ਕਲੋਨੀ ਵਾਸੀਆਂ ਨੇ ਕੌਂਸਲਰ, ਈਓ ਬਾਲ ਕ੍ਰਿਸ਼ਨ ਤੇ ਜਤਿੰਦਰ ਜੈਨ ਦਾ ਧੰਨਵਾਦ ਕੀਤਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਦੀ ਗੁਰੂ ਅਰਜਨ ਦੇਵ ਕਲੋਨੀ ਦੇ ਵਸਨੀਕ ਉਸ ਸਮੇਂ ਮੁਸੀਬਤ ਵਿੱਚ ਆ ਗਏ ਜਦੋਂ ਕਲੋਨੀ ਦੇ ਨਾਲ ਲੱਗਦੀ ਰੇਲਵੇ ਲਾਈਨ ਕੋਲ ਖੜ੍ਹੇ ਸਫੈਦੇ ਦੇ ਦਰੱਖਤਾਂ ਨੂੰ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਕਰੀਬ 25-30 ਦਰੱਖਤ (ਸਫੈਦੇ) ਅੱਗ ਦੀ ਲਪੇਟ ਵਿੱਚ ਆ ਗਏ। Fire Accident
ਇਹ ਵੀ ਪੜ੍ਹੋ: ENG vs SCO: ਵਿਸ਼ਵ ਕੱਪ ’ਚ ਅੱਜ ਇੰਗਲੈਂਡ ਦਾ ਸਾਹਮਣਾ ਸਕਾਟਲੈਂਡ ਨਾਲ
ਕਲੋਨੀ ਵਾਸੀਆਂ ਨੇ ਨਗਰ ਕੌਂਸਲ ਸੁਨਾਮ ਦੇ ਈਓ ਬਾਲਕ੍ਰਿਸ਼ਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਮੀਡੀਆ ਕੋਆਰਡੀਨੇਟਰ ਜਤਿੰਦਰ ਜੈਨ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਕਾਲੋਨੀ ਵਾਸੀ ਵੱਲੋਂ ਜਦੋਂ ਇਸ ਸਬੰਧੀ ਈ.ਓ ਸਾਹਿਬ ਅਤੇ ਜਤਿੰਦਰ ਜੈਨ ਨੂੰ ਫ਼ੋਨ ਕੀਤਾ ਗਿਆ ਤਾਂ ਉਨ੍ਹਾਂ ਤੁਰੰਤ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਦਾ ਪ੍ਰਬੰਧ ਕੀਤਾ। ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਕਲੋਨੀ ਵਾਸੀਆਂ ਨੇ ਦੱਸਿਆ ਕਿ ਜੇਕਰ ਅੱਗ ‘ਤੇ ਤੁਰੰਤ ਕਾਬੂ ਨਾ ਪਾਇਆ ਜਾਂਦਾ ਤਾਂ ਹਵਾ ਦੇ ਚੱਲਦਿਆਂ ਅੱਗ ਕਲੋਨੀ ਵੱਲ ਆ ਸਕਦੀ ਸੀ ਅਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। Fire Accident