ਹਲਵਾਈ ਵੱਡੇ ਪੱਧਰ ’ਤੇ ਲੱਡੂ ਬਣਾਉਣ ’ਚ ਜੁਟੇ
ਸਾਰੀਆਂ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਆਪਣੀ-ਆਪਣੀ ਜਿੱਤ ਦੇ ਦਾਅਵੇ
(ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। Lok Sabha Elections Result ਲੋਕ ਸਭਾ ਚੋਣਾਂ ਦੀਆਂ ਵੋਟਾਂ ਦਾ ਕੰਮ 1 ਜੂਨ ਨੂੰ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਵਾਰੀ ਹੈ ਵੋਟਾਂ ਦੇ ਨਤੀਜਿਆਂ ਦੀ। ਚੋਣਾਂ ਲੜਨ ਵਾਲੇ ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕਾਂ ਦੇ ਨਾਲ-ਨਾਲ ਆਮ ਲੋਕ ਵੀ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ’ਚ ਹਨ ਸਾਰੀਆਂ ਪਾਰਟੀਆਂ ਵੱਲੋਂ ਆਪਣੀ-ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਜਿੱਤ ਦੀ ਆਸ ਲਾਈ ਬੈਠੇ ਵੱਖ-ਵੱਖ ਪਾਰਟੀ ਦੇ ਹਮਾਇਤੀਆਂ ਵੱਲੋਂ ਜਿੱਤ ਦੀ ਖੁਸ਼ੀ ਮਨਾਉਣ ਲਈ ਹਲਵਾਈਆਂ ਨੂੰ ਲੱਡੂਆਂ ਦੇ ਆਰਡਰ ਦਿੱਤੇ ਜਾ ਰਹੇ ਹਨ। ਵੋਟਾਂ ਦੇ ਨਤੀਜਿਆਂ ਨੂੰ ਲੈ ਕੇ ਹਲਵਾਈਆਂ ਨੇ ਕਮਰ ਕੱਸ ਲਈ ਹੈ। ਆਰਡਰ ਮਿਲਣ ’ਤੇ ਆਪੋ ਆਪਣੀਆਂ ਦੁਕਾਨਾਂ ’ਤੇ ਵੱਡੇ ਪੱਧਰ ’ਤੇ ਲੱਡੂ ਬਣਾਉਣੇ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁੰਕਮਲ, ਡਿਪਟੀ ਕਮਿਸ਼ਨਰ ਵੱਲੋਂ ਜਾਇਜ਼ਾ
ਹਲਵਾਈਆਂ ਦਾ ਕਹਿਣਾ ਹੈ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਬਣਦੀ ਹੈ। ਉਨ੍ਹਾਂ ਨੂੰ ਲੱਡੂਆਂ ਦੀ ਤਾਂ ਲੋੜ ਪੈਣੀ ਹੀ ਪੈਣੀ ਹੈ। ਕਹਿਣ ਦਾ ਭਾਵ ਹਲਵਾਈਆਂ ਦੇ ਦੋਵੇਂ ਹੱਥ ਲੱਡੂ ਵਾਲੀ ਕਹਾਵਤ ਸੱਚ ਸਾਬਤ ਹੋ ਰਹੀ ਹੈ। ਸਥਾਨਕ ਬਲਾਕ ਦੇ ਨੇੜੇ ਲੱਗਦੇ ਸ਼ਹਿਰ ਦੇ ਇੱਕ ਨਾਮਵਰ ਹਲਵਾਈ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਦੁਕਾਨ ’ਤੇ ਛੇ ਸੱਤ ਹਲਵਾਈ ਮਠਿਆਈਆਂ ਬਣਾਉਣ ਦਾ ਕੰਮ ਕਰਦੇ ਹਨ। ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਦਿਨ-ਰਾਤ ਲੱਡੂ ਬਣਾਉਣ ਲਈ ਇੱਕ ਕਰ ਰੱਖਿਆ ਹੈ। ਹਲਵਾਈ ਵੱਡੀ ਗਿਣਤੀ ’ਚ ਲੱਡੂ ਬਣਾ ਰਹੇ। ਉਧਰ ਦੂਜੇ ਪਾਸੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੇ ਅਤੇ ਉਹਨਾਂ ਦੇ ਵਰਕਰਾਂ ’ਚ ਆਪਣੀ ਆਪਣੀ ਪਾਰਟੀ ਨੂੰ ਜਿਤਾਉਣ ਦੇ ਦਾਅਵੇ ਕਰਦਿਆਂ ਵੱਡੇ ਪੱਧਰ ’ਤੇ ਖੁਸ਼ੀ ਮਨਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। Lok Sabha Elections Result
ਪਾਰਟੀ ਦੀ ਜਿੱਤ ਤੇ ਉਮੀਦਵਾਰ ਦੀ ਜਿੱਤ ’ਤੇ ਵੰਡੇ ਜਾਣਗੇ ਲੱਡੂ
ਵੱਖ ਵੱਖ ਪਾਰਟੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਲੱਡੂ ਅਸੀਂ ਵੰਡਾਂਗੇ। ਲੱਡੂ ਦੋ ਤਰ੍ਹਾਂ ਦੇ ਵੰਡੇ ਜਾਣਗੇ, ਇੱਕ ਧਿਰ ਤਾਂ ਜੋ ਜਿਸ ਦੀ ਸਰਕਾਰ ਬਣਦੀ ਹੈ ਉਹ ਲੱਡੂ ਵੰਡੇਗੀ, ਦੂਜੇ ਨੰਬਰ ’ਤੇ ਜਿਸ ਪਾਰਟੀ ਦਾ ਉਮੀਦਵਾਰ ਜਿੱਤਦਾ ਹੈ ਉਹ ਲੱਡੂ ਵੰਡੇਗੀ। ਇਸ ਲਈ ਹਲਵਾਈਆਂ ਨੇ ਵੱਡੇ ਪੱਧਰ ’ਤੇ ਲੱਡੂ ਬਣਾਉਣ ਦਾ ਸਟਾਕ ਕਰ ਲਿਆ ਹੈ ਉਧਰ ਜਨਤਾ ਵੀ ਲੱਡੂ ਖਾਣ ਨੂੰ ਤਿਆਰ ਬੈਠੀ ਹੈ।