Blast in AC: ਡੇਰਾਬਸੀ (ਸੱਚ ਕਹੂੰ ਨਿਊਜ਼)। ਵਧੇ ਹੋਏ ਤਾਪਮਾਨ ਕਾਰਨ ਅੱਗ ਲੱਗਣ ਦੀਆਂ ਘਟਾਨਵਾਂ ਆਮ ਹੋ ਗਈਆਂ ਹਨ। ਕਾਰਾਂ ਤੇ ਏਅਰ ਕੰਡੀਸ਼ਨਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਹੀ ਇੱਕ ਖਬਰ ਡੇਰਾਬਸੀ ਤੋਂ ਆ ਰਹੀ ਹੈ। ਜਿੱਥੇ ਇੱਕ ਹਫ਼ਤਾ ਪਹਿਲਾਂ ਲਵਾਏ ਏਸੀ ਵਿੱਚ ਧਮਾਕਾ ਹੋ ਗਈ। ਏਸੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਧਮਾਕੇ ਤੋਂ ਬਾਅਦ ਕਮਰੇ ਨੂੰ ਅੱਗ ਲੱਗ ਗਈ। ਗਨੀਮਤ ਰਹੀ ਕਿ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਾਇਰ ਬ੍ਰਿਗੇਡ ਦੀ ਮੱਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ।
ਇਹ ਘਟਨਾ ਸਥਾਨਕ ਵਿਸ਼ਵਕਰਮਾ ਮੁਹੱਲੇ ਦੀ ਦੱਸੀ ਜਾ ਰਹੀ ਹੈ। ਏਸੀ ਫਟਣ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕ੍ਰਿਸ਼ਨ ਕੁਮਾਰ ਬੱਲਾ ਨੇ ਦੱਸਿਆ ਕਿ ਪਹਿਲੀ ਮੰਜਲ ਦੇ ਹਾਲ ’ਚ 3-4 ਦਿਨ ਪਹਿਲਾਂ ਲਵਾਇਆ ਏਸੀ ਚੱਲ ਰਿਹਾ ਸੀ ਤੇ ਉਨ੍ਹਾਂ ਦਾ ਪਾਲਤੂ ਕੁੱਤਾ ਹਾਲ ਦੇ ਅੰਦਰ ਸੀ। ਪਰਿਵਾਰਕ ਮੈਂਬਰ ਹੇਠਾਂ ਘਰ ਵਿੱਚ ਸਨ। ਕਰੀਬ ਸਾਢੇ 11 ਵਜੇ ਏਸੀ ਫਟ ਗਿਆ। ਜਿਸ ਨਾਲ ਸੋਫਿਆਂ ਨੂੰ ਅੱਗ ਲੱਗ ਗਈ। (Blast in AC)
Also Read : ਮਾਣਯੋਗ ਸੁਪਰੀਮ ਕੋਰਟ ਤੇ ਪੰਜਾਬ-ਹਰਿਆਣਾ ਹਾਈਕੋਟ ਦੀ ਜੱਜਮੈਂਟ ਦੀ ਕਾਪੀ ਹਿੰਦੀ ‘ਚ ਇਸ ਤਰ੍ਹਾਂ ਕਰੋ ਹਾਸਲ
ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਨਾਲ ਘਰ ’ਚ ਪਏ ਸੋਨੇ ਦੇ ਗਹਿਣੇ, ਐੱਲਈਡੀ, ਮੰਦਰ, ਕੀਮਤੀ ਸੋਫ਼ਾ ਤੇ ਹੋਰ ਸਮਾਨ ਸੜ ਗਿਆ। ਜਿਸ ਨਾਲ ਉਨ੍ਹਾਂ ਦਾ ਕਰੀਬ 6 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋ ਗਿਆ।