ਜੂਨ ਮਹੀਨੇ ਦੇ ਪਹਿਲੇ ਗੇੜ ਦੇ 72 ਪਰਿਵਾਰਾਂ ਨੂੰ ਚੈੱਕ ਪ੍ਰਦਾਨ ਕੀਤੇ (Faridkot News)
ਫਰੀਦਕੋਟ (ਗੁਰਪ੍ਰੀਤ ਪੱਕਾ)। ਵਿਸ਼ਵ ਪ੍ਰਸਿੱਧ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਜੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾਂਦੇ ਅਨੇਕਾਂ ਕਾਰਜਾਂ ਵਿੱਚੋਂ ਇੱਕ ਹੈ ਲੋੜਵੰਦਾਂ,ਸ਼ਹੀਦ ਕਿਸਾਨਾਂ ਦੇ ਪਰਿਵਾਰਾਂ,ਵਿਧਵਾਵਾਂ ਜਿਹਨਾਂ ਦੇ ਬੱਚੇ ਛੋਟੇ ਹਨ ਤੇ ਕਮਾਈ ਕਰਨ ਵਾਲਾ ਨਹੀਂ,ਬਜ਼ਰਗਾਂ ਜਿਹਨਾਂ ਨੂੰ ਕੋਈ ਸੰਭਾਲਣ ਵਾਲਾ ਨਹੀਂ ਜਾਂ ਅਪਾਹਿਜ਼ ਜੋ ਆਪਣੀ ਰੋਜ਼ੀ-ਰੋਟੀ ਨਹੀਂ ਕਮਾ ਸਕਦੇ ਆਦਿ ਦੀ ਮਾਲੀ ਸਹਾਇਤਾ ਕਰਨਾ ਜਿਸ ਤਹਿਤ ਮਹੀਨਾਵਾਰ ਪੈਨਸ਼ਨਾਂ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ। (Faridkot News)
ਇਸੇ ਲੜੀ ਤਹਿਤ ਟਰੱਸਟ ਦੇ ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ ਦੀ ਅਗਵਾਈ ਅਤੇ ਜ਼ਿਲ੍ਹਾ ਪ੍ਰਧਾਨ ਭਰਪੂਰ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਫ਼ਰੀਦਕੋਟ ਨਾਲ ਸੰਬੰਧਿਤ ਲਾਭਪਾਤਰੀਆਂ ਨੂੰ ਸੰਨੀ ਓਬਰਾਏ ਰੈਣ ਬਸੇਰਾ ਫ਼ਰੀਦਕੋਟ ਵਿਖੇ ਜੂਨ ਮਹੀਨੇ ਦੇ ਪਹਿਲੇ ਗੇੜ ਦੇ 72 ਪਰਿਵਾਰਾਂ ਨੂੰ ਚੈੱਕ ਪ੍ਰਦਾਨ ਕੀਤੇ ਗਏ। ਸਮੂਹ ਲਾਭ-ਪਾਤਰੀਆਂ ਵੱਲੋਂ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ.ਐੱਸ.ਪੀ ਸਿੰਘ ਓਬਰਾਏ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸੰਸਾ ਅਤੇ ਧੰਨਵਾਦ ਕੀਤਾ ਗਿਆ।
ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਹੋਇਆ ਵਾਧਾ
ਇਕਾਈ ਫਰੀਦਕੋਟ ਦੇ ਪ੍ਰਧਾਨ ਭਰਪੂਰ ਸਿੰਘ ਨੇ ਦੱਸਿਆ ਕਿ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਦੂਰ-ਦੁਰਾਡੇ ਤੋਂ ਇਲਾਜ਼ ਕਰਾਉਣ ਲਈ ਆਉਣ ਵਾਲੇ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਦੇ ਠਹਿਰਣ ਲਈ ਮੈਡੀਕਲ ਕਾਲਜ ਦੇ ਕੈਂਪਸ ਦੇ ਅੰਦਰ ਬਣੇ ਸੰਨੀ ਓਬਰਾਏ ਰੈਣ ਬਸੇਰੇ ਅਤੇ ਬਹੁਤ ਹੀ ਘੱਟ ਰੇਟਾਂ ’ਤੇ ਚਲਾਈ ਜਾ ਰਹੀ ਹੈ।
ਸੰਨੀ ਓਬਰਾਏ ਕਲੀਨੀਕਲ ਲੈਬਾਰਟਰੀ ਦਾ ਵੀ ਲੋਕ ਲੈ ਰਹੇ ਹਨ ਲਾਹਾ
ਸੰਨੀ ਓਬਰਾਏ ਕਲੀਨੀਕਲ ਲੈਬਾਰਟਰੀ ਦਾ ਇਲਾਕਾ ਨਿਵਾਸੀਆਂ ਨੂੰ ਬਹੁਤ ਹੀ ਫਾਇਦਾ ਹੋ ਰਿਹਾ ਹੈ। ਇਸ ਮੌਕੇ ਇਕਾਈ ਫ਼ਰੀਦਕੋਟ ਦੇ ਸਕੱਤਰ ਸ.ਦਵਿੰਦਰ ਸਿੰਘ ਸੰਧੂ,ਉਪ-ਪ੍ਰਧਾਨ ਸ. ਸੂਰਤ ਸਿੰਘ ਖਾਲਸਾ, ਖਜਾਨਚੀ ਸ. ਜਸਬੀਰ ਸਿੰਘ ਬਰਾੜ, ਪ੍ਰੈਸ ਸਕੱਤਰ ਪ੍ਰਦੀਪ ਸ਼ਰਮਾ, ਸ. ਜਗਪਾਲ ਸਿੰਘ ਬਰਾੜ, ਕਰਮਜੀਤ ਸਿੰਘ ਹਰਦਿਆਲੇਆਣਾ, ਕਰਮਿੰਦਰ ਸਿੰਘ ਬਿੱਟੂ ਗਿੱਲ, ਕੈਪ.ਬਲਜੀਤ ਸਿੰਘ ਅਤੇ ਅਨੋਖ ਸਿੰਘ ਉਚੇਚੇ ਤੌਰ ’ਤੇ ਸ਼ਾਮਲ ਸਨ।