ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਵਾਤਾਵਰਨ ਦਿਵਸ ਮਨਾਉਣ ਲਈ ਵਿਸ਼ਵ ਭਰ ’ਚ 100 ਤੋਂ ਵੱਧ ਦੇਸ਼ ਸ਼ਾਮਲ ਹੁੰਦੇ ਹਨ। ਇਹ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਦੁਆਰਾ ਸਾਲ 1973 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਵਾਤਾਵਰਨ ਬਾਰੇ ਜਾਗਰੂਕਤਾ ਫੈਲਾਉਣਾ ਹੈ। ਹਰ ਸਾਲ ਵਿਸਵ ਵਾਤਾਵਰਨ ਦਿਵਸ ਲਈ ਨਵਾਂ ਥੀਮ ਚੁਣਿਆ ਜਾਂਦਾ ਹੈ ਤੇ ਇਸ ਦੇ ਆਧਾਰ ’ਤੇ ਕਦਮ ਚੁੱਕੇ ਜਾਂਦੇ ਹਨ। ਇਸ ਸਾਲ ਵਿਸ਼ਵ ਵਾਤਾਵਰਨ ਦਿਵਸ ਦਾ ਥੀਮ ਭੂਮੀ ਬਹਾਲੀ, ਮਾਰੂਥਲੀਕਰਨ ਤੇ ਸੋਕੇ ਨੂੰ ਘਟਾਉਣ ਤੇ ਅਧਾਰਿਤ ਹੈ। (World Environment Day)
ਇਸ ਸਾਲ ਦੇ ਵਿਸ਼ਵ ਵਾਤਾਵਰਨ ਦਿਵਸ ਦੀ ਮੁਹਿੰਮ ‘ਸਾਡੀ ਜ਼ਮੀਨ ਸਾਡਾ ਭਵਿੱਖ’ ਦੇ ਨਾਅਰੇ ਹੇਠ ਜਮੀਨ ਦੀ ਉਪਜਾਊ ਸ਼ਕਤੀ ਦੀ ਬਹਾਲੀ, ਮਾਰੂਥਲੀਕਰਨ ਤੇ ਸੋਕੇ ਨੂੰ ਘਟਾਉਣ ’ਤੇ ਕੇਂਦਰਿਤ ਹੈ। ਸਾਊਦੀ ਅਰਬ ਕਿੰਗਡਮ 2024 ਵਿਸ਼ਵ ਵਾਤਾਵਰਣ ਦਿਵਸ ਦੀ ਮੇਜਬਾਨੀ ਕਰੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਜ਼ਮੀਨ ਦੀ ਪੈਦਾਵਾਰ ਦੀ ਗਿਰਾਵਟ ਲਗਭਗ ਅੱਧੀ ਵਿਸ਼ਵ ਆਬਾਦੀ ਨੂੰ ਪ੍ਰਭਾਵਿਤ ਕਰ ਰਹੀ ਹੈ ਤੇ ਵਿਸ਼ਵ ਅਰਥਚਾਰੇ ਅਤੇ ਜੈਵ-ਵਿਭਿੰਨਤਾ ਲਈ ਗੰਭੀਰ ਖਤਰਾ ਪੈਦਾ ਕਰ ਰਹੀ ਹੈ। ਸਾਊਦੀ ਅਰਬ ਇਸ ਸਮਾਗਮ ਦੀ ਮੇਜ਼ਬਾਨੀ ਕਰ ਰਿਹਾ ਹੈ ਤੇ ਸਾਊਦੀ ਗ੍ਰੀਨ ਇਨੀਸ਼ੀਏਟਿਵ ਅਤੇ ਮਿਡਲ ਈਸਟ ਗ੍ਰੀਨ ਇਨੀਸ਼ੀਏਟਿਵ ਵਰਗੀਆਂ ਸਕੀਮਾਂ ਰਾਹੀਂ ਵਾਤਾਵਰਨ ਸੁਰੱਖਿਆ ਲਈ ਆਪਣੀ ਵਚਨਬੱਧਤਾ ਦਿਖਾ ਰਿਹਾ ਹੈ। (World Environment Day)
ਇਹ ਵੀ ਪੜ੍ਹੋ : Lok Sabha Elections 2024 : ਪੰਜਾਬ ’ਚੋਂ ਕਿਹੜੀ ਸੀਟ ’ਤੇ ਕਿਹੜਾ ਉਮੀਦਵਾਰ ਜਿੱਤਿਆ, ਜਾਣੋ
ਇਹ ਪਹਿਲਕਦਮੀਆਂ 2030 ਤੱਕ ਇੱਕ ਅਰਬ ਹੈਕਟੇਅਰ ਜ਼ਮੀਨ ਨੂੰ ਉਪਜਾਊ ਸ਼ਕਤੀ ਵਧਾਉਣ ਦੇ ਵਿਸ਼ਵਵਿਆਪੀ ਟੀਚੇ ਦਾ ਹਿੱਸਾ ਹਨ। ਇਸ ਤੋਂ ਇਲਾਵਾ ਪਲਾਸਟਿਕ ਸਾਡੇ ਜੀਵਨ ਵਿੱਚ ਇੱਕ ਨਿਰੰਤਰ ਤੱਤ ਬਣ ਗਿਆ ਹੈ। ਪਲਾਸਟਿਕ ਦੀ ਸਰਵ-ਵਿਆਪਕਤਾ ਅਜਿਹੀ ਹੈ ਕਿ ਪਲਾਸਟਿਕ ਨੂੰ ਛੱਡਣਾ ਬਹੁਤ ਮੁਸ਼ਕਿਲ ਕੰਮ ਜਾਪਦਾ ਹੈ। ਪਲਾਸਟਿਕ ਸਾਡੇ ਧਰਤੀ ਗ੍ਰਹਿ ਲਈ ਇੱਕ ਗੰਭੀਰ ਸਿਰਦਰਦ ਹੈ, ਇਸ ਤੱਥ ਤੋਂ ਸਾਬਤ ਹੁੰਦਾ ਹੈ ਕਿ ਵੱਧ ਤੋਂ ਵੱਧ ਸਰਕਾਰਾਂ ਵਾਤਾਵਰਨ ’ਤੇ ਇਸਦੇ ਪ੍ਰਭਾਵ ਨੂੰ ਘਟਾਉਣ ਲਈ ਉਪਾਅ ਪ੍ਰਸਤਾਵਿਤ ਕਰ ਰਹੀਆਂ ਹਨ। 2021 ਵਿੱਚ ਯੂਰਪ ਨੇ ਦੇਸ਼ ਅੰਦਰ ਇੱਕ ਵਾਰ ਵਰਤੋਂ ਵਾਲੇ ਪਲਾਸਟਿਕ ਜਿਵੇਂ ਕਿ ਪੀਣ ਵਾਲੇ ਸਟ੍ਰਾਅ, ਕਟਲਰੀ ਜਾਂ ਕਾਟਨ ਬਡਸ ਦੀ ਵਿਕਰੀ ’ਤੇ ਪਾਬੰਦੀ ਲਾ ਦਿੱਤੀ। ਸਮੱਸਿਆ ਦੀ ਵਿਸ਼ਾਲਤਾ ਨੂੰ ਸਮਝਣ ਲਈ ਲਈ ਆਓ! ਕੁਝ ਅੰਕੜਿਆਂ ਦੀ ਜਾਂਚ ਕਰੀਏ।
ਹਰ ਸਾਲ, ਦੁਨੀਆ ਭਰ ਵਿੱਚ 500 ਬਿਲੀਅਨ ਪਲਾਸਟਿਕ ਦੀਆਂ ਬੋਤਲਾਂ ਦਾ ਉਤਪਾਦਨ ਕੀਤਾ ਜਾਂਦਾ ਹੈ। 2020 ਵਿੱਚ ਅਸੀਂ 500 ਮਿਲੀਅਨ ਟਨ ਤੋਂ ਵੱਧ ਪਲਾਸਟਿਕ ਪੈਦਾ ਕੀਤਾ, ਜੋ ਕਿ 1980 ਦੇ ਮੁਕਾਬਲੇ 900% ਵੱਧ ਹੈ। ਹਰ ਸਾਲ ਲਗਭਗ 80 ਲੱਖ ਟਨ ਪਲਾਸਟਿਕ ਸਾਡੇ ਧਰਤੀ ਦੀਆਂ ਨਹਿਰਾਂ ਤੇ ਸਮੁੰਦਰਾਂ ਵਿੱਚ ਵਹਾਇਆ ਜਾਂਦਾ ਹੈ।ਪ੍ਰਦੂਸ਼ਣ ਦੇ ਉੱਚ ਪੱਧਰਾਂ ਕਾਰਨ ਵਾਤਾਵਰਨ ਖ਼ਤਰੇ ਵਿੱਚ ਹੈ। ਵਾਤਾਵਰਨ ਦੇ ਸਾਰੇ ਪ੍ਰਮੁੱਖ ਹਿੱਸੇ ਜਿਵੇਂ ਕਿ ਹਾਈਡ੍ਰੋਸਫੀਅਰ, ਵਾਯੂਮੰਡਲ, ਜੀਵ-ਮੰਡਲ, ਸਾਰੇ ਪ੍ਰਦੂਸ਼ਕਾਂ ਨਾਲ ਭਰੇ ਅਤੇ ਲੱਦੇ ਹੋਏ ਹਨ। ਪ੍ਰਦੂਸ਼ਕਾਂ ਦਾ ਵਧ ਰਿਹਾ ਪੱਧਰ ਆਮ ਵਾਤਾਵਰਣਕ ਸਥਿਤੀਆਂ ਨੂੰ ਨਸ਼ਟ ਕਰ ਰਿਹਾ ਹੈ। (World Environment Day)
ਇਹ ਵੀ ਪੜ੍ਹੋ : ਆਪ ਵਰਕਰਾਂ ਨੇ ਮੀਤ ਹੇਅਰ ਦੀ ਵੱਡੀ ਜਿੱਤ ’ਤੇ ਲੱਡੂ ਵੰਡੇ
ਇੱਕ ਕਿਸਮ ਦੇ ਪ੍ਰਦੂਸ਼ਕ ਕੁਦਰਤੀ ਹੋ ਸਕਦੇ ਹਨ (ਉਦਾਹਰਨ ਲਈ ਜਵਾਲਾਮੁਖੀ ਫਟਣਾ, ਜੰਗਲ ਦੀ ਅੱਗ ਆਦਿ) ਜਾਂ ਦੂਜੇ ਪਾਸੇ ਦੇ ਪ੍ਰਦੂਸ਼ਕ ਮਨੁੱਖ ਦੁਆਰਾ ਬਣਾਏ ਹਨ ਜਿਵੇਂ ਉਦਯੋਗਾਂ ਤੋਂ ਨਿੱਕਲਣ ਵਾਲੇ ਪ੍ਰਦੂਸ਼ਕ, ਕਾਰਾਂ ਤੋਂ ਨਿੱਕਲਣ ਵਾਲਾ ਧੂੰਆਂ ਆਦਿ। ਇਹ ਮੁੱਖ ਤੌਰ ’ਤੇ ਮਨੁੱਖ ਦੁਆਰਾ ਪੈਦਾ ਕੀਤਾ ਪ੍ਰਦੂਸ਼ਣ ਹੈ ਜਿਸ ਨੇ ਵਾਤਾਵਰਣ ਨੂੰ ਤੇਜੀ ਨਾਲ ਤਬਾਹ ਕਰ ਦਿੱਤਾ ਹੈ। ਪ੍ਰਦੂਸ਼ਣ ਦੇ ਮੁੱਖ ਰੂਪ ਹਨ ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ ਅਤੇ ਮਿੱਟੀ ਪ੍ਰਦੂਸ਼ਣ। ਹਰ ਕਿਸਮ ਦੇ ਪ੍ਰਦੂਸ਼ਣ ਲਈ ਮਨੁੱਖ ਖੁਦ ਹੀ ਜਿੰਮੇਵਾਰ ਹੈ। ਵਾਤਾਵਰਨ ਧਰਤੀ ’ਤੇ ਸਾਡੇ ਬਚਾਅ ਲਈ ਸਭ ਤੋਂ ਮਹੱਤਵਪੂਰਨ ਸਾਧਨਾਂ ’ਚੋਂ ਇੱਕ ਹੈ। (World Environment Day)
ਅਸੀਂ ਹਵਾ, ਪਾਣੀ ਤੇ ਮਿੱਟੀ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕਰ ਸਕਦੇ
ਅਸੀਂ ਹਵਾ, ਪਾਣੀ ਤੇ ਮਿੱਟੀ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕਰ ਸਕਦੇ। ਪੌਦੇ ਸਾਡੇ ਆਲੇ-ਦੁਆਲੇ ਦੀ ਹਵਾ ਨੂੰ ਸ਼ੁੱਧ ਕਰਨ ਵਿੱਚ ਮੱਦਦ ਕਰਦੇ ਹਨ। ਵਾਤਾਵਰਨ ਦੇ ਸਾਰੇ ਹਿੱਸੇ ਵਾਤਾਵਰਨ ਦੇ ਜਾਲ ਵਜੋਂ ਜਾਣੇ ਜਾਂਦੇ ਹਨ। ਵਾਤਾਵਰਨ ਜਾਲ ਵਿੱਚ ਸਾਰੇ ਪ੍ਰਾਣੀ ਇੱਕ-ਦੂਜੇ ’ਤੇ ਨਿਰਭਰ ਹਨ। ਇਸ ਲਈ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਕੰਮ ਕਰਨ ਦੀ ਚੋਣ ਕਰਨੀ ਚਾਹੀਦੀ ਹੈ ਤੇ ਅਸੀਂ ਜੋ ਨੁਕਸਾਨ ਕੀਤਾ ਹੈ ਉਸ ਨੂੰ ਪੂਰਾ ਕਰਨਾ ਚਾਹੀਦਾ ਹੈ। ਵਾਤਾਵਰਨ ਦੀਆਂ ਸਥਿਤੀਆਂ ਨੂੰ ਸੁਧਾਰਨ ਲਈ ਸਰਕਾਰ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਸਮੱਸਿਆਵਾਂ ਨਾਲ ਲੜਨ ਤੇ ਸਾਡੇ ਵਾਤਾਵਰਨ ਨੂੰ ਬਚਾਉਣ ਲਈ ਇਕੱਠੇ ਹੋਣਾ ਚਾਹੀਦਾ ਹੈ। (World Environment Day)
ਸਖ਼ਤ ਕਾਨੂੰਨ ਲਿਆਉਣ ਨਾਲ ਪਲਾਸਟਿਕ ਦੀ ਵਰਤੋਂ ’ਤੇ ਸਖਤੀ ਨਾਲ ਰੋਕ ਲਾਉਣ ਅਤੇ ਵੱਧ ਤੋਂ ਵੱਧ ਰੁੱਖ ਲਾਉਣ ਨਾਲ ਪ੍ਰਦੂਸ਼ਣ ਨੂੰ ਰੋਕਣ ਅਤੇ ਵਾਤਾਵਰਨ ਨੂੰ ਬਚਾਉਣ ਵਿੱਚ ਮੱਦਦ ਮਿਲ ਸਕਦੀ ਹੈ। ਬਹੁਤ ਸਾਰੀਆਂ ਸੰਸਥਾਵਾਂ ਪਲਾਸਟਿਕ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਯਤਨ ਕਰ ਰਹੀਆਂ ਹਨ। ਇਹ ਜਾਗਰੂਕਤਾ ਫੈਲਾਉਣ ਵਿੱਚ ਮੱਦਦ ਕਰ ਸਕਦਾ ਹੈ ਤੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੇ ਪ੍ਰਦੂਸ਼ਣ ਦੇ ਪੱਧਰਾਂ ਦੀ ਗੰਭੀਰਤਾ ਨੂੰ ਘੱਟ ਕਰਨ ਵਿੱਚ ਮੱਦਦ ਕਰ ਸਕਦਾ ਹੈ। ਉਦਯੋਗ ਪ੍ਰਦੂਸ਼ਣ ਫੈਲਾਉਣ ’ਚ ਵੱਡੀ ਭੂਮਿਕਾ ਨਿਭਾਉਂਦੇ ਹਨ। ਉਹ ਹਵਾ ਦੀ ਗੁਣਵੱਤਾ ਨੂੰ ਘਟਾਉਂਦੇ ਹਨ। (World Environment Day)
ਜਿਸ ਹਵਾ ਵਿੱਚ ਅਸੀਂ ਸਾਹ ਲੈਂਦੇ ਹਾਂ ਤੇ ਜੋ ਪਾਣੀ ਦੀ ਖਪਤ ਕਰਦੇ ਹਾਂ ਉਹ ਸਾਡੇ ਸਾਹ ਲੈਣ ਯੋਗ ਤੇ ਪੀਣ ਯੋਗ ਨਹੀਂ
ਜਿਸ ਹਵਾ ਵਿੱਚ ਅਸੀਂ ਸਾਹ ਲੈਂਦੇ ਹਾਂ ਤੇ ਜੋ ਪਾਣੀ ਦੀ ਖਪਤ ਕਰਦੇ ਹਾਂ ਉਹ ਸਾਡੇ ਸਾਹ ਲੈਣ ਯੋਗ ਤੇ ਪੀਣ ਯੋਗ ਨਹੀਂ ਹੈ। ਇਸ ਲਈ, ਇਹ ਦਿਨ ਬਹੁਤ ਸਾਰੇ ਨਾਗਰਿਕਾਂ ਲਈ ਅੱਖਾਂ ਖੋਲ੍ਹਣ ਵਾਲਾ ਕੰਮ ਕਰਦਾ ਹੈ ਜੋ ਇਸ ਸਭ ਤੋਂ ਅਣਜਾਣ ਹਨ। ਇਹੀ ਨਹੀਂ ਸਗੋਂ ਇਹ ਹਰ ਕਿਸੇ ਨੂੰ ਆਪਣੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਵੀ ਉਤਸ਼ਾਹਿਤ ਕਰਦਾ ਹੈ ਤਾਂ ਜੋ ਹਰ ਕਿਸੇ ਦਾ ਇੱਕ ਸਾਫ, ਹਰਾ ਤੇ ਖੁਸ਼ਹਾਲ ਭਵਿੱਖ ਹੋਵੇ। ਆਓ! ਕੁਝ ਸਧਾਰਨ ਨੁਸਖ਼ਿਆਂ ਦੀ ਗੱਲ ਕਰੀਏ ਜੋ ਧਰਤੀ ਦੀ ਰੱਖਿਆ ਕਰਨ ਵਿੱਚ ਮੱਦਦ ਕਰ ਸਕਦੇ ਹਨ ਕੂੜਾ ਘੱਟ ਤੋਂ ਘੱਟ ਪੈਦਾ ਕਰੋ। ਕੁਦਰਤੀ ਸਰੋਤਾਂ ਤੇ ਲੈਂਡਫਿਲ ਨੂੰ ਬਚਾਉਣ ਲਈ ਤਿੰਨ ਆਰ ਸਿਧਾਂਤ ਦੀ ਪਾਲਣਾ ਕਰੋ। ਤੁਸੀਂ ਕੁਦਰਤੀ ਸਰੋਤਾਂ ਦੀ ਕੀਮਤ ਤੇ ਮਹੱਤਤਾ ਨੂੰ ਸਮਝਣ ਵਿੱਚ ਦੂਜਿਆਂ ਦੀ ਮੱਦਦ ਕਰ ਸਕਦੇ ਹੋ। (World Environment Day)
ਪਾਣੀ ਬਚਾਓ। ਪਾਣੀ ਨੂੰ ਲੋੜ ਅਨੁਸਾਰ ਵਰਤੋਂ ਕਰੋ
ਪਾਣੀ ਬਚਾਓ। ਪਾਣੀ ਨੂੰ ਲੋੜ ਅਨੁਸਾਰ ਵਰਤੋਂ ਕਰੋ, ਉਸਨੂੰ ਵਿਅਰਥ ਨਾ ਜਾਣ ਦਿਓ। ਖਰੀਦਦਾਰੀ ਕਰਨ ਲਈ ਘਰੋਂ ਇੱਕ ਕੱਪੜੇ ਦਾ ਥੈਲਾ ਜਰੂਰ ਲੈ ਕੇ ਜਾਓ। ਐਲਈਡੀ ਲਾਈਟਾਂ ਦੀ ਵਰਤੋਂ ਕਰੋ ਵੱਧ ਤੋਂ ਵੱਧ ਰੁੱਖ ਲਗਾਓ ਕਿਉਂਕਿ ਰੁੱਖ ਸਾਨੂੰ ਭੋਜਨ ਅਤੇ ਆਕਸੀਜ਼ਨ ਪ੍ਰਦਾਨ ਕਰਦੇ ਹਨ। ਉਹ ਊਰਜਾ ਬਚਾਉਣ, ਹਵਾ ਨੂੰ ਸਾਫ ਕਰਨ ਤੇ ਜਲਵਾਯੂ ਤਬਦੀਲੀ ਨਾਲ ਲੜਨ ਵਿੱਚ ਮੱਦਦ ਕਰਦੇ ਹਨ। ਆਓ! ਇਸ ਵਾਤਾਵਰਨ ਦਿਵਸ ’ਤੇ ਸਾਰੇ ਰਲ਼ ਕੇ ਧਰਤੀ ਨੂੰ ਖੁਰਨ ਤੋਂ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਾਈਏ ਅਤੇ ਧਰਤੀ ਨੂੰ ਮਾਰੂਥਲ ਜਾਂ ਸੋਕੇ ਦੀ ਸਥਿਤੀ ਤੋਂ ਬਚਾਈਏ। ਇਸ ਤੋਂ ਇਲਾਵਾ ਧਰਤੀ ਨੂੰ ਪਲਾਸਟਿਕ ਪ੍ਰਦੂਸ਼ਣ ਮੁਕਤ ਕਰਨ ਦਾ ਪ੍ਰਣ ਕਰੀਏ ਅਤੇ ਧਰਤੀ ਨੂੰ ਸਵਰਗ ਬਣਾਈਏ। (World Environment Day)
ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ