ਲੋਕ ਸਭਾ ਚੋਣਾਂ ਦੇ ਸੱਤੇ ਗੇੜਾਂ ਤੋਂ ਬਾਅਦ ਦੇਸ਼ ਭਰ ’ਚ ਵੱਡੇ ਮੀਡੀਆ ਘਰਾਣਿਆਂ ਨੇ ਮੱਤ ਅਨੁਮਾਨ ਦੀ ਖੇਡ ਦੇਸ਼ ਦੀ ਜਨਤਾ ਸਾਹਮਣੇ ਰੱਖੀ ਇਸ ਖੇਡ ’ਚ ਨਾ-ਵਿਸ਼ਵਾਸਯੋਗ ਅੰਕੜੇ ਜਨਤਾ ਨੂੰ ਦਿਖਾ ਕੇ ਭਰਮਾਇਆ ਗਿਆ ਇਸ ਦਾ ਅਸਰ ਇਹ ਹੋਇਆ ਕਿ ਨਿਵੇਸ਼ਕਾਂ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਸ਼ੇਅਰ ਬਜ਼ਾਰ ’ਚ ਆਪਣਾ ਨਿਵੇਸ਼ ਕਰ ਦਿੱਤਾ ਹੁਣ ਇਹ ਨਹੀਂ ਹੈ ਕਿ ਸ਼ੇਅਰ ਬਜ਼ਾਰ ’ਚ ਨਿਵੇਸ਼ ਕੋਈ ਆਮ ਆਦਮੀ ਕਰਦਾ ਹੋਵੇ, ਸਗੋਂ ਇਸ ਖੇਡ ਨੂੰ ਵੀ ਵੱਡਾ ਉੱਚ ਵਰਗ ਜਾਂ ਉਚ ਮੱਧ ਵਰਗ ਹੀ ਖੇਡਦਾ ਹੈ ਖੇਡੇ ਵੀ ਕਿਉਂ ਨਾ? ਕਿਉਂਕਿ ਉਨ੍ਹਾਂ ਨੂੰ ਇੱਕ ਭਰੋਸਾ ਸੀ ਕਿ ਐਗਜ਼ਿਟ ਪੋਲ ’ਚ ਇੱਕ ਸਿਆਸੀ ਪਾਰਟੀ ਨੂੰ ਬਹੁਮਤ ਮਿਲਣ ਦੀ ਜੋ ਗੱਲ ਕੀਤੀ ਜਾ ਰਹੀ ਸੀ। (Share Market)
ਜੇਕਰ ਅਜਿਹਾ ਹੋਇਆ ਤਾਂ ਉਹ ਚੰਗਾ ਪੈਸਾ ਕਮਾ ਸਕਦੇ ਹਨ ਪਰ ਅਜਿਹਾ ਨਹੀਂ ਹੋਇਆ ਭਾਰਤੀ ਚੋਣ ਕਮਿਸ਼ਨ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ’ਚ ਪੇਡ ਨਿਊਜ਼ ’ਤੇ ਰੋਕ ਲਾਉਣ ’ਚ ਚਾਹੇ ਕਾਮਯਾਬੀ ਦੀ ਗੱਲ ਕਰ ਰਿਹਾ ਹੋਵੇ, ਪਰ ਐਗਜ਼ਿਟ ਪੋਲ ਵੀ ਇੱਕ ਤਰ੍ਹਾਂ ਦੀ ਪੇਡ ਨਿਊਜ਼ ਹੀ ਹੁੰਦੀ ਹੈ ਫਰਕ ਐਨਾ ਹੈ ਕਿ ਪਹਿਲਾਂ ਚੋਣਾਂ ਤੋਂ ਪਹਿਲਾਂ ਹੀ ਐਗਜ਼ਿਟ ਪੋਲ ਦਿਖਾਇਆ ਜਾਂਦਾ ਸੀ ਇਸ ’ਤੇ ਭਾਰਤੀ ਚੋਣ ਕਮਿਸ਼ਨ ਪਹਿਲਾਂ ਹੀ ਰੋਕ ਲਾ ਚੁੱਕਾ ਹੈ ਪਰ ਹੁਣ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਐਗਜ਼ਿਟ ਪੋਲ ਦਿਖਾਇਆ ਜਾਂਦਾ ਹੈ ਇਹ ਐਗਜ਼ਿਟ ਪੋਲ ਇਸ ਤਰੀਕੇ ਨਾਲ ਆਮ ਜਨਤਾ ਦੇ ਸਾਹਮਣੇ ਰੱਖਿਆ ਜਾਂਦਾ ਹੈ। (Share Market)
ਇਹ ਵੀ ਪੜ੍ਹੋ : Cyber Scams: ਸਾਈਬਰ ਠੱਗੀਆਂ ਪ੍ਰਤੀ ਜਾਗਰੂਕਤਾ ਦੀ ਲੋੜ
ਕਿ ਦੇਸ਼ ਦੇ ਵੋਟਰ ਹੀ ਨਹੀਂ ਸਿਆਸੀ ਗਲਿਆਰਿਆਂ ’ਚ ਵੀ ਹਲਚਲ ਪੈਦਾ ਹੋ ਜਾਂਦੀ ਹੈ ਇਸ ਵਾਰ ਵੀ ਅਜਿਹਾ ਹੀ ਹੋਇਆ ਸਿਆਸੀ ਲੋਕਾਂ ਦੇ ਨਾਲ-ਨਾਲ ਆਮ ਲੋਕ ਵੀ ਮੱਤ ਅਨੁਮਾਨ ਖੇਡ ਦੇ ਸ਼ਿਕਾਰ ਹੋਏ ਲੋਕਾਂ ਨੇ ਆਪਣਾ ਪੈਸਾ ਸ਼ੇਅਰ ਬਜ਼ਾਰ ’ਚ ਲਾ ਦਿੱਤਾ, ਪਰ ਜਿਵੇਂ ਹੀ ਮੰਗਲਵਾਰ ਨੂੰ ਦੇਸ਼ ਭਰ ’ਚ ਗਿਣਤੀ ਸ਼ੁਰੂ ਹੋਈ ਅਤੇ ਸ਼ੇਅਰ ਬਜ਼ਾਰ ਦੀ ਪੂਰੀ ਮਾਰਕਿਟ ਕਰੈਸ਼ ਹੋ ਗਈ ਲੋਕਾਂ ਨੇ ਸ਼ੇਅਰ ਬਜ਼ਾਰ ’ਚ ਜੋ ਪੈਸਾ ਲਾਇਆ ਸੀ, ਉਹ ਡੁੱਬ ਗਿਆ ਨਿਵੇਸ਼ਕਾਂ ਨੂੰ ਭਾਜੜ ਪੈ ਗਈ ਪਰ ਹੁਣ ਇਸ ਦਾ ਕੋਈ ਇਲਾਜ ਨਹੀਂ ਹੈ ਕਿਉਂਕਿ ਨਿਵੇਸ਼ਕ ਆਪਣਾ ਪੈਸਾ ਲਾ ਚੁੱਕੇ ਹਨ ਲੋਕ ਸਭਾ ਚੋਣਾਂ ਹੋਣ ਜਾਂ ਵਿਧਾਨ ਸਭਾ ਚੋਣਾਂ ਸ਼ੇਅਰ ਬਜ਼ਾਰ ਦੀ ਐਨੀ ਮਾੜੀ ਹਾਲਤ ਕਦੇ ਨਹੀਂ ਦੇਖੀ ਗਈ। (Share Market)
ਮੰਗਲਵਾਰ ਨੂੰ ਬਣੀ ਸ਼ੇਅਰ ਬਜ਼ਾਰ ’ਚ ਆਪਣਾ ਪੈਸਾ ਲਾਉਣ ਵਾਲੇ ਲੋਕ ਇਸ ਸਮੇਂ ਪਛਤਾ ਰਹੇ ਹੋਣਗੇ
ਜਿੰਨੀ ਮੰਗਲਵਾਰ ਨੂੰ ਬਣੀ ਸ਼ੇਅਰ ਬਜ਼ਾਰ ’ਚ ਆਪਣਾ ਪੈਸਾ ਲਾਉਣ ਵਾਲੇ ਲੋਕ ਇਸ ਸਮੇਂ ਪਛਤਾ ਰਹੇ ਹੋਣਗੇ ਅਤੇ ਉਹ ਮਾਨਸਿਕ ਪੀੜਾ ’ਚੋਂ ਵੀ ਜ਼ਰੂਰ ਲੰਘ ਰਹੇ ਹੋਣਗੇ ਪਰ ਇਸ ਪਾਸੇ ਸੱਤਾ ਦੀ ਕੁਰਸੀ ਸੰਭਾਲਣ ਵਾਲੀ ਨਵੀਂ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਵਿਚਾਰ ਕਰਨਾ ਚਾਹੀਦਾ ਹੈ ਅਤੇ ਐਗਜ਼ਿਟ ਪੋਲ ਦੀ ਕ੍ਰੋਨੋਲਾਜੀ ’ਤੇ ਵੀ ਰੋਕ ਲੱਗਣੀ ਚਾਹੀਦੀ ਹੈ ਤਾਂ ਕਿ ਦੇਸ਼ ਦੇ ਲੋਕਾਂ ਨੂੰ ਅਫਵਾਹਾਂ ’ਚ ਉਲਝਾ ਕੇ ਨਾ ਰੱਖਿਆ ਜਾਵੇ ਵੋਟਿੰਗ ਤੋਂ ਬਾਅਦ ਜਦੋਂ ਗਿਣਤੀ ਹੁੰਦੀ ਹੈ, ਚੁਣਾਵੀ ਨਤੀਜੇ ਸਾਰਿਆਂ ਸਾਹਮਣੇ ਆ ਹੀ ਜਾਂਦੇ ਹਨ, ਤਾਂ ਇਸ ਤੋਂ ਪਹਿਲਾ ਅਜਿਹੀ ਕੀ ਮਜ਼ਬੂਰੀ ਹੁੰਦੀ ਹੈ ਕਿ ਐਗਜ਼ਿਟ ਪੋਲ ਦੁਨੀਆ ਦੇ ਸਾਹਮਣੇ ਲਿਆਂਦਾ ਜਾਂਦਾ ਹੈ। (Share Market)
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਐਗਜ਼ਿਟ ਪੋਲ ਝੂਠਾ ਸਾਬਤ ਹੋਇਆ ਹੋਵੇ
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਐਗਜ਼ਿਟ ਪੋਲ ਝੂਠਾ ਸਾਬਤ ਹੋਇਆ ਹੋਵੇ ਇਸ ਤੋਂ ਪਹਿਲਾਂ ਵੀ ਅਜਿਹਾ ਹੁੰਦਾ ਆਇਆ ਹੈ ਇਸ ਵਾਰ ਤਾਂ ਐਗਜ਼ਿਟ ਪੋਲ ਦੇ ਨਾਲ-ਨਾਲ ਸੱਟਾ ਬਜ਼ਾਰ ਵੀ ਹੇਠਾਂ ਡਿੱਗ ਗਏ ਸ਼ਾਇਦ ਨੇੜਲੇ ਭਵਿੱਖ ’ਚ ਸੱਟਾ ਬਜ਼ਾਰ ’ਤੇ ਹੁਣ ਕੋਈ ਭਰੋਸਾ ਕਰਦਾ ਨਜ਼ਰ ਨਹੀਂ ਆਵੇਗਾ ਖਾਸ ਗੱਲ ਇਹ ਹੈ ਕਿ ਆਮ ਦਿਨਾਂ ’ਚ ਸੱਟਾ ਲਾਉਣਾ ਜਿੱਥੇ ਪਾਬੰਦੀਸ਼ੁਦਾ ਹੁੰਦਾ ਹੈ ਐਨਾ ਹੀ ਨਹੀਂ ਕ੍ਰਿਕਟ ਵਰਗੀ ਖੇਡ ’ਤੇ ਸੱਟਾ ਲਾਉਣਾ ਵੀ ਪਾਬੰਦੀਸ਼ੁਦਾ ਹੈ, ਪਰ ਇਸ ਤਰ੍ਹਾਂ ਸੱਟੇ ਦੀ ਖੇਡ ਰਾਜਨੀਤੀ ’ਚ ਵੀ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਸੱਟੇ ਦੀ ਖੇਡ ਨਾਲ ਜਿੱਥੇ ਆਮ ਆਦਮੀ ਦੀ ਜੇਬ੍ਹ ’ਤੇ ਅਸਰ ਪੈਂਦਾ ਹੈ, ਉੁਥੇ ਦੇਸ਼ ਦੀ ਅਰਥਵਿਵਸਥਾ ਨੂੰ ਵੀ ਨੁਕਸਾਨ ਪਹੁੰਚਦਾ ਹੈ ਦੇਸ਼ ’ਚ 1952 ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਹਰ ਵਾਰ ਚੋਣ ਕਮਿਸ਼ਨ ਕੋਈ ਨਾ ਕੋਈ ਸੁਧਾਰ ਕਰਦਾ ਆਇਆ ਹੈ।
ਸੱਟਾ ਬਜ਼ਾਰ ਅਤੇ ਐਗਜ਼ਿਟ ਪੋਲ ਦੀ ਕ੍ਰੋਨੋਲਾਜੀ ’ਤੇ ਵੀ ਰੋਕ ਲੱਗਣੀ ਚਾਹੀਦੀ ਹੈ
ਨੇੜਲੇ ਭਵਿੱਖ ’ਚ ਉਮੀਦ ਕਰਦੇ ਹਾਂ ਕਿ ਸੱਟਾ ਬਜ਼ਾਰ ਅਤੇ ਐਗਜ਼ਿਟ ਪੋਲ ਦੀ ਕ੍ਰੋਨੋਲਾਜੀ ’ਤੇ ਵੀ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਐਗਜ਼ਿਟ ਪੋਲ ਪੇਡ ਨਿਊਜ਼ ਦਾ ਹੀ ਦੂਜਾ ਰੂਪ ਕਿਹਾ ਜਾ ਸਕਦਾ ਹੈ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕੋਈ ਵੀ ਮੀਡੀਆ ਹਾਊਸ ਐਨੀ ਫੇਕ ਨਿਊਜ਼ ਦੇ ਤੌਰ ’ਤੇ ਲੋਕਾਂ ਸਾਹਮਣੇ ਨਹੀਂ ਪਹੁੰਚਦਾ ਦੂਜਾ ਐਗਜ਼ਿਟ ਪੋਲ ਦਿਖਾਉਣ ਨਾਲ ਮੀਡੀਆ ਹਾਊਸ ਦੀ ਟੀਆਰਪੀ ਵਧਾਉਣ ਦਾ ਚੱਕਰ ਹੁੰਦਾ ਹੈ ਇਸ ਟੀਆਰਪੀ ਦੇ ਚੱਕਰਵਿਊ ’ਚ ਆਮ ਆਦਮੀ ਐਨਾ ਉਲਝ ਜਾਂਦਾ ਹੈ ਕਿ ਉਹ ਉਸ ਤੋਂ ਬਾਹਰ ਨਹੀਂ ਨਿੱਕਲ ਸਕਦਾ ਅਤੇ ਉਸ ਦੇ ਜਾਲ ’ਚ ਫਸ ਕੇ ਸ਼ੇਅਰ ਬਜ਼ਾਰ ਦੀ ਮਾਰਕਿਟ ’ਚ ਫਸ ਕੇ ਆਪਣਾ ਪੈਸਾ ਡੁਬੋ ਦਿੰਦਾ ਹੈ ਆਖਰ ਇਹ ਪੈਸਾ ਵੀ ਤਾਂ ਦੇਸ਼ ਦਾ ਹੀ ਪੈਸਾ ਹੈ ਇਸ ਵਿਸ਼ੇ ’ਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। (Share Market)
ਲੋਕ ਸਭਾ ਆਮ ਚੋਣਾਂ ਦੀ ਵੋਟਾਂ ਦੀ ਗਿਣਤੀ ਸ਼ੁਰੂ ਹੁੰਦਿਆਂ ਹੀ ਸ਼ੇਅਰ ਮਾਰਕਿਟ ’ਚ ਭਾਜੜ ਪੈ ਗਈ ਸੀ
ਇਨ੍ਹਾਂ ਅੰਕੜਿਆਂ ਨਾਲ ਸਮਝੋ ਸ਼ੇਅਰ ਬਜ਼ਾਰ ਦੀ ਖੇਡ: ਲੋਕ ਸਭਾ ਆਮ ਚੋਣਾਂ ਦੀ ਵੋਟਾਂ ਦੀ ਗਿਣਤੀ ਸ਼ੁਰੂ ਹੁੰਦਿਆਂ ਹੀ ਸ਼ੇਅਰ ਮਾਰਕਿਟ ’ਚ ਭਾਜੜ ਪੈ ਗਈ ਸੀ ਇੱਕ ਝਟਕੇ ’ਚ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਸੁਆਹ ਹੋ ਗਏ। ਸੈਂਸੇਕਸ 6000 ਅੰਕ ਡਿੱਗ ਗਿਆ ਨਿਫਟੀ 2000 ਪੁਆਇੰਟ ਹੇਠਾਂ ਆ ਗਿਆ ਐਗਜ਼ਿਟ ਪੋਲ ਦੀ ਵਜ੍ਹਾ ਨਾਲ ਇਸ ਵਿਚਕਾਰ ਭਾਰਤੀ ਸ਼ੇਅਰ ਮਾਰਕਿਟ ’ਚ ਨਿਵੇਸ਼ਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋਇਆ ਨਿਵੇਸ਼ਕਾਂ ਦੇ 40 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਡੁੱਬਣ ਦਾ ਅੰਦਾਜ਼ਾ ਹੈ ਬੀਐਸਈ ਸੈਂਸੇਕਸ 6063 ਅੰਕ ਡਿੱਗ ਕੇ 70,000 ਤੋਂ ਹੇਠਾਂ ਪਹੁੰਚ ਗਿਆ ਜਦੋਂਕਿ ਨਿਫਟੀ 50 ਤੋਂ 1770 ਪੁਆਇੰਟ ਹੇਠਾਂ ਜਾ ਪਹੁੰਚਿਆ ਯਾਦ ਰਹੇ ਕਿ ਐਗਜ਼ਿਟ ਪੋਲ ’ਚ ਐਨਡੀਏ ਦੇ ਜ਼ਬਰਦਸਤ ਬਹੁਮਤ ਨਾਲ ਸਰਕਾਰ ਬਣਾਉਣ ਦੀ ਜਾਣਕਾਰੀ ਜਨਤਾ ਸਾਹਮਣੇ ਪਰੋਸੀ ਗਈ ਸੀ। (Share Market)
ਇਸ ਵਜ੍ਹਾ ਨਾਲ 3 ਜੂਨ ਨੂੰ ਸ਼ੇਅਰ ਬਜ਼ਾਰ ਆਲ-ਟਾਈਮ ਹਾਈ ਰਿਕਾਰਡ ’ਤੇ ਪਹੁੰਚ ਗਿਆ ਸੀ ਮੰਗਲਵਾਰ ਨੂੰ ਸ਼ੇਅਰ ਬਜ਼ਾਰ ਦਾ ਕਾਰੋਬਾਰ ਖੁੱਲ੍ਹਦੇ ਹੀ ਸੈਂਸੇਕਸ ’ਚ ਪਹਿਲਾਂ 183 ਅੰਕਾਂ ਦੀ ਗਿਰਾਵਟ ਹੋਈ ਫਿਰ ਸੈਂਸੇਕਸ 1700 ਪੁਆਇੰਟ ਡਿੱਗ ਕੇ 74,753 ਦੇ ਪੱਧਰ ’ਤੇ ਆ ਗਿਆ ਨਿਫਟੀ ਵੀ 84 ਅੰਕਾਂ ਤੋਂ ਜ਼ਿਆਦਾ ਦੀ ਗਿਰਾਵਟ ਨਾਲ ਖੁੱਲ੍ਹਿਆ ਅਤੇ 539 ਪੁਆਇੰਟ ਤੋਂ ਜ਼ਿਆਦਾ ਅੰਕ ਟੁੱਟ ਕੇ 22,724 ’ਤੇ ਰਹਿ ਗਿਆ ਵਿਚਾਰ ਕਰਨ ਵਾਲੀ ਗੱਲ ਹੈ ਕਿ ਬਜ਼ਾਰ ਦਾ ਇਹ ਰੁਖ ਇਸ ਵਾਰ ਸ਼ੇਅਰ ਬਜ਼ਾਰ ਦੇ ਮਾਹਿਰਾਂ ਦੀ ਸਮਝ ਤੋਂ ਵੀ ਦੂਰ ਰਿਹਾ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਸੰਦੀਪ ਸਿੰਹਮਾਰ