ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਸੂਬੇ ’ਚ ਕੁਲ 10 ਲੋਕ ਸਭਾ ਸੀਟਾਂ ਹਨ। ਹਰਿਆਣਾ ’ਚ ਭਾਜਪਾ ਕਾਂਗਰਸ ਤੋਂ ਇਲਾਵਾ 2 ਖੇਤਰ ਪਾਰਟੀਆਂ ਇਨੈਲੋ ਤੇ ਜੇਜੇਪੀ ਹਨ। ਕੁਝ ਸੀਟਾਂ ’ਤੇ ਭਾਜਪਾ ਕਾਂਗਰਸ ਦਾ ਸਿੱਧਾ ਮੁਕਾਬਲਾ ਹੈ। ਗੁਰੂਗ੍ਰਾਮ ਲੋਕ ਸਭਾ ਸੀਟ ’ਤੇ ਭਾਜਪਾ ਦੇ ਕੇਂਦਰੀ ਮੰਤਰੀ ਰਵਿ ਇੰਦਰਜੀਤ ਆਪਣੀ ਕਿਸਮਤ ਅਜ਼ਮਾ ਰਹੇ ਹਨ। ਨਾਲ ਹੀ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਰਾਜ਼ ਬੱਬਰ ਨਾਲ ਹੈ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਨਾਲ ਲੋਕ ਸਭਾ ਸੀਟ ਤੋਂ ਚੋਣ ਮੈਦਾਨ ’ਚ ਹਨ। ਨੌਜਵਾਨ ਕਾਂਗਰਸ ਦੇ ਸੂਬਾ ਪ੍ਰਧਾਨ ਦਿਵਯਾਂਸ਼ੂ ਬੁੱਧੀਰਾਜਾ ਕਾਂਗਰਸ ਦੇ ਉਮੀਦਵਾਰ ਹਨ।
ਭਿਵਾਨੀ ਮਹਿੰਦਰਗੜ੍ਹ ਸੰਸਦੀ ਹਲਕੇ ਤੋਂ ਭਾਜਪਾ ਦੇ ਧਰਮਵੀਰ ਸਿੰਘ ਕਾਂਗਰਸ ਦੇ ਰਾਓ ਦਾਨ ਸਿੰਘ ਤੋਂ 10409 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਨੋਟਾ ’ਤੇ ਹੁਣ ਤੱਕ 1006 ਵੋਟਾਂ ਪਈਆਂ ਹਨ। ਸਵੇਰੇ 10:21
- ਹਿਸਾਰ : 10:17
- ਰਣਜੀਤ ਸਿੰਘ : 42765
- ਜੈਪ੍ਰਕਾਸ : 42058
- ਨੈਨਾ : 1857 ਈ
- ਸੁਨੈਨਾ : 1483
ਸਰਸਾ ਲੋਕ ਸਭਾ ਦੇ ਹੁਣ ਤੱਕ ਦੇ ਦੋ ਗੇੜਾਂ ਦੇ ਨਤੀਜੇ। ਸਵੇਰੇ 9:49 ਵਜੇ
- ਭਾਜਪਾ ਅਸ਼ੋਕ ਤਵਾਰ : 11979
- ਸ਼ੇਲਜਾ : 18157
- ਲੀਡ : 6178
ਕੁਰੂਕਸ਼ੇਤਰ ਲੋਕ ਸਭਾ 2024। ਸਵੇਰੇ 9:36
- ਥਾਨੇਸਰ ਵਿਧਾਨ ਸਭਾ : ਪਹਿਲਾ ਦੌਰ
- ਭਾਜਪਾ : 4749
- ਗਠਜੋੜ : 4490
- ਇਨੈਲੋ : 206
- ਨਵੀਨ ਪਹਿਲੇ ਦੌਰ ’ਚ ਅੱਗੇ ਹੈ
ਇਹ ਵੀ ਪੜ੍ਹੋ : Lok Sabha Elections Results: ਬਠਿੰਡਾ ਸੀਟ ਪਹਿਲੇ ਗੇੜ ‘ਚ ਆਪ ਅੱਗੇ
ਹਰਿਆਣਾ ’ਚ ਕਰੀਬੀ ਮੁਕਾਬਲਾ : ਕਾਂਗਰਸ ਪੰਜ ’ਤੇ, ਭਾਜਪਾ ਚਾਰ ’ਤੇ ਅੱਗੇ
ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ’ਤੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਕਰੀਬੀ ਮੁਕਾਬਲਾ ਹੈ ਅਤੇ ਕਾਂਗਰਸ ਪੰਜ ਤੇ ਭਾਜਪਾ ਚਾਰ ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਸ਼ੁਰੂਆਤੀ ਰੁਝਾਨਾਂ ਮੁਤਾਬਕ ਅੰਬਾਲਾ, ਗੁੜਗਾਓਂ, ਰੋਹਤਕ, ਸੋਨੀਪਤ ਤੇ ਸਰਸਾ ’ਚ ਕਾਂਗਰਸ ਅੱਗੇ ਚੱਲ ਰਹੀ ਹੈ ਜਦਕਿ ਭਿਵਾਨੀ-ਮਹੇਂਦਰਗੜ੍ਹ, ਫਰੀਦਾਬਾਦ, ਹਿਸਾਰ ਤੇ ਕਰਨਾਲ ’ਚ ਭਾਜਪਾ ਅੱਗੇ ਹੈ। ਕੁਰੂਕਸ਼ੇਤਰ ’ਚ ਆਮ ਆਦਮੀ ਪਾਰਟੀ ਅੱਗੇ ਹੈ।