ਹਲਕਾ ਸਾਹਨੇਵਾਲ ’ਚ ਸ਼ਾਂਤੀ ਪੂਰਨ ਵੋਟਿੰਗ, ਵੋਟਰਾਂ ਦੀਆਂ ਲੱਗੀਆਂ ਲਾਇਨਾਂ

Lok Sabha Election Punjab
ਪਿੰਡ ਜੰਗੀਰਪੁਰ ਵਿਖੇ ਵੋਟਾਂ ਪਾਉਣ ਲਈ ਕਤਾਰਾਂ ’ਚ ਖੜ੍ਹੇ ਲੋਕ।

ਸਾਹਨੇਵਾਲ (ਸਾਹਿਲ ਅਗਰਵਾਲ)। ਹਲਕਾ ਸਾਹਨੇਵਾਲ ਦੇ ਪਿੰਡ ਜਗੀਰਪੁਰ ਵਿੱਖੇ ਬੂਥ ਨੰਬਰ 43-44 ’ਚ ਵੋਟਾਂ ਪਾਉਣ ਪੁੱਜੇ ਲੋਕਾਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਅੱਜ ਜਦੋਂ ਵੋਟਿੰਗ ਸਵੇਰੇ 7 ਬਜੇ ਸ਼ੁਰੂ ਹੋਈ। ਤਾਂ ਲੋਕ ਉਨ੍ਹਾਂ ਤੋਂ ਪਹਿਲਾਂ ਹੀ ਲੰਭਿਆਂ-ਲੰਭੀਆ ਕਤਾਰਾਂ ’ਚ ਖੜ੍ਹੇ ਦੇਖਣ ਨੂੰ ਮਿਲੇ। ਲੋਕ ਬਹੂਤ ਖ਼ੁਸ਼ ਨਜ਼ਰ ਆ ਰਹੇ ਸਨ ਤੇ ਲੋਕਾਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਨਾਲ ਹੀ ਨਵੇਂ ਵੋਟਰ ਅੰਜਲੀ ਅਤੇ ਰੀਆ ਦੋਨੋਂ ਬੱਚਿਆਂ ਨੇ ਪਹਿਲੀ ਵਾਰ ਵੋਟ ਪਾਈ ਅਤੇ ਕਾਫੀ ਖੁਸ਼ ਨਜ਼ਰ ਆ ਰਹੇ ਸਨ।

Lok Sabha Election Punjab
ਪਿੰਡ ਜੰਗੀਰਪੁਰ ਵਿਖੇ ਪਹਿਲੀ ਵਾਰ ਵੋਟ ਪਾਉਣ ਆਏ ਅੰਜਲੀ ਤੇ ਰੀਆ ।