ਪੁਲਿਸ ਨੇ ਕੀਤਾ ਕਾਬੂ, ਬਾਕੀਆਂ ਦੀ ਭਾਲ ਜਾਰੀ
(ਸੁਖਜੀਤ ਮਾਨ) ਬਠਿੰਡਾ। ਬਠਿੰਡਾ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਨੇ ਉਸ ਘਰ ਦੇ ਹੀ ਮਾਲਕ ਤੋਂ ਪਹਿਲਾਂ ਚਿੱਠੀ ਤੇ ਫਿਰ ਫੋਨ ਰਾਹੀਂ ਫਿਰੌਤੀ ਦੀ ਮੰਗ ਕੀਤੀ, ਜਿਸ ’ਚ ਉਹ ਮਜ਼ਦੂਰੀ ਕਰਦਾ ਸੀ ਗ੍ਰਿਫ਼ਤਾਰ ਵਿਅਕਤੀ ਦੇ ਨਾਲ ਕੁੱਝ ਹੋਰ ਅਣਪਛਾਤੇ ਵੀ ਜੁੜੇ ਹੋਏ ਹਨ, ਜਿਹਨਾਂ ਦੀ ਪੁਲਿਸ ਨੂੰ ਭਾਲ ਹੈ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਬਾਕੀਆਂ ਨੂੰ ਵੀ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। Bathinda News
ਇਸ ਸਬੰਧੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਐੱਸਪੀ ਬਠਿੰਡਾ ਦੀਪਕ ਪਾਰਿਕ ਨੇ ਦੱਸਿਆ ਕਿ ਬੀਤੇ ਮਹੀਨੇ 20 ਮਈ ਨੂੰ ਥਾਣਾ ਫੂਲ ਦੇ ਏਰੀਏ ਦੇ ਇੱਕ ਵਿਅਕਤੀ ਨੂੰ ਉਸਦੇ ਘਰ ਕਿਸੇ ਨਾਮਲੂਮ ਵਿਅਕਤੀ ਵੱਲੋਂ ਉਸਦੇ ਘਰ ਕੰਮ ਕਰਨ ਵਾਲੇ ਸੀਰੀ ਨੂੰ ਇੱਕ ਬੰਦ ਲਿਫਾਫਾ ਦਿੱਤਾ ਗਿਆ, ਜਿਸ ਵਿੱਚ ਇੱਕ ਚਿੱਠੀ ਸੀ ਚਿੱਠੀ ਵਿੱਚ 6 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ। Bathinda News
ਇਹ ਵੀ ਪੜ੍ਹੋ: Axis Bank Customer Care: ਸਾਵਧਾਨੀ ! ਕਿਤੇ ਤੁਸੀਂ ਵੀ ਨਾ ਹੋ ਜਾਇਓ ਠੱਗੀ ਦਾ ਸ਼ਿਕਾਰ…
ਚਿੱਠੀ ਤੋਂ ਬਾਅਦ 2 ਜੂਨ ਨੂੰ ਨਾਮਾਲੂਮ ਵਿਅਕਤੀਆਂ ਵੱਲੋਂ ਫੋਨ ਕਰਕੇ ਵੀ ਫਿਰੌਤੀ ਮੰਗੀ ਗਈ ਚਿੱਠੀ ਮਿਲਣ ਤੇ ਫੋਨ ਕਾਲ ਆਉਣ ’ਤੇ ਸ਼ਿਕਾਇਤ ਕਰਤਾ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਨਾਮਲੂਮ ਵਿਅਕਤੀਆਂ ਖਿਲਾਫ 3 ਜੂਨ ਨੂੰ ਥਾਣਾ ਫੂਲ ਵਿਖੇ ਮਾਮਲਾ ਦਰਜ਼ ਕੀਤਾ ਗਿਆ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਕਰਮ ਸਿੰਘ ਉਰਫ ਨਿੱਕਾ ਜੋ ਮੁੱਦਈ ਦੇ ਘਰ ਕਈ ਸਾਲਾਂ ਤੋਂ ਸੀਰੀ ਲੱਗਿਆ ਸੀ ਅਤੇ ਦੋ ਹੋਰ ਨਾ ਮਲੂਮ ਵਿਅਕਤੀ ਜੋ ਕਿ ਮੁੱਦਈ ਦੇ ਘਰ ਵਿੱਚ ਪੀਓਪੀ ਦਾ ਕੰਮ ਕਰਕੇ ਗਏ ਸਨ, ਉਨ੍ਹਾਂ ਤਿੰਨਾਂ ਨੇ ਫਿਰੌਤੀ ਮੰਗਣ ਦੀ ਰਾਇ ਬਣਾ ਲਈ ਸੀ ਤਿੰਨਾਂ ’ਚੋਂ ਇੱਕ ਦੀ ਪਛਾਣ ਕਰਮ ਸਿੰਘ ਉਰਫ ਨਿੱਕਾ ਪੁੱਤਰ ਦਰਸ਼ਨ ਸਿੰਘ ਵਾਸੀ ਢਿਪਾਲੀ ਵਜੋਂ ਹੋਈ ਅਤੇ 2 ਹੋਰ ਨਾਮਲ਼ੂਮ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ। ਪੁਲਿਸ ਨੇ ਕਾਰਵਾਈ ਕਰਦਿਆਂ ਬੀਤੇ ਦਿਨੀਂ ਕਰਮ ਸਿੰਘ ਉਰਫ ਨਿੱਕਾ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਹੋਰ ਖੁਲਾਸੇ ਹੋਣ ਦੀ ਸੰਭਾਵਨਾ
ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਗ੍ਰਿਫ਼ਤਾਰ ਮਲਜ਼ਮ ਕਰਮ ਸਿੰਘ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਦੋਂਕਿ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਤੋਂ ਰਿਮਾਂਡ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।