ਬੋਗੀਆਂ ਇੱਕ-ਦੂਜੇ ’ਤੇ ਚੜ੍ਹੀਆਂ, ਦੋਵੇਂ ਲੋਕੋ ਪਾਇਲਟ ਜ਼ਖਮੀ
- ਮਾਲ ਗੱਡੀ ਦਾ ਇੰਜਣ ਵੀ ਪਲਟਿਆ | Train Accident
ਫਤਿਹਗੜ੍ਹ ਸਾਹਿਬ (ਅਮਿਤ ਸ਼ਰਮਾ)। ਪੰਜਾਬ ’ਚ ਅੱਜ ਸਵੇਰੇ-ਸਵੇਰੇ ਐਤਵਾਰ ਨੂੰ ਸਰਹਿੰਦ ਦੇ ਮਾਧੋਪੁਰ ਕੋਲ 2 ਮਾਲ ਗੱਡੀਆਂ ਆਪਸ ’ਚ ਟਕਰਾ (Train Accident) ਗਈਆਂ, ਜਿਸ ਨਾਲ ਦੋ ਲੋਕੋ ਪਾਇਲਟ ਜ਼ਖਮੀ ਹੋ ਗਏ। ਸਰਹਿੰਦ ’ਚ ਪੈਂਦੇ ਮਾਧੋਪੁਰ ਨਜਦੀਕ ਤੜਕੇ ਹੀ ਇਕ ਵੱਡਾ ਹਾਦਸਾ ਹੋਣੋਂ ਟਲਿਆ, ਜਿੱਥੇ ਰੇਲਵੇ ਦੀਆਂ 2 ਮਾਲ ਗੱਡੀਆਂ ਆਪਸ ’ਚ ਟਕਰਾਅ ਗਈਆਂ, ਇਸ ਹਾਦਸੇ ’ਚ ਰੇਲਵੇ ਦੇ ਦੋ ਲੋਕੋ ਡਰਾਈਵਰ ਜਖਮੀ ਹੋ ਗਏ ਜਿਨ੍ਹਾਂ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਦੋਵਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੋਵਾਂ ਨੂੰ ਹੁਣ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Lok Sabha Election 2024: ਲੋਕ ਸਭਾ ਚੋਣਾਂ ਪ੍ਰਾਪਤੀਆਂ ਤੇ ਖਾਮੀਆਂ
ਕਿਵੇਂ ਹੋਇਆ ਹਾਦਸਾ | Train Accident
ਇਹ ਹਾਦਸਾ ਮਾਲ ਗੱਡੀਆਂ ਲਈ ਬਣੇ ਸਮਰਪਿਤ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਟਰੈਕ ਦੇ ਨਿਊ ਸਰਹਿੰਦ ਸਟੇਸ਼ਨ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਕੋਲੇ ਨਾਲ ਲੱਦੀਆਂ 2 ਮਾਲ ਗੱਡੀਆਂ ਖੜੀਆਂ ਸਨ। ਇਨ੍ਹਾਂ ਨੂੰ ਪੰਜਾਬ ਦੇ ਰੋਪੜ ਵੱਲ ਜਾਣਾ ਸੀ। ਇੱਕ ਮਾਲ ਗੱਡੀ ਦਾ ਇੰਜਣ ਖੁੱਲ੍ਹ ਦੇ ਦੂਜੀ ਨਾਲ ਟਕਰਾ ਗਿਆ। ਇਸ ਤੋਂ ਬਾਅਦ ਇੰਜਣ ਪਲਟ ਕੇ ਅੰਬਾਲਾ ਤੋਂ ਜੰਮੂ-ਤਵੀ ਵੱਲੋਂ ਆ ਰਹੀ ਯਾਤਰੀ ਟਰੇਨ ਸਪੈਸ਼ਲ (04681) ’ਚ ਫਸ ਗਿਆ। ਬਾਅਦ ’ਚ ਗੱਡੀ ਦੇ ਦੂਜਾ ਇੰਜਣ ਲਾ ਕੇ ਰਵਾਨਾ ਕਰ ਦਿੱਤਾ ਗਿਆ ਹੈ ਤੇ ਟਰੈਕ ਨੂੰ ਠੀਕ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। (Train Accident)