ਸਿਵਲ ਸਰਜਨ ਵੱਲੋਂ ਸਬੰਧਿਤ ਡਾਕਟਰ ਨੂੰ ਚਾਰਜਸ਼ੀਟ ਕਰਨ ਦੀ ਤਿਆਰੀ | Ludiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਿਵਲ ਹਸਪਤਾਲ ਲੁਧਿਆਣਾ ਦੀ ਇੱਕ ਮਹਿਲਾ ਡਾਕਟਰ ਨੂੰ ਚਾਰਜ਼ਸੀਟ ਕਰਨ ਦੀ ਤਿਆਰ ਹੋ ਰਹੀ ਹੈ। ਕਿਉਂਕਿ ਸਿਹਤ ਤੇ ਪਰਿਵਾਰ ਭਲਾਈ ਡਾਇਰੈਕਟਰ ਵੱਲੋਂ ਸਿਵਲ ਸਰਜਨ ਨੂੰ ਸਬੰਧਿਤ ਮਹਿਲਾ ਡਾਕਟਰ ਖਿਲਾਫ਼ ਚਾਰਜ਼ਸੀਟ ਤਿਆਰ ਕਰਕੇ ਭੇਜਣ ਦੇ ਆਦੇਸ਼ ਦਿੱਤੇ ਗਏ ਹਨ। ਮਾਮਲੇ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ਼ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਵਰ੍ਹੇ ਦੀ 3 ਦਸੰਬਰ ਨੂੰ ਸਥਾਨਕ ਸਿਵਲ ਹਸਪਤਾਲ ਦਾ ਅਚਨਚੇਤੀ ਨਿਰੀਖਣ ਕੀਤਾ ਸੀ। ਇਸ ਦੋਰਾਨ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਮਹਿਲਾ ਡਾਕਟਰ ਜੋ ਇਸਤਰੀ ਰੋਗਾਂ ਦੀ ਮਾਹਿਰ ਵਜੋਂ ਸਿਵਲ ਹਸਪਤਾਲ ’ਚ ਤਾਇਨਾਤ ਹੈ। (Ludiana News)
ਇਹ ਵੀ ਪੜ੍ਹੋ : IND vs USA: ਕ੍ਰਿਕੇਟ ’ਚ ਅੱਜ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਅਮਰੀਕਾ
ਆਪਣੇ ਅਹੁਦੇ ਦਾ ਇਸਤੇਮਾਲ ਆਪਣੇ ਪਤੀ ਦੇ ਸਕੈਨਿੰਗ ਸੈਂਟਰ ਨੂੰ ਪ੍ਰਮੋਟ ਕਰਨ ਲਈ ਕਰ ਰਹੀ ਹੈ ਜੋ ਕਿ ਜਮਾਲਪੁਰ ਵਿਖੇ ਸਥਿੱਤ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਡਾਕਟਰ ’ਤੇ ਲੱਗੇ ਦੋਸ਼ਾਂ ਮੁਤਾਬਕ ਉਸ ਵੱਲੋਂ ਸਿਵਲ ਹਸਪਤਾਲ ਦੇ ਮਰੀਜ਼ਾਂ ਨੂੰ ਅਲਟਰਾ ਸਾਊਂਡ ਕਰਵਾਉਣ ਵਾਲੇ ਮਰੀਜ਼ਾਂ ਨੂੰ ਆਪਣੇ ਪਤੀ ਦੇ ਸਕੈਨਿੰਗ ਸੈਂਟਰ ਨੂੰ ਰੈਫ਼ਰ ਕੀਤਾ ਜਾਂਦਾ ਹੈ। ਇਸ ਲਈ ਉਨ੍ਹਾਂ ਜ਼ਿਲ੍ਹਾ ਪਰਿਵਾਰ ਵੈੱਲਫੇਅਰ ਅਫ਼ਸਰਾਂ ਨੂੰ ਮਾਮਲੇ ਦੀ ਜਾਂਚ ਸੌਂਪੀ ਸੀ। ਜਿੰਨ੍ਹਾਂ ਵੱਲੋਂ ਕੀਤੀ ਗਈ ਜਾਂਚ ’ਚ ਖੁਲਾਸਾ ਹੋਇਆ ਹੈ। (Ludiana News)
ਕਿ ਦੋ ਮਹੀਨਿਆਂ ’ਚ 243 ਮਰੀਜ਼ ਆਪਣੇ ਪਤੀ ਦੇ ਸਕੈਨਿੰਗ ਸੈਂਟਰ ਨੂੰ ਰੈਫ਼ਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਅੰਕੜੇ ਸਿਰਫ਼ ਅਕਤੂਬਰ ਤੇ ਨਵੰਬਰ 2023 ਦੇ ਹਨ। ਜਿੰਨ੍ਹਾਂ ’ਚੋਂ 233 ਮਰੀਜ਼ਾਂ ਨੂੰ ਰੈਫ਼ਰ ਕਰਨ ਲਈ ਸਬੰਧਿਤ ਡਾਕਟਰ ਵੱਲੋਂ ਸਿਵਲ ਹਸਪਤਾਲ ਦੀ ਓਪੀਡੀ ਪਰਚੀ ਦਾ ਵੀ ਗਲਤ ਇਸਤੇਮਾਲ ਕੀਤਾ ਗਿਆ ਹੈ। ਜਿਸ ’ਚ ਪਰਚੀ ’ਤੇ ਸਿਵਲ ਹਸਪਤਾਲ ਦਾ ਓਪੀਡੀ ਨੰਬਰ ਜਾਂ ਸੀਆਰ ਦਰਜ਼ ਨਹੀਂ ਸੀ। ਜਿਸ ਸਬੰਧੀ ਸਮੁੱਚੀ ਜਾਣਕਾਰੀ ਉਨ੍ਹਾਂ ਮਾਰਚ ਮਹੀਨੇ ’ਚ ਸਿਹਤ ਤੇ ਪਰਿਵਾਰ ਭਲਾਈ ਡਾਇਰੈਕਟਰ ਨੂੰ ਭੇਜ ਦਿਆਂ ਸਬੰਧਿਤ ਡਾਕਟਰ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। (Ludiana News)
ਜਿੰਨ੍ਹਾਂ ਉਨ੍ਹਾਂ ਨੂੰ ਸਬੰਧਿਤ ਡਾਕਟਰ ਖਿਲਾਫ਼ ਚਾਰਜ਼ਸੀਟ ਜਾਰੀ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਚਾਰਜ਼ਸੀਟ ਦਾ ਡਰਾਫ਼ਟ ਸਿਵਲ ਹਸਪਤਾਲ ਦੇ ਐਸਐਮਓ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਜੋ ਜਲਦ ਹੀ ਸਿਹਤ ਤੇ ਪਰਿਵਾਰ ਭਲਾਈ ਡਾਇਰੈਕਟਰ ਨੂੰ ਭੇਜ ਦਿੱਤਾ ਜਾਵੇਗਾ ਤੇ ਇਸ ਤੋਂ ਬਾਅਦ ਚਾਰਜ਼ਸੀਟ ਵੀ ਜਾਰੀ ਕਰ ਦਿੱਤੀ ਜਾਵੇਗੀ। ਡਾ. ਔਲਖ਼ ਨੇ ਕਿਹਾ ਕਿ ਸਬੰਧਿਤ ਡਾਕਟਰ ਦੇ ਪਤੀ ਦੇ ਸਕੈਨਿੰਗ ਸੈਂਟਰ ਖਿਲਾਫ਼ ਕਾਰਵਾਈ ਕਰਨ ਦੀ ਜਰੂਰਤ ਨਹੀਂ। ਕਿਉਂਕਿ ਉਨ੍ਹਾਂ ਕੋਲ ਰੈਫ਼ਰ ਮਰੀਜ਼ ਜਾਂਦੇ ਸਨ ਪਰ ਇਸ ਮਾਮਲੇ ’ਚ ਡਾਕਟਰ ਖਿਲਾਫ਼ ਕਾਰਵਾਈ ਜ਼ਰੂਰ ਹੋਵੇਗੀ। (Ludiana News)