World Blood Donor Day : ਪੂਜਨੀਕ ਗੁਰੂ ਜੀ ਵੱਲੋਂ ਖੂਨਦਾਨ ਦੇ ਖੇਤਰ ’ਚ ਲਿਆਂਦੀ ਕ੍ਰਾਂਤੀ ਨਾਲ ਲੱਖਾਂ ਨੂੰ ਮਿਲੀ ਨਵੀਂ ਜ਼ਿੰਦਗੀ

World Blood Donor Day
ਫਾਈਲ ਫੋਟੋ

ਡੇਰਾ ਸ਼ਰਧਾਲੂ ਕਰ ਚੁੱਕੇ ਹਨ10 ਲੱਖ ਯੂਨਿਟ ਖੂਨ ਦਾਨ | World Blood Donor Day

ਸਰਸਾ (ਸੁਨੀਲ ਵਰਮਾ)। World Blood Donor Day : ਪੂਰੀ ਦੁਨੀਆ ਵਿੱਚ ਖੂਨ ਹੀ ਇੱਕ ਅਜਿਹਾ ਤੱਤ ਹੈ, ਜਿਸ ਦਾ ਬਦਲ ਵਿਗਿਆਨੀ ਨਹੀਂ ਲੱਭ ਸਕੇ। ਕਿਸੇ ਵੀ ਮਨੁੱਖੀ ਸਰੀਰ ਨੂੰ ਚੱਲਦਾ ਰੱਖਣ ਲਈ ਖੂਨ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਖੂਨਦਾਨ ਦੇ ਖੇਤਰ ਵਿੱਚ ਮੋਹਰੀ ਰਹਿਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਪੱਧਰ ’ਤੇ ’ਵਰਲਡ ਡੋਨਰ ਡੇਅ’ ਭਾਵ ਵਿਸ਼ਵ ਖੂਨ ਦਾਤਾ ਦਿਵਸ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ।

ਕੋਈ ਸਮਾਂ ਸੀ ਜਦੋਂ ਲੋਕ ਖੂਨਦਾਨ ਕਰਨ ਤੋਂ ਝਿਜਕਦੇ ਸਨ ਭਾਵੇਂ ਕਿਸੇ ਆਪਣੇ ਦੀ ਜਾਨ ਨੂੰ ਖ਼ਤਰਾ ਕਿਉਂ ਨਾ ਹੋਵੇ। ਅਜਿਹੇ ਸਮੇਂ ਵਿੱਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੂਨਦਾਨ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ ਹੈ, ਜਿਸ ਦੀ ਬਦੌਲਤ ਹੁਣ ਤੱਕ ਲੱਖਾਂ ਲੋਕਾਂ ਨੂੰ ਨਵਾਂ ਜੀਵਨ ਮਿਲਿਆ ਹੈ। ਪੂਜਨੀਕ ਗੁਰੂ ਜੀ ਨੇ ਵਿਸ਼ਾਲ ਰੂਹਾਨੀ ਸਤਿਸੰਗਾਂ ਰਾਹੀਂ ਲੋਕਾਂ ਨੂੰ ਖੂਨਦਾਨ ਅਤੇ ਹੋਰ ਸਮਾਜ ਭਲਾਈ ਦੇ ਕੰਮਾਂ ਲਈ ਪ੍ਰੇਰਿਤ ਕੀਤਾ। ਨਤੀਜੇ ਵਜੋਂ ਡੇਰਾ ਸੱਚਾ ਸੌਦਾ ਖੂਨਦਾਨ ਦੇ ਖੇਤਰ ਵਿੱਚ ਪੂਰੀ ਦੁਨੀਆ ਵਿੱਚ ਮੋਹਰੀ ਹੈ। (World Blood Donor Day)

ਡੇਰਾ ਸ਼ਰਧਾਲੂ ਪੱਲਿਓਂ ਪੈਸਾ ਖਰਚ ਕੇ ਕਰਦੇ ਨੇ ਖੂਨਦਾਨ | World Blood Donor Day

ਪੂਜਨੀਕ ਗੁਰੂ ਜੀ ਨੇ ਖੂਨਦਾਨ ਸਬੰਧੀ ਅਜਿਹੀ ਮੁਹਿੰਮ ਚਲਾਈ, ਜਿਸ ਦੇ ਤਹਿਤ ਅੱਜ ਦੁਨੀਆ ਭਰ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਉਸ ’ਤੇ ਚੱਲ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾ ਰਹੇ ਹਨ। ਇਹ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਦਾ ਹੀ ਕਮਾਲ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅੱਧੀ ਰਾਤ ਨੂੰ ਵੀ ਆਪਣੀ ਜੇਬ੍ਹ ਵਿੱਚੋਂ ਪੈਸੇ ਖਰਚ ਕੇ ਸੈਂਕੜੇ ਕਿਲੋਮੀਟਰ ਦੂਰ ਹਸਪਤਾਲਾਂ ਵਿੱਚ ਪਹੁੰਚ ਕੇ ਲੋੜਵੰਦ ਮਰੀਜ਼ਾਂ ਲਈ ਨਿਰਸਵਾਰਥ ਖੂਨਦਾਨ ਕਰਦੇ ਹਨ। ਪੂਜਨੀਕ ਗੁਰੂ ਜੀ ਨੇ ਡੇਰਾ ਸੱਚਾ ਸੌਦਾ ਦੇ ਖੂਨਦਾਨੀਆਂ ਨੂੰ ਟ੍ਰਿਊੂ ਬਲੱਡ ਪੰਪ ਦਾ ਖਿਤਾਬ ਦਿੱਤਾ ਹੈ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਡੇਰਾ ਸੱਚਾ ਸੌਦਾ 10 ਲੱਖ ਯੂਨਿਟ ਖੂਨ ਦਾਨ ਕਰ ਚੁੱਕਾ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ।

Also Read : ਗੁਰਦਿਆਲ ਸਿੰਘ ਇੰਸਾਂ ਬਣੇ ਪਿੰਡ ਸੰਗਤਪੁਰਾ ਦੇ ਤੀਜੇ ਸਰੀਰਦਾਨੀ

ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੇਸ਼ ਅਤੇ ਦੁਨੀਆ ’ਚ 163 ਮਾਨਵਤਾ ਭਲਾਈ ਦੇ ਕਾਰਜ ਕਰਦੇ ਹਨ। ਇਨ੍ਹਾਂ ਕਾਰਜਾਂ ਵਿੱਚੋਂ, 12ਵੇਂ ਕਾਰਜ ਵਿੱਚ ਟ੍ਰਿਊੂ ਬਲੱਡ ਪੰਪ ਸ਼ਾਮਲ ਹੈ, ਭਾਵ ਨਿਯਮਿਤ ਤੌਰ ’ਤੇ ਖੂਨਦਾਨ ਕਰਨਾ। ਡੇਰਾ ਸ਼ਰਧਾਲੂ ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰਦੇ ਹਨ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬੱਚਿਆਂ ਦੇ ਜਨਮ ਦਿਨ, ਆਪਣੇ ਅਤੇ ਪਰਿਵਾਰ ਦੇ ਕਿਸੇ ਵਿਅਕਤੀ ਦੇ ਜਨਮ ਦਿਨ ਅਤੇ ਪਰਿਵਾਰ ਵਿੱਚ ਹੋਰ ਖੁਸ਼ੀ-ਗ਼ਮੀ ਦੇ ਮੌਕੇ ਖੂਨਦਾਨ ਕਰਕੇ ਮਨਾਉਂਦੇ ਹਨ। ਇਸ ਤੋਂ ਇਲਾਵਾ ਭਾਰਤੀ ਫੌਜ, ਪੁਲਿਸ ਪ੍ਰਸ਼ਾਸਨ, ਥੈਲੇਸੀਮੀਆ ਤੋਂ ਪੀੜਤ ਮਰੀਜ਼ ਅਤੇ ਦੇਸ਼ ਦੇ ਚੌਥੇ ਥੰਮ੍ਹ ਪੱਤਰਕਾਰ ਸਮਾਜ ਨੂੰ ਲਗਾਤਾਰ ਖੂਨਦਾਨ ਕਰ ਰਹੇ ਹਨ।

ਮਨੁੱਖਤਾ ਦੇ ਨਾਤੇ ਖੂਨਦਾਨ ਜ਼ਰੂਰੀ

ਜੇਕਰ ਖੂਨਦਾਨ ਕਰਕੇ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ ਤਾਂ ਇਹ ਬਹੁਤ ਹੀ ਪੁੰਨ ਦਾ ਕੰਮ ਹੈ। ਮਾਨਵਤਾ ਦੇ ਨਾਤੇ ਮਨੁੱਖ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜ਼ੋਰੀ ਨਹੀਂ ਆਉਂਦੀ, ਸਗੋਂ ਪਹਿਲਾਂ ਨਾਲੋਂ ਵਧੀਆ ਖੂਨ ਪੈਦਾ ਹੁੰਦਾ ਹੈ ਅਤੇ ਸਰੀਰ ਤਾਜ਼ਗੀ ਮਹਿਸੂਸ ਕਰਦਾ ਹੈ।
– ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਖੂਨਦਾਨ ਖੇਤਰ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਕਈ ਵਿਸ਼ਵ ਰਿਕਾਰਡ

  • 7 ਦਸੰਬਰ 2003 ਨੂੰ 8 ਘੰਟਿਆਂ ਵਿੱਚ ਵੱਧ ਤੋਂ ਵੱਧ 15,432 ਯੂਨਿਟ ਖੂਨਦਾਨ ਕੀਤਾ ਗਿਆ।
  • 10 ਅਕਤੂਬਰ 2004 ਨੂੰ 17,921 ਯੂਨਿਟ ਖੂਨਦਾਨ ਕੀਤਾ।
  • 8 ਅਗਸਤ 2010 ਨੂੰ ਸਿਰਫ 8 ਘੰਟਿਆਂ ਵਿੱਚ 43,732 ਯੂਨਿਟ ਖੂਨਦਾਨ ਕੀਤਾ।
  • 12 ਅਪਰੈਲ 2014 ਨੂੰ ਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ ਇੱਕੋ ਸਮੇਂ 75,777 ਯੂਨਿਟ ਖੂਨਦਾਨ ਕੀਤਾ ਗਿਆ।