ਗਰਮੀ ਦਾ ਦਿਖਾਈ ਦੇ ਰਿਹਾ ਐ ਵੋਟਿੰਗ ਤੇ ਅਸਰ | Punjab Lok Sabha Election LIVE
ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਆਖਰੀ ਫੇਜ ਦੀਆਂ ਵੋਟਾਂ ਦੌਰਾਨ ਗਰਮੀ ਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਲੋਕ ਵੱਡੀ ਗਿਣਤੀ ’ਚ ਵੋਟ ਪਾਉਣ ਦੀ ਥਾਂ ਤੇ ਬਹੁਤ ਹੀ ਘੱਟ ਗਿਣਤੀ ’ਚ ਵੋਟ ਪਾਉਣ ਲਈ ਆ ਰਹੇ ਹਨ। ਜਿਸ ਕਾਰਨ ਹੀ ਅੰਮ੍ਰਿਤਸਰ ਵਿਖੇ ਸਾਢੇ ਤਿੰਨ ਵਜੇ ਤੱਕ ਸਿਰਫ 41.74 ਫੀਸਦੀ ਹੀ ਵੋਟ ਪੋਲ ਹੋਈ ਹੈ ਜਦੋਂ ਕਿ ਸਭ ਤੋਂ ਜਿਆਦਾ ਵੋਟਿੰਗ ਗੁਰਦਾਸਪੁਰ ਵਿਖੇ 49.10 ਹੋਈ ਹੈ। (Punjab Lok Sabha Election LIVE)
ਇਹ ਵੀ ਪੜ੍ਹੋ : Ludhiana Lok Sabha Seat LIVE: ਲੁਧਿਆਣਾ ਸੀਟ ‘ਤੇ 3 ਵਜੇ ਤੱਕ 42.82 ਫੀਸਦੀ ਵੋਟਿੰਗ
ਦੇਖਿਆ ਜਾਵੇ ਤਾਂ ਗੁਰਦਾਸਪੁਰ ਇਸ ਸਮੇਂ ਵੋਟਿੰਗ ’ਚ ਬਾਕੀ ਲੋਕ ਸਭਾ ਸੀਟਾਂ ਤੋਂ ਕਾਫੀ ਅੱਗੇ ਚੱਲ ਰਿਹਾ ਹੈ ਪਰ ਪੁਰਾਣੇ ਆਂਕੜਿਆਂ ਦੇ ਮੁਤਾਬਕ ਗੁਰਦਾਸਪੁਰ ਵੀ ਕੋਈ ਜਿਆਦਾ ਚੰਗਾ ਪ੍ਰਦਰਸਨ ਨਹੀਂ ਕਰ ਰਿਹਾ ਹੈ ਕਿਉਂਕਿ 3:30 ਵਜੇ ਤੱਕ ਸਿਰਫ 49.10 ਵੋਟਿੰਗ ਹੋਣਾ ਵੀ ਕੋਈ ਜਿਆਦਾ ਨਹੀਂ ਮੰਨਿਆ ਜਾ ਸਕਦਾ ਹੈ। ਭਾਰਤੀ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 3:30 ਵਜੇ ਤੱਕ ਪੰਜਾਬ ਦੇ ਗੁਰਦਾਸਪੁਰ ’ਚ 49.10, ਅੰਮ੍ਰਿਤਸਰ ’ਚ 41.74, ਖਡੂਰ ਸਾਹਿਬ ’ਚ 46.54, ਜਲੰਧਰ ’ਚ 45.66, ਅਨੰਦਪੁਰ ਸਾਹਿਬ ’ਚ 47.14, ਲੁਧਿਆਣਾ ਵਿਖੇ 43.82, ਫਤਿਹਗੜ੍ਹ ਸਾਹਿਬ ਵਿਖੇ 45.55 ਫਰੀਦਕੋਟ ਵਿਖੇ 45.16, ਫਿਰੋਜਪੁਰ ਵਿਖੇ 48.55, ਬਠਿੰਡਾ ਵਿਖੇ 48.95, ਸੰਗਰੂਰ ਵਿਖੇ 46.84 ਤੇ ਪਟਿਆਲਾ ਵਿਖੇ 48.93 ਫੀਸਦੀ ਵੋਟਿੰਗ ਹੋਈ ਹੈ। (Punjab Lok Sabha Election LIVE)