ਲੌਂਗੋਵਾਲ, (ਹਰਪਾਲ/ਕ੍ਰਿਸ਼ਨ)। ਸਥਾਨਕ ਬਡਬਰ ਰੋਡ ’ਤੇ ਭਾਰਤ ਪੈਟਰੋਲੀਅਮ ਦੀ ਵੀਹ ਹਜ਼ਾਰ ਲੀਟਰ ਡੀਜ਼ਲ ਪੈਟਰੋਲ ਤੇਲ ਦੇ ਨਾਲ ਭਰੇ ਟੈਂਕਰ ਨੂੰ ਅਚਾਨਕ ਅੱਗ ਲੱਗ ਗਈ। ਜਿਵੇਂ ਹੀ ਤੇਲ ਦੇ ਭਰੇ ਟੈਂਕਰ ਨੂੰ ਅੱਗ ਲੱਗੀ ਤਾਂ ਹਫਡ਼ਾ ਦਫਡ਼ੀ ਮਚ ਗਈ। ਜਿਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਸੰਗਰੂਰ, ਸੁਨਾਮ, ਬਰਨਾਲਾ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ’ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਘਟਨਾ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜੇਕਰ ਫਾਇਰ ਸਮੇਂ ਸਿਰ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। Fire Accident
ਇਹ ਵੀ ਪੜ੍ਹੋ: ਵੱਡੀ ਗਿਣਤੀ ’ਚ ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲੇ
ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਬਾਅਦ ਦੁਪਹਿਰ ਉਦੋਂ ਵਾਪਰੀ ਜਦੋਂ ਡੀਜਲ ਪੈਟਰੋਲ ਦਾ ਭਰਿਆ ਟੈਂਕਰ ਭਾਰਤ ਪੈਟਰੋਲੀਅਮ ਪੰਪ ’ਤੇ ਤੇਲ ਦੀ ਡਿਲਵਰੀ ਦੇਣ ਲਈ ਆਇਆ। ਇਹ ਟੈਂਕਰ ਬਡਬਰ ਰੋਡ ਤੋਂ ਬੈਕ ਹੋ ਕੇ ਪੈਟਰੋਲ ਪੰਪ ਦੇ ਅੰਦਰ ਤੇਲ ਡਿਲੀਵਰ ਕਰਨ ਲਈ ਜਾ ਹੀ ਰਿਹਾ ਸੀ ਤਾਂ ਇਸ ਦੌਰਾਨ ਅਚਾਨਕ ਹੀ ਅੱਗ ਲੱਗ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਪ ਦੇ ਮਾਲਕ ਨੇ ਦੱਸਿਆ ਕਿ ਇਸ ਟੈਂਕਰ ਅੰਦਰ ਵੀਹ ਹਜ਼ਾਰ ਲੀਟਰ ਪੈਟਰੋਲ ਅਤੇ ਡੀਜ਼ਲ ਹੈ। ਜਦੋਂ ਤੇਲ ਦਾ ਇਹ ਟੈਂਕਰ ਅਜੇ ਤੇਲ ਪਾਉਣ ਲਈ ਪੰਪ ਨੂੰ ਜਾ ਹੀ ਰਿਹਾ ਸੀ ਤਾਂ ਪੰਪ ਦੇ ਬਾਹਰ ਹੀ ਇਸ ਟੈਂਕਰ ਦੇ ਅੱਗੇ ਵਾਲੇ ਕੈਬਨ ਨੂੰ ਅਚਾਨਕ ਹੀ ਅੱਗ ਲੱਗ ਗਈ। ਫਾਇਰ ਬ੍ਰਿਗੇਡ ਨੇ ਸਮੇਂ ਸਿਰ ਪਹੁੰਚ ਕੇ ਕੁਝ ਹੀ ਸਮੇਂ ਵਿੱਚ ਅੱਗ ’ਤੇ ਕਾਬੂ ਪਾ ਲਿਆ। ਇਸ ਘਟਨਾ ਦੌਰਾਨ ਟੈਂਕਰ ਡਰਾਇਵਰ ਵਾਲ-ਵਾਲ ਬਚ ਗਿਆ। ਸੁਰੱਖਿਆ ਕਰਮੀਆਂ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। Fire Accident