ਇੱਕ ਪਾਸੇ 47 ਡਿਗਰੀ ਤਾਪਮਾਨ ਪਰ ਦੂਜੇ ਪਾਸੇ ਸੇਵਾ ਦਾ ਜਜ਼ਬਾ | Welfare Work
ਫ਼ਰੀਦਕੋਟ (ਗੁਰਪ੍ਰੀਤ ਪੱਕਾ) ਇੱਕ ਪਾਸੇ 47 ਡਿਗਰੀ ਤਾਪਮਾਨ ਪਰ ਦੂਜੇ ਪਾਸੇ ਸੇਵਾ ਦਾ ਜਜ਼ਬਾ ਦੇਖਣ ਨੂੰ ਮਿਲਿਆ। (Welfare Work) ਇਹ ਸਭ ਕੁਝ ਜ਼ਿਲ੍ਹਾ ਫਰੀਦਕੋਟ ਦੇ ਬਲਾਕ ਜੈਤੋ ਦੇ ਪਿੰਡ ਰੋੜੀ ਕਪੂਰਾ ਹੈਪੀ ਸ਼ਰਮਾ ਨੇ ਕਰ ਦਿਖਾਇਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ 15 ਮੈਂਬਰ ਹੈਪੀ ਸ਼ਰਮਾ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 163 ਮਾਨਵਤਾ ਭਲਾਈ ਕਾਰਜਾਂ ਤੇ ਚਲਦਿਆਂ ਅੱਜ ਜਦੋਂ ਮੈਂ ਕਿਸੇ ਕੰਮ ਲਈ ਬਾਹਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਖੇਤਾਂ ਵਿੱਚ ਪਈ ਜ਼ਖਮੀ ਗਾਂ ਦਿਖਾਈ ਦਿੱਤੀ।
ਜਿਸ ’ਤੇ 15 ਮੈਂਬਰ ਹੈਪੀ ਸ਼ਰਮਾ ਨੇ ਜਾ ਕੇ ਦੇਖਿਆ ਕਿ ਉਹ ਗਾਂ ਨਾ ਤਾਂ ਉੱਠ ਸਕਦੀ ਸੀ ਅਤੇ ਪਤਾ ਨਹੀਂ ਕਿੰਨੇ ਦਿਨਾਂ ਦੀ ਭੁੱਖੀ ਪਿਆਸੀ ਖੇਤਾਂ ਵਿੱਚ ਜਖਮੀ ਗਾਂ ਪਈ ਸੀ। ਮੌਕੇ ’ਤੇ ਪੁੱਜੇ ਡੇਰਾ ਸ਼ਰਧਾਲੂ 15 ਮੈਂਬਰ ਹੈਪੀ ਸ਼ਰਮਾ ਨੇ ਹੋਰ ਪਿੰਡ ਦੇ ਡੇਰਾ ਸ਼ਰਧਾਲੂਆਂ ਨੂੰ ਫੋਨ ਕਰਕੇ ਬੁਲਾਇਆ ਅਤੇ ਉਨ੍ਹਾਂ ਦੀ ਮੱਦਦ ਨਾਲ ਕਿਸੇ ਸਾਂਝੀ ਜਗ੍ਹਾ ਤੇ ਲੈ ਆਂਦੀ ਜਿੱਥੇ ਡੇਰਾ ਸ਼ਰਧਾਲੂਆਂ ਵੱਲੋਂ ਮੌਕੇ ’ਤੇ ਹੀ ਡਾਕਟਰ ਸਤਿੰਦਰ ਸਿੰਘ ਨੂੰ ਬੁਲਾ ਕੇ ਉਸ ਦਾ ਇਲਾਜ ਸ਼ੁਰੂ ਕਰਵਾ ਦਿੱਤਾ।
Also Read : Fatehgarh Sahib Train Accident: ਬਚਾਅ ਕਾਰਜਾਂ ’ਚ ਜੁਟੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ
ਇਸ ਮੌਕੇ ਪਿੰਡ ਦੇ ਕੁਝ ਪਤਵੰਤਿਆਂ ਨੇ ਡੇਰਾ ਸ਼ਰਧਾਲੂਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਸ਼ਰਧਾਲੂ ਗਰਮੀ ਸਰਦੀ ਦੀ ਪਰਵਾਹ ਨਾ ਕਰਦੇ ਹੋਏ ਸੇਵਾ ਨੂੰ ਪਹਿਲ ਦਿੰਦੇ ਹਨ ਅਤੇ ਧੰਨ ਹਨ ਇਨ੍ਹਾਂ ਦੇ ਗੁਰੂ ਜੋ ਇਨ੍ਹਾਂ ਨੂੰ ਇਸ ਤਰਾਂ ਦੀ ਸਿੱਖਿਆ ਦਿੰਦੇ ਹਨ। ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਨਿਰਮਲ ਸਿੰਘ ਇੰਸਾਂ, ਸੁੱਖਾ ਇੰਸਾਂ, ਦਰਸ਼ਨ ਸਿੰਘ ਸੀਮਿੰਟ ਵਾਲਾ, ਜੀਵਨ ਸਿੰਘ ਇੰਸਾਂ, ਕਾਲਾ ਇੰਸਾਂ, ਸੋਨੂ ਬਰਾੜ, 15 ਮੈਂਬਰ ਹੈਪੀ ਸ਼ਰਮਾ, ਸੁੱਖੀ ਆਦਿ ਹਾਜ਼ਰ ਸਨ।