ਫ਼ਰੀਦਕੋਟ, (ਗੁਰਪ੍ਰੀਤ ਪੱਕਾ) ‘ਸੱਚ ਕਹੂੰ’ ਅਖਬਾਰ ਦੀ 22 ਵੀਂ ਵਰ੍ਹੇਗੰਢ ਦੀ ਖੁਸ਼ੀ ’ਚ ਬਲਾਕ ਫਰੀਦਕੋਟ ਦੇ ਪਿੰਡ ਪੱਕਾ ਵਿਖੇ ਸਾਧ-ਸੰਗਤ ਨੇ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖ ਕੇ ਮਨਾਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ’ਸੱਚ ਕਹੂੰ’ ਅਖਬਾਰ ਦੀ ਵਰ੍ਹੇਗੰਢ ਸਮੂਹ ਪਾਠਕਾਂ ਵੱਲੋਂ ਮਾਨਵਤਾ ਭਲਾਈ ਕਾਰਜਾਂ ਤਹਿਤ ਪੰਛੀਆਂ ਨੂੰ ਪਾਣੀ ਵਾਲੇ ਕਟੋਰੇ ਵੰਡ ਕੇ ਮਨਾਈ ਗਈ। Save Birds
ਇਸ ਮੌਕੇ ਪਿੰਡ ਪੱਕਾ ਦੇ ਪ੍ਰੇਮੀ ਸੇਵਕ ਸੁਖਪ੍ਰੀਤ ਸਿੰਘ ਇੰਸਾਂ ਨੇ ‘ਸੱਚ ਕਹੂੰ’ ਵਰ੍ਹੇਗੰਢ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ 2002 ਵਿੱਚ ਸ਼ੁਰੂ ਹੋਇਆ ਸੀ। ‘ਸੱਚ ਕਹੂੰ’ ਅਖਬਾਰ ਇੱਕ ਸਾਫ ਸੁਥਰਾ ਨਿਰਪੱਖ ਅਖਬਾਰ ਵਜੋਂ ਜਾਣਿਆ ਜਾਂਦਾ ਹੈ ਅਤੇ ਆਪਣੇ ਪਰਿਵਾਰ ਵਿੱਚ ਬੈਠ ਕੇ ਪੜ੍ਹ ਸਕਦੇ ਹਾਂ। ਇਹ ਅਖਬਾਰ ਲੱਖਾਂ ਪਾਠਕਾਂ ਦੀ ਪਸੰਦ ਬਣ ਚੁੱਕਿਆ ਹੈ। ‘ਸੱਚ ਕਹੂੰ’ ਅਖਬਾਰ ਹਮੇਸ਼ਾ ਸਮਾਜ ਨੂੰ ਸੇਧ ਦੇਣ ਵਾਲਾ ਅਖਬਾਰ ਹੈ। Save Birds
ਪ੍ਰੇਮੀ ਸੇਵਕ ਸੁਖਪ੍ਰੀਤ ਇੰਸਾਂ ਨੇ ਸਮੂਹ ਸਾਧ ਸੰਗਤ ਨੂੰ ਅਪੀਲ ਕੀਤੀ ਕਿ ਹਰ ਘਰ ਵਿੱਚ ‘ਸੱਚ ਕਹੂੰ’ ਅਖਬਾਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲ ਸਕੇ। ਇਸ ਤੋਂ ਇਲਾਵਾ ਉਨ੍ਹਾਂ ਸਾਧ-ਸੰਗਤ ਨੂੰ ਅਪੀਲ ਕੀਤੀ ਕਿ ਪੰਛੀਆਂ ਲਈ ਰੱਖ ਗਏ ਕਟੋਰਿਆਂ ਦਾ ਪਾਣੀ ਦਿਨ ’ਚ ਤਿੰਨ ਵਾਰਜ਼ਰੂਰ ਬਦਲੋ ਅਤੇ ਪੰਛੀਆਂ ਲਈ ਚੋਗੇ ਦਾ ਪ੍ਰਬੰਧ ਵੀ ਜ਼ਰੂਰ ਕਰੋ ਤਾਂ ਜੋ ਅੱਤ ਦੀ ਪੈ ਰਹੀ ਗਰਮੀ ਤੋਂ ਪੰਛੀਆਂ ਨੂੰ ਵੀ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ: ਨੀਟ ਵਿਵਾਦ ਸਬੰਧੀ ਸੁਪਰੀਮ ਕੋਟਰ ਦਾ ਵੱਡਾ ਫੈਸਲਾ, ਜਾਣੋ ਕੀ ਹੈ ਪੂਰਾ ਮਾਮਲਾ!
ਇਸ ਮੌਕੇ ਪ੍ਰੇਮੀ ਸੇਵਕ ਸੁਖਪ੍ਰੀਤ ਸਿੰਘ ਇੰਸਾਂ , 15 ਮੈਂਬਰ ਸਰਬਨ ਸਿੰਘ ਸੂਬੇਦਾਰ, 15 ਮੈਂਬਰ ਮਨਦੀਪ ਕੌਰ ਇੰਸਾਂ, 15 ਮੈਂਬਰ,15 ਮੈਂਬਰ ਜਸਪਾਲ ਕੌਰ ਇੰਸਾਂ, 15 ਮੈਂਬਰ ਰੀਨਾ ਕੌਰ ਇੰਸਾਂ, ਸੁਖਜਿੰਦਰ ਕੌਰ ਇੰਸਾਂ, 15 ਮੈਂਬਰ ਅਮਨਪ੍ਰੀਤ ਕੌਰ ਇੰਸਾਂ, ਦਿਲਜੀਤ ਕੌਰ ਇੰਸਾਂ, ਅਮਨਦੀਪ ਕੌਰ ਇੰਸਾਂ, ਗੋਰਾ ਸਿੰਘ ਇੰਸਾਂ, ਸੁੱਖਾ ਸਿੰਘ ਇੰਸਾਂ, ਗੁਰਕੀਰਤ ਸਿੰਘ ਇੰਸਾਂ, ਗੁਰਬਿੰਦਰ ਸਿੰਘ ਇੰਸਾਂ, ਅਰਸ਼ਪ੍ਰੀਤ ਸਿੰਘ ਇੰਸਾਂ, ਸਿਮਰਪ੍ਰੀਤ ਸਿੰਘ ਇੰਸਾਂ, ਅਨਮੋਲ ਇੰਸਾਂ, ਦਿਲਪ੍ਰੀਤ ਸਿੰਘ ਇੰਸਾਂ 15 ਮੈਂਬਰ ਗੁਰਪ੍ਰੀਤ ਸਿੰਘ ਇੰਸਾਂ ਆਦਿ ਹਾਜ਼ਰ ਸਨ।