ਨਵੀਂ ਦਿੱਲੀ: ਇੱਕ ਪਹਿਲਾਂ ਸ਼ੁਰੂ ਹੋਏ ਈਂਧਨ ਦੇ ਮੁੱਲ ਦੀ ਰੋਜ਼ਾਨਾ ਸਮੀਖਿਆ ਤੋਂ ਬਾਅਦ ਪੈਟਰੋਲ ਦੇ ਮੁੱਲ ‘ਚ ਜਿੱਥੇ 1.77 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ, ਉੱਥੇ ਹੀ ਡੀਜ਼ਲ ਦੀ ਕੀਮਤ 88 ਪੈਸੇ ਘਟੀ ਹੈ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੇ ਹਰ ਮਹੀਨੇ ਦੀ ਪਹਿਲੀ ਤੇ 16 ਤਾਰੀਖ ਨੂੰ ਕੀਮਤ ਸਮੀਖਿਆ ਦੀ 15 ਪੁਰਾਣੀ ਵਿਵਸਥਾ ਨੂੰ ਸਮਾਪਤ ਕਰਕੇ ਇਸ ਮਹੀਨੇ ਹਰ ਰੋਜ਼ ਕੀਮਤ ਸਮੀਖਿਆ ਪ੍ਰਣਾਲੀ ਅਪਣਾਈ ਤਾਂ ਕਿ ਲਾਗਤ ‘ਚ ਫਰਕ ਤੁਰੰਤ ਦਿਸੇ।
ਹਰ ਦਿਨ ਕੀਤੀ ਜਾਂਦੀ ਹੈ ਸਮੀਖਿਆ
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ 16 ਜੂਨ ਤੋਂ ਹਰ ਦਿਨ ਸਵੇਰੇ ਛੇ ਵਜੇ ਸਮੀਖਿਆ ਕੀਤੀ ਜਾਂਦੀ ਹੈ ਤੇ ਇਸ ਨਾਲ ਸਭ ਤੋਂ ਲਾਭ ‘ਚ ਗਾਹਕ ਰਹੇ। ਤੇਲ ਕੰਪਨੀਆਂ ਕੋਲ ਉਪਲੱਬਧ ਸੂਚਨਾ ਅਨੁਸਾਰ ਦਿੱਲੀ ‘ਚ 16 ਜੂਨ ਨੂੰ ਪੈਟਰੋਲ ਦੀ ਕੀਮਤ 65.48 ਰੁਪਏ ਪ੍ਰਤੀ ਲੀਟਰ ਸੀ ਜੋ ਅੱਜ 63.71 ਰੁਪਏ ਪਹੁੰਚ ਗਈ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 16 ਜੂਨ ਨੂੰ 54.49 ਰੁਪਏ ਪ੍ਰਤੀ ਲੀਟਰ ਸੀ ਜੋ ਹੁਣ ਘਟ ਕੇ 53.61 ਰੁਪਏ ਪ੍ਰਤੀ ਲੀਟਰ ‘ਤੇ ਆ ਗਈ ਹੈ।