆਂ ਤੋਂ ਰੁਕੇ ਹੋਏ ਸੀ ਕੰਮ
  • ਏਆਈ ਦੀ ਮੱਦਦ ਨਾਲ ਖੁਦ ਰੱਖਾਂਗਾ ਸਾਰੇ ਕੰਮ ਕਾਜ਼ ’ਤੇ ਨਜ਼ਰ
  • ਨਸ਼ਿਆਂ ਨੂੰ ਲੈ ਕੇ ਕੱਲ੍ਹ ਹੋਵੇਗੀ ਹਾਈਲੇਵਲ ਮੀਟਿੰਗ
  • ਲੋਕਾਂ ਨੇ ਜੋ ਸੁਝਾਅ ਦਿੱਤੇ ਉਨ੍ਹਾਂ ਨੂੰ ਲੈ ਕੇ ਚਰਚਾ ਹੋਈ
  • ਤਹਿਸੀਲ ’ਚ ਕਿੰਨੀਆਂ ਰਜਿਸਟਰੀਆਂ ਹੋਈਆਂ ਉਨਾਂ ’ਤੇ ਖੁਦ ਰੱਖਾਂਗਾ ਨਜ਼ਰ : ਮਾਨ
  • ਅਧਿਕਾਰੀ ਪੈਸੇ ਮੰਗਣ ਤਾਂ ਸਿਕਾਇਤ ਹੈਲਪਲਾਈਨ ਨੰਬਰ ’ਤੇ ਕਰੋ