(ਭੀਮ ਸੈਨ ਇੰਸਾਂ/ਸਰਜੀਵਨ ਕੁਮਾਰ) ਗੋਬਿੰਦਗੜ੍ਹ ਜੇਜੀਆ। ਨੇੜਲੇ ਪਿੰਡ ਨੰਗਲਾ ਸੰਗਤੀ ਵਾਲਾ ਰੋਡ ’ਤੇ ਨਵੀਂ ਬਣੀ ਨਹਿਰ ਕਿਨਾਰੇ ਸੜਕ ’ਤੇ ਇੱਕ ਮਹਿੰਗੇ ਭਾਅ ਦੀ ਕਾਰ ਨੂੰ ਦਰੱਖਤ ਨਾਲ ਟਕਰਾ ਕੇ ਅੱਗ ਲੱਗਣ ਕਾਰਨ ਕਾਰ ਸੜਕੇ ਰਾਖ ਹੋ ਗਈ, ਕਾਰ ਵਿੱਚ ਦੋ ਸਵਾਰ ਵਾਲ-ਵਾਲ ਬਚ ਗਏ। ਥਾਣਾ ਲਹਿਰਾਗਾਗਾ ਦੇ ਐਸ ਐਚ ਓ ਰਨਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਕਾਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਭੂਟਾਲ ਆਪਣੇ ਦੋਸਤ ਮਨਦੀਪ ਸਿੰਘ ਲਹਿਲ ਖੁਰਦ ਨਾਲ ਸੰਗਰੂਰ ਤੋਂ ਸੂਲਰ ਘਰਾਟ ਰਾਹੀਂ ਨਹਿਰ ਦੀ ਪਟੜੀ ਸੜਕ ’ਤੇ ਆਪਣੇ ਪਿੰਡ ਭੂਟਾਲ ਵੱਲ ਜਾ ਰਹੇ ਸਨ। Fire Accident
ਇਹ ਵੀ ਪੜ੍ਹੋ: ਸਾਵਧਾਨ! ਹੁਣ ਪੰਜਾਬ ‘ਚ ਫਟਿਆ ਨਵਾਂ ਲਿਆਂਦਾ AC, ਲੋਕਾਂ ’ਚ ਦਹਿਸ਼ਤ
ਰਸਤੇ ਵਿੱਚ ਨਹਿਰ ਦੇ ਕੰਢੇ ਖੜਾ ਦਰੱਖਤ ਨਾਲ ਮਾਮੂਲੀ ਟਕਰਾਉਣ ਕਾਰਨ ਕਾਰ ਨੂੰ ਅੱਗ ਲੱਗ ਗਈ, ਦੋਵੇਂ ਕਾਰ ਸਵਾਰਾਂ ਨੇ ਗੱਡੀ ਦੀਆਂ ਤਾਕੀਆਂ ਖੋਲ੍ਹ ਕੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਕਾਰ ਨੂੰ ਅੱਗ ਲੱਗਣ ਦੀ ਖਬਰ ਸੁਣਦੇ ਸੀ ਪਿੰਡ ਨੰਗਲਾ ਅਤੇ ਸੰਗਤੀ ਵਾਲਾ ਦੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਅਤੇ ਪਿੰਡ ਵਾਸੀ ਘਟਨਾ ਸਥਾਨ ’ਤੇ ਪਹੁੰਚੇ।
ਇਹ ਵੀ ਪੜ੍ਹੋ: ਸੀਆਈਐਸਐਫ ਦੀ ਮਹਿਲਾ ਜਵਾਨ ਨੇ ਕੰਗਨਾ ਰਣੌਤ ਨੂੰ ਮਾਰਿਆ ਥੱਪੜ
ਬੜੀ ਮੁਸ਼ੱਕਤ ਨਾਲ ਉਹਨਾਂ ਰੇਤਾ ਮਿੱਟੀ ਪਾ ਕੇ ਕਾਰ ’ਤੇ ਅੱਗ ਨੂੰ ਕਾਬੂ ਕਰ ਲਿਆ। ਕਾਰ ਨੂੰ ਅੱਗ ਲੱਗਣ ਦੀ ਖਬਰ ਸੁਣਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਦੌਰਾਨ ਅੱਗ ਨੂੰ ਬੁਝਾਇਆ, ਕਾਰ ਦੇ ਦੇ ਮਾਲਕਾਂ ਨੇ ਦੱਸਿਆ ਕਿ ਸਾਡੀ ਗੱਡੀ ਦੀ ਕੀਮਤ ਲੱਖਾਂ ਰੁਪਏ ਦੇ ਕਰੀਬ ਸੀ ਜੋ ਕਿ ਸੜਕੇ ਸਵਾਹ ਹੋ ਗਈ । Fire Accident ਥਾਣਾ ਲਹਿਰਾਗਾਗਾ ਦੀ ਪੁਲਿਸ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਕੁਲਦੀਪ ਸਿੰਘ ਇੰਸਾਂ ਸੈਕਟਰੀ ਨੰਗਲਾ,ਜੋਰਾ ਸਿੰਘ ਇੰਸਾਂ ਨੰਗਲਾ, ਗੁਰਮੀਤ ਸਿੰਘ ਇੰਸਾਂ ਨੰਗਲਾ,ਮਨੀਰ ਖਾਂ ਨੰਗਲਾ,ਜੰਨਟਾ ਸਿੰਘ ਇੰਸਾਂ ਸੰਗਤੀਵਾਲਾ, ਕੇਵਲ ਸਿੰਘ ਸੰਗਤੀਵਾਲਾ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਅੱਗ ਬੁਝਾਉਣ ਵਿਚ ਮੱਦਦ ਕੀਤੀ।
ਗੋਬਿੰਦਗੜ੍ਹ ਜੇਜੀਆ ਪਿੰਡ ਨੰਗਲਾ ਸੰਗਤੀਵਾਲਾ ਨਹਿਰ ਪਟੜੀ ਸੜਕ ’ਤੇ ਸੜੀ ਕਾਰ ਦਾ ਦ੍ਰਿਸ਼। ਤਸਵੀਰਾਂ : ਭੀਮ ਸੈਨ ਇੰਸਾਂ।