ਵਿਜੈਵਾੜਾ (ਏਜੰਸੀ) Chandrababu Naidu’s Cabinet :। ਤੇਲਗੂ ਦੇਸ਼ ਪਾਰਟੀ (ਟੀਡੀਪੀ) ਦੇ ਮੁਖੀ ਤੇ ਚੰਦਰਬਾਬੂ ਨਾਇਡੂ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜ਼ੂਦਗੀ ’ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਰੂਪ ’ਚ ਸਹੁੰ ਚੁੱਕੀ। ਇਹ ਸੀਐੱਮ ਦੇ ਰੂਪ ’ਚ ਉਨ੍ਹਾਂ ਦਾ ਚੌਥਾ ਕਾਰਜਕਾਲ ਹੈ। ਸਹੁੰ ਚੁੱਕ ਸਮਾਂਰੋਹ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਜੇਪੀ ਨੱਡਾ, ਨਿਤਿਨ ਗਡਕਰੀ ਤੇ ਹੋਰਾਂ ਸਮੇਤ ਭਾਜਪਾ ਦੇ ਕਈ ਮੁੱਖ ਨੇਤਾ ਸ਼ਾਮਲ ਹੋਏ। ਨਾਇਡੂ ਦੇ ਨਾਲ ਅੱਜ 24 ਵਿਧਾਇਕਾਂ ਨੇ ਕੈਬਿਨੇਟ ਮੰਤਰੀ ਦੇ ਰੂਪ ’ਚ ਸਹੁੰ ਚੁੱਕੀ। ਇਨ੍ਹਾਂ ਵਿੱਚੋਂ 17 ਮੰਤਰੀ ਨਵੇਂ ਹਨ। ਨਾਇਡੂ ਦੇ ਮੰਤਰੀ ਮੰਡਲ ’ਚ ਤਿੰਨ ਔਰਤਾਂ, ਅੱਠ ਪੱਛੜੇ ਵਰਗ ਦੇ ਨੇਤਾ, ਦੋ ਐੱਸਸੀ, ਇੱਕ ਐੱਸਟੀ ਤੇ ਇੱਕ ਮੁਸਲਿਮ ਸ਼ਾਮਲ ਹਨ।
ਆਂਧਰਾ ਪ੍ਰਦੇਸ਼ ਦੇ ਨਵੇਂ ਕੈਬਨਿੇਟ ’ਚ 17 ਨਵੇਂ ਚਿਹਰੇ ਸ਼ਾਮਲ | Chandrababu Naidu’s Cabinet
ਆਂਧਰਾ ਪ੍ਰਦੇਸ਼ ਦੇ ਨਵੇਂ ਮੰਤਰੀ ਮੰਡਲ ’ਚ 17 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ’ਚ ਤਿੰਨ ਔਰਤਾਂ ਸ਼ਾਮਲ ਹਨ। ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੇ ਨਾਲ ਚਰਚਾ ਤੋਂ ਬਾਅਦ ਬੁੱਧਵਾਰ ਨੂੰ 24 ਕੈਬਨਿਟ ਮੰਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ। ਨਵੇਂ ਮੰਤਰੀ ਮੰਡਲ ’ਚ ਤਿੰਨ ਔਰਤਾਂ ਹਨ, ਜਦੋਂਕਿ ਅੱਠ ਮੰਤਰੀ ਪੱਛੜੇ ਵਰਗ ਤੋਂ ਹਨ। ਇਨ੍ਹਾਂ ’ਚ ਚਾਰ ਕਾਪੂ, ਚਾਰ ਕੰਮਾ, ਤਿੰਨ ਰੇਡੀ, ਦੋ ਐੱਸਸੀ, ਇੱਕ ਐੱਸਟੀ, ਇੱਕ ਮੁਸਲਿਮ ਤੇ ਇੱਕ ਵੈਸ਼ਿਆ ਭਾਈਚਾਰੇ ਤੋਂ ਹਨ। (Ministers)
Also Read : Ministers: ਐਕਸ਼ਨ ’ਚ ਆਏ ਨਰਿੰਦਰ ਮੋਦੀ ਸਰਕਾਰ ਦੇ ਮੰਤਰੀ, ਫੈਸਲੇ ਸ਼ੁਰੂ
ਨਵੇਂ ਮੰਤਰੀ ਮੰਡਲ ’ਚ ਸ਼ਮਾਲ ਮੰਤਰੀਆਂ ’ਚ ਨਾਰਾ ਲੋਕੇਸ਼, ਪਵਨ ਕਲਿਆਣ, ਕਿੰਜਰਾਪੁ ਅਚੇਤਰਾ ਨਾਇਡੂ, ਕੋਲੂ ਰਵਿੰਦਰ, ਨਾਦੇਂਦਲਾ ਮਨੋਹਰ, ਪੀ ਨਾਰਾਇਣ, ਸ੍ਰੀਮਤੀ ਵੰਗਾਲਾਪੁਡੀ ਅਨਿਤਾ, ਸੱਤਿਆ ਕੁਮਾਰ ਯਾਦਵ, ਨਿਮਾਲਾ ਰਾਮ ਨਾਇਡੂ, ਐਨਐੱਮਡੀ ਫਾਰੂਕ, ਅਨਮ ਰਾਮਨਾਇਰਾਇਣ ਰੇਡੀ, ਪਿਆਵੁਲਾ ਕੇਸਵ, ਅਨਗਨੀ ਸੱਤਿਆ ਪ੍ਰਸਾਦ, ਕੋਲੁਸੁ ਪਾਰਥਸਾਰਧੀ, ਡੋਲਾ ਬਲਵੀਰੰਜਨੇਆ ਸਵਾਮੀ, ਗੋਟੀਪਤੀ ਰਵੀ ਕੁਮਾਰ, ਕੰਡੁਲਾ ਦੁਰਗੇਸ਼, ਸ੍ਰੀਮਤੀ ਗੁਮਾਡੀ ਸੰਧਿਆਰਾਣੀ, ਬੀਸੀ ਜਰਧਨ ਰੇਡੀ, ਜੀਟੀ ਭਾਰਤ, ਸ੍ਰੀਮਤੀ ਐੱਸ ਸਵਿਤਾ, ਵਾਸਮਸੇਟੀ ਸੁਭਾਸ਼, ਕੋਂਡਾਪੱਲੀ ਸ੍ਰੀਨਿਵਾਸ ਤੇ ਮੰਡੀਪੱਲੀ ਰਾਮ ਪ੍ਰਸਾਦ ਰੇਡੀ ਸ਼ਾਮਲ ਹਨ।