SSP ਸੁਰਿੰਦਰ ਲਾਂਬਾ ਨੇ ਵੀ ਪਾਈ ਵੋਟ | Hoshiarpur Lok Sabha Seat LIVE
- ਹੁਸ਼ਿਆਰਪੁਰ ਦੀ ਡੀਸੀ ਨੇ ਵੋਟਿੰਗ ਕੇਂਦਰਾਂ ਦਾ ਲਿਆ ਜਾਇਜ਼ਾ | Hoshiarpur Lok Sabha Seat LIVE
ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। ਪੰਜਾਬ ਦੀ ਹੁਸ਼ਿਆਰਪੁਰ ਸੀਟ ’ਤੇ ਵੀ ਲੋਕ ਸਭਾ ਚੋਣਾਂ ਲਗਾਤਾਰ ਜਾਰੀ ਹਨ। 3 ਵਜੇ ਤੱਕ ਹੁਸ਼ਿਆਰਪੁਰ ਦੀ ਸੀਟ ’ਤੇ 44.65 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਵੋਟਿੰਗ ਦਸੂਹਾ ਵਿਧਾਨਸਭਾ ਸੀਟ ’ਤੇ ਹੋਈ ਹੈ। ਸਭ ਤੋਂ ਘੱਟ ਵੋਟਿੰਗ ਸ਼੍ਰੀ ਹਰਗੋਬਿੰਦਪੁਰ ’ਚ ਹੋਈ ਹੈ। ਹੋਰਾਂ ਸੀਟਾਂ ਵਾਂਗ ਇਸ ਸੀਟ ’ਤੇ ਵੀ ਸ਼ਾਮ 6 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਇਸ ਸੀਟ ’ਤੇ ਕੁਲ 16 ਲੱਖ 43 ਹਜ਼ਾਰ ਵੋਟਰ ਹਨ। ਜਿਸ ਵਿੱਚ 8 ਲੱਖ 30 ਹਜ਼ਾਰ 54 ਪੁਰਸ਼ ਵੋਟਰ ਹਨ ਤੇ 7 ਲੱਖ 69 ਹਜ਼ਾਰ 946 ਮਹਿਲਾ ਵੋਟਰ ਹਨ। ਜਦਕਿ ਹੁਸ਼ਿਆਰਪੁਰ ’ਚ 43 ਟਰਾਂਸਜੈਂਡਰ ਵੋਟਰ ਹਨ। (Hoshiarpur Lok Sabha Seat LIVE)
ਇਹ ਵੀ ਪੜ੍ਹੋ : Gurdaspur Lok Sabha Seat LIVE: ਗੁਰਦਾਸਪੁਰ ਲੋਕ ਸਭਾ ਸੀਟ ’ਤੇ ਦੁਪਹਿਰ 1 ਵਜੇ ਤੱਕ 39.5 ਫੀਸਦੀ ਵੋਟਿੰਗ
ਇਸ ਸੀਟ ’ਤੇ ਮੁੱਖ ਮੁਕਾਬਲਾ ਭਾਜਪਾ ਦੇ ਕੇਂਦਰੀ ਮੰੰਤਰੀ ਸੋਮਪ੍ਰਕਾਸ਼ ਦੀ ਪਤਨੀ ਅਨੀਤਾ ਸੋਮਪ੍ਰਕਾਸ਼, ਆਮ ਆਦਮੀ ਪਾਰਟੀ ਦੇ ਡਾਕਟਰ ਰਾਜਕੁਮਾਰ ਚੱਬੇਵਾਲ, ਕਾਂਗਰਸ ਦੀ ਯਾਮਿਨੀ ਗੋਮਰ ਅਤੇ ਅਕਾਲੀ ਦਲ ਦੇ ਸੋਹਨ ਸਿੰਘ ਠੰਡਲ ਵਿਚਕਾਰ ਹਨ। ਇਸ ਸੀਟ ’ਤੇ ਕੁਲ 16 ਉਮੀਦਵਾਰ ਮੈਦਾਨ ’ਚ ਹਨ। ਇਸ ਸੀਟ ’ਤੇ ਕਾਂਗਰਸ ਉਮੀਦਵਾਰ ਯਾਮਿਨੀ ਗੋਮਰ ਤੇ ਭਾਜਪਾ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਪਹਿਲਾਂ ਹੀ ਆਪਣੀ ਵੋਟ ਪਾ ਚੁੱਕੇ ਹਨ। ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਤੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਵੀ ਵੋਟ ਪਾਈ ਹੈ। (Hoshiarpur Lok Sabha Seat LIVE)