ਲੁਧਿਆਣਾ (ਜਸਵੀਰ ਸਿੰਘ ਗਹਿਲ)। 18ਵੀਂ ਲੋਕ ਸਭਾ ਚੋਣਾਂ ਲਈ ਵੋਟਿੰਗ ਦਾ ਕੰਮ ਸ਼ਾਂਤੀਪੂਰਨ ਚੱਲ ਰਿਹਾ ਹੈ। ਲੁਧਿਆਣਾ ਸੰਸਦੀ ਹਲਕੇ ’ਚ ਵੋਟਰਾਂ ’ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜ਼ਿਆਦਾਤਰ ਪੇਂਡੂ ਏਰੀਏ ਨਾਲ ਸਬੰਧਿਤ ਪੋਲੰਗ ਬੂਥਾਂ ’ਤੇ ਥੋੜੀ ਭੀੜ ਦਿਖਾਈ ਦੇ ਰਹੀ ਹੈ। ਜਦਕਿ ਸ਼ਹਿਰੀ ਖੇਤਰਾਂ ਵਿੱਚ ਵੋਟਰਾਂ ਦਾ ਸਿਰਫ਼ ਆਉਣਾ-ਜਾਣਾ ਹੀ ਹੋ ਰਿਹਾ ਹੈ। ਗੱਲ ਕੀਤੀ ਜਾਵੇ ਪੋਲੰਗ ਦੀ ਤਾਂ ਲੁਧਿਆਣਾ ਸੰਸਦੀ ਹਲਕੇ ਵਿੱਚ ਕੁੱਲ 9 ਵਿਧਾਨ ਸਭਾਂ ਹਲਕੇ ਪੈਂਦੇ ਹਨ। ਜਿੰਨ੍ਹਾਂ ’ਤੇ ਸਵੇਰੇ 7 ਵਜੇ ਵੋਟਿੰਗ ਦਾ ਕੰਮ ਸ਼ੁਰੂ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਸੀਟ ‘ਤੇ 3 ਵਜੇ ਤੱਕ 42.82 ਫੀਸਦੀ ਵੋਟਿੰਗ ਹੋਈ ਹੈ। (Ludhiana Lok Sabha Seat LIVE)
ਇਹ ਵੀ ਪੜ੍ਹੋ : Punjab Lok Sabha Election LIVE: ਵੋਟਿੰਗ ’ਚ ਤਲਵੰਡੀ ਸਾਬੋ ਅੱਗੇ, ਲੰਬੀ ਤੇ ਬਠਿੰਡਾ ਸ਼ਹਿਰੀ ਬਰਾਬਰ
ਲੁਧਿਆਣਾ North ਅੱਗੇ ਚੱਲ ਰਿਹਾ ਹੈ।। ਦੂਜੇ ਨੰਬਰ ’ਤੇ ਦਾਖਾ ਹੈ। ਗਰਮੀ ਦਾ ਮੌਸਮ ਹੋਣ ਕਾਰਨ ਜ਼ਿਆਦਾਤਰ ਪੋਲੰਗ ਬੂਥਾਂ ’ਤੇ ਠੰਡੇ ਪਾਣੀ ਦਾ ਪ੍ਰਬੰਧ ਨਜ਼ਰ ਆ ਰਿਹਾ ਹੈ ਪਰ ਕੁੱਝ ਬੂਥਾਂ ’ਤੇ ਅਜਿਹਾ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ। 92 ਸਾਲਾ ਰੌਸ਼ਨ ਲਾਲ ਨੇ ਵੋਟ ਪਾਉਣ ਤੋਂ ਬਾਅਦ ਗੱਲਬਾਤ ਕਰਦਿਆਂ ਕਿ ਉਹ ਛੋਟੀ ਜਿਹੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ, ਪਰ ਅੱਜ ਦੁਕਾਨ ’ਤੇ ਜਾਣ ਤੋਂ ਪਹਿਲਾਂ ਉਹ ਦੇਸ਼ ਪ੍ਰਤੀ ਬਣਦੇ ਆਪਣੇ ਫ਼ਰਜ਼ ਨੂੰ ਨਿਭਾਉਂਣ ਦੇ ਇਰਾਦੇ ਨਾਲ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਇਆ ਹੈ। ਰੌਸ਼ਨ ਲਾਲ ਨੇ ਕਿਹਾ ਕਿ ਉਨ੍ਹਾਂ ਨੇ ਵੋਟ ਕਿਸੇ ਉਮੀਦਵਾਰ ਨੂੰ ਨਹੀਂ ਬਲਕਿ ਦੇਸ਼ ਨੂੰ ਅੱਗੇ ਰੱਖ ਕੇ ਪਾਈ ਹੈ। (Ludhiana Lok Sabha Seat LIVE)