ਇਸ ਪੋਲਿੰਗ ਸਟੇਸ਼ਨ ‘ਤੇ ਵੋਟ ਪਾਉਣ ਬਦਲੇ ਹਰ ਵੋਟਰ ਨੂੰ ਮਿਲ ਰਿਹਾ ਹੈ ਹਰਿਆ ਭਰਿਆ ਪੌਦਾ

Voting
ਨਾਭਾ : ਪਿੰਡ ਮੰਡੋੜ ਦੇ ਸਰਕਾਰੀ ਸਕੂਲ ਦੇ ਪੋਲਿੰਗ ਸਟੇਸ਼ਨ 'ਤੇ ਵੋਟਰਾ ਨੂੰ ਹਰਾ ਭਰਾ ਪੌਦਾ ਦਿੰਦੇ ਸਕੂਲ ਮੁੱਖੀ। ਤਸਵੀਰ : ਸ਼ਰਮਾ

ਵਾਤਾਵਰਨ ਦੀ ਸੁਰੱਖਿਆ ਨਾਲ ਸੰਦੇਸ਼ਾਂ ਕਾਰਨ ਖਿੱਚ ਦਾ ਕੇਂਦਰ ਬਣਿਆ ਪਿੰਡ ਮੰਡੌੜ ਦਾ ਪੋਲਿੰਗ ਸਟੇਸ਼ਨ

(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਤੋਂ ਲਗਭਗ 15 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਪਿੰਡ ਮੰਡੌੜ ਦੇ ਸਰਕਾਰੀ ਸੀਨੀਅਰ ਸਕੂਲ ਦਾ ਪੋਲਿੰਗ ਸਟੇਸ਼ਨ ਉਸ ਸਮੇਂ ਖਿੱਚ ਦਾ ਕੇਂਦਰ ਬਣ ਗਿਆ ਜਦੋਂ ਉਥੇ ਵੋਟ ਪਾਉਣ ਆਏ ਹਰ ਵੋਟਰ ਨੂੰ ਇਕ ਹਰਿਆ ਭਰਿਆ ਪੌਦਾ ਵੀ ਦਿੱਤਾ ਗਿਆ। ਇਹ ਉਪਰਾਲਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਕੂਲ ਪ੍ਰਸ਼ਾਸਨ ਵੱਲੋਂ ਉਲੀਕਿਆ ਗਿਆ ਜਿਸ ਅਨੁਸਾਰ ਇਸ ਪੋਲਿੰਗ ਸਟੇਸ਼ਨ ਨੂੰ ਵਾਤਾਵਰਨ ਦੀ ਸੁਰੱਖਿਆ ਨਾਲ ਜੁੜੇ ਸਮਾਜਿਕ ਸੰਦੇਸ਼ਾਂ ਭਰੀ ਚਿੱਤਰਕਾਰੀ ਨਾਲ ਸਜਾਉਣ ਨੂੰ ਲਗਭਗ 10 ਦਿਨ ਲੱਗ ਗਏ। Voting

ਜਾਣਕਾਰੀ ਦਿੰਦਿਆਂ ਰਾਸ਼ਟਰਪਤੀ ਐਵਾਰਡੀ ਅਧਿਆਪਕ ਗੁਰਪ੍ਰੀਤ ਸਿੰਘ ਨਾਮਧਾਰੀ ਨੇ ਦੱਸਿਆ ਕਿ ਵਾਤਾਵਰਨ ਦੀ ਸੁਰੱਖਿਆ ਤੋਂ ਅੱਜ ਦਾ ਮਨੁੱਖ ਲਾਂਭੇ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਤਾਪਮਾਨ ਹੱਦਾਂ ਪਾਰ ਕਰ ਰਿਹਾ ਹੈ ਅਤੇ ਮੌਸਮ ਵਿੱਚ ਅਸੰਤੁਲਨ ਪੈਦਾ ਹੁੰਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਾਤਾਵਰਨ ਨੂੰ ਵਿਗਾੜਿਆ ਵੀ ਮਨੁੱਖ ਨੇ ਹੀ ਹੈ ਅਤੇ ਸੰਭਾਲਣਾ ਵੀ ਮਨੁੱਖ ਨੂੰ ਹੀ ਪਵੇਗਾ।

Voting
ਨਾਭਾ : ਪਿੰਡ ਮੰਡੋੜ ਦੇ ਸਰਕਾਰੀ ਸਕੂਲ ਦੇ ਪੋਲਿੰਗ ਸਟੇਸ਼ਨ ‘ਤੇ ਵੋਟਰਾ ਨੂੰ ਹਰਾ ਭਰਾ ਪੌਦਾ ਦਿੰਦੇ ਸਕੂਲ ਮੁੱਖੀ। ਤਸਵੀਰ : ਸ਼ਰਮਾ

ਇਹ ਵੀ ਪੜ੍ਹੋ: Lok Sabha Elections 2024: ਪੰਜਾਬ ਦੀਆਂ 13 ਸੀਟਾਂ ‘ਤੇ ਵੋਟਿੰਗ ਜਾਰੀ… ਸਵੇਰੇ 9 ਵਜੇ ਤੱਕ 9.64% ਵੋ…

ਉਹਨਾਂ ਕਿਹਾ ਕਿ ਪੋਲਿੰਗ ਸਟੇਸ਼ਨ ‘ਤੇ ਪੁੱਜਣ ਵਾਲੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਉਪਰੋਕਤ ਚਿੱਤਰਕਾਰੀ ਭਰੇ ਸੰਦੇਸ਼ਾਂ ਨੂੰ ਪਿਛਲੇ 10 ਦਿਨਾਂ ਤੋਂ ਸਜਾਇਆ ਕਿਆ ਹੈ। ਇਸ ਮੌਕੇ ਸਕੂਲ ਦੇ ਪ੍ਰਮੁੱਖ ਅਧਿਆਪਕ ਜਸਪਾਲ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਕੂਲ ਪ੍ਰਸ਼ਾਸਨ ਵੱਲੋਂ ਇਹ ਅਹਿਮ ਉਪਰਾਲਾ ਕਰਦਿਆਂ ਵੋਟ ਪਾਉਣ ਆਏ ਹਰ ਵੋਟਰ ਨੂੰ ਇੱਕ ਹਰਿਆ ਭਰਿਆ ਪੌਦਾ ਦਿੱਤਾ ਜਾ ਰਿਹਾ ਹੈ ਤਾਂ ਜੋ ਵੋਟਰ ਜਿੱਥੇ ਆਪਣੀ ਮਰਜ਼ੀ ਦੀ ਸਰਕਾਰ ਬਣਾਉਣ ਲਈ ਆਪਣੇ ਲੋਕਤੰਤਰੀ ਵੋਟ ਦਾ ਇਸਤੇਮਾਲ ਕਰੇਗਾ, ਉਸ ਨਾਲ ਵਾਤਾਵਰਨ ਦੀ ਸੁਰੱਖਿਆ ਵਿੱਚ ਵੀ ਉਹ ਆਪਣਾ ਬਣਦਾ ਅਹਿਮ ਯੋਗਦਾਨ ਜ਼ਰੂਰ ਪਾਵੇ। Voting

ਉਹਨਾਂ ਹਰ ਵਿਅਕਤੀ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਆਪਣੇ ਹਿੱਸੇ ਦਾ ਇੱਕ ਪੌਦਾ ਹੀ ਘੱਟੋ-ਘੱਟ ਸੁਚੱਜੇ ਤਰੀਕੇ ਨਾਲ ਲਗਾ ਕੇ ਉਸ ਨੂੰ ਪਾਲ ਲਈਏ ਤਾਂ ਆਉਣ ਵਾਲੇ ਸਮੇਂ ਵਿੱਚ ਵਧ ਰਿਹਾ ਮੌਸਮੀ ਅਸੰਤੁਲਨ ਆਪਣੇ ਆਪ ਬਰਾਬਰ ਹੋ ਜਾਏਗਾ।  ਇਸ ਮੌਕੇ ਪਿੰਡ ਮੰਡੋੜ ਵਾਸੀਆਂ ਨੇ ਕਿਹਾ ਕਿ ਉਪਰਾਲਾ ਬਹੁਤ ਸ਼ਲਾਗਾ ਯੋਗ ਹੈ ਕਿ ਵੋਟ ਦੇ ਅਧਿਕਾਰ ਦੇ ਨਾਲ ਵਾਤਾਵਰਨ ਦੀ ਸੁਰੱਖਿਆ ਦੇ ਅਧਿਕਾਰ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਆਮ ਲੋਕਾਂ ਨੇ ਇੱਕਸੁਰ ਹੋ ਕੇ ਕਿਹਾ ਕਿ ਅਸੀਂ ਵੀ ਤਿਆਰ ਹਾਂ ਜੇਕਰ ਕੋਈ ਸੁਚੱਜੀ ਪਹਿਲ ਹੋਵੇ ਤਾਂ ਅਸੀਂ ਵੀ ਆਉਣ ਵਾਲੀਆਂ ਪੀੜ੍ਹੀਆਂ ਔਕੜਾਂ ਨੂੰ ਸਮਾਪਤ ਕਰਨ ਲਈ ਆਪਣਾ ਮਹੱਤਵਪੂਰਨ ਯੋਗਦਾਨ ਜ਼ਰੂਰ ਪਾਵਾਂਗੇ।