ਦੌੜਦੀ ਕਾਰ ਨੂੰ ਅੱਗ ਲੱਗ ਜਾਂਦੀ ਹੈ ਤੇ ਕਾਰ ਸਵਾਰ ਸਾਰੇ ਵਿਅਕਤੀ ਜਿੰਦਾ ਸੜ ਜਾਂਦੇ ਹਨ ਕਿਤੇ ਖੜ੍ਹੀ ਗੱਡੀ ਨੂੰ ਹੀ ਅੱਗ ਲੱਗ ਜਾਂਦੀ ਹੈ ਅਜਿਹੀਆਂ ਦਰਦਨਾਕ ਘਟਨਾਵਾਂ ਦੇਸ਼ ਅੰਦਰ ਰੋਜ਼ਾਨਾ ਹੀ ਕਿਤੇ ਨਾ ਕਿਤੇ ਹੋ ਰਹੀਆਂ ਹਨ ਇਹ ਮਾਮਲਾ ਮਸ਼ੀਨਰੀ ਦੀ ਤਕਨੀਕ ਦੇ ਨਾਲ-ਨਾਲ ਸੜਕ ਦੇ ਨਿਰਮਾਣ ਅਤੇ ਜਾਗਰੂਕਤਾ ਨਾਲ ਵੀ ਸਬੰਧਤ ਹੈ। ਆਮ ਤੌਰ ’ਤੇ ਇਸ ਨੂੰ ਸ਼ਾਰਟ ਸਰਕਟ ਜਾਂ ਵਾਇਰਿੰਗ ’ਚ ਖਰਾਬੀ ਦਾ ਕਾਰਨ ਸਮਝਿਆ ਜਾਂਦਾ ਹੈ, ਆਟੋ ਕੰਪਨੀਆਂ ਨੂੰ ਤਕਨੀਕੀ ਪਹਿਲੂਆਂ ’ਤੇ ਗੌਰ ਕਰਕੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ। ਪੁਰਾਣੀ ਗੱਡੀ ’ਚ ਗੱਡੀ ਦੇ ਮਾਲਕ ਨੂੰ ਵਾਇਰਿੰਗ ਸਬੰਧੀ ਸਾਮਾਨ ਦੀ ਗੁਣਵੱਤਾ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ। (Road Vehicle Fires)
ਇਹ ਵੀ ਪੜ੍ਹੋ : ਚੱਲਦੀ ਕਾਰ ਨੂੰ ਲੱਗੀ ਅੱਗ, ਚਾਲਕ ਦੀ ਕਾਰ ’ਚ ਜਿੰਦਾ ਸੜ ਕੇ ਮੌਤ
ਇੱਥੇ ਗੱਡੀ ਮਾਲਕ ਤੇ ਡਰਾਇਵਰ ਦੀ ਜਾਗਰੂਕਤਾ ਬਹੁਤ ਮਹੱਤਵਪੂਰਨ ਹੈ ਇਹ ਵੀ ਮੰਨਿਆ ਜਾਂਦਾ ਹੈ। ਕਿ ਕੰਕਰੀਟ ਨਾਲ ਬਣ ਰਹੀਆਂ ਸੜਕਾਂ ਦੀ ਰਗੜ ਜ਼ਿਆਦਾ ਹੋਣ ਕਰਕੇ ਵੀ ਟਾਇਰਾਂ ਨੂੰ ਅੱਗ ਲੱਗ ਜਾਂਦੀ ਹੈ ਸੜਕ ਨਿਰਮਾਣ ਲਈ ਵੀ ਸਰਕਾਰਾਂ ਮਾਮਲੇ ਦੀ ਬਰੀਕੀ ਤੱਕ ਜਾ ਕੇ ਅੱਗ ਲੱਗਣ ਦੇ ਸਾਰੇ ਕਾਰਨਾਂ ਬਾਰੇ ਜਾਣਕਾਰੀ ਹਾਸਲ ਕਰਨ ਜੇਕਰ ਸੜਕ ਨਿਰਮਾਣ ਸਬੰਧੀ ਵੀ ਕਿਸੇ ਕਾਰਨ ਦੀ ਪੁਸ਼ਟੀ ਹੁੰਦੀ ਹੈ ਤਾਂ ਇਸ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕਰਕੇ ਸੜਕੀ ਹਾਦਸਿਆਂ ਨੂੰ ਘਟਾਇਆ ਜਾਣਾ ਚਾਹੀਦਾ ਹੈ। (Road Vehicle Fires)