School Holidays: ਸਕੂਲਾਂ ਦੀਆਂ ਛੁੱਟੀਆਂ ਸਬੰਧੀ ਆਏ ਨਵੇਂ ਹੁਕਮ, ਹੁਣ ਮਿਲਣਗੀਆਂ ਐਨੀਆਂ ਛੁੱਟੀਆਂ

School Holidays

ਹਿਸਾਰ (ਸੰਦੀਪ ਸ਼ੀਂਹਮਾਰ)। ਜੰਮੂ ਦੇ ਸਕੂਲ ਸਿੱਖਿਆ ਡਾਇਰੈਕਟੋਰੇਟ ਨੇ ਗਰਮ ਇਲਾਕੇ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ’ਚ ਇੱਕ ਜੂਨ ਤੋਂ 16 ਜੁਲਾਈ ਤੱਕ ਛੁੱਟੀਆਂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਡੀਐੱਸਈਜੇ ਹੁਕਮ ’ਚ ਕਿਹਾ ਗਿਆ ਹੇ ਕਿ ਜੰਮੂ ਸੰਭਾਗ ਦੇ ਗਰਮ ਖੇਤਰ ’ਚ ਆਉਣ ਵਾਲੇ ਸਾਰੇ ਸਰਕਾਰੀ ਤੇ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ ’ਚ ਇੱਕ ਜੂਨ ਤੋਂ 16 ਜੁਲਾਈ 2024 ਤੱਕ ਗਰਮੀਆਂ ਦੀਆਂ ਛੁੱਟੀਆਂ ਹੋਣਗੀਆਂ। (School Holidays)

ਨਾਲ ਹੀ ਅਧਿਆਪਕ ਛੁੱਟੀਆਂ ਦੌਰਾਨ ਵਿਦਿਆਰਥੀਆਂ ਦੇ ਕਿਸੇ ਵੀ ਆਨਲਾਈਨ ਮਾਰਗਦਰਸ਼ਨ ਲਈ ਉਪਲੱਬਧ ਰਹਿਣਗੇ। ਹੁਕਮ ’ਚ ਕਿਹਾ ਗਿਆ ਹੈ ਕਿ ਜਾਰੀ ਹੁਕਮਾਂ ਦੀ ਪਾਲਣਾ ’ਚ ਸਕੂਲ ਮੁਖੀ ਜਾਂ ਕਿਸੇ ਅਧਿਆਪਕ ਨੇ ਕੋਈ ਅਣਗਹਿਲੀ ਕੀਤੀ ਤਾਂ ਉਸ ਦੇ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਹਰਿਆਣਾ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲ ਬੰਦ ਰਹਿਣਗੇ। ਹਰਿਆਣਾ ਦੇ ਸਕੂਲ 28 ਮਈ ਤੋਂ 30 ਜੂਨ ਤੱਕ ਬੰਦ ਰਹਿਣਗੇ। ਸਕੂਲ ਹੁਣ ਇੱਕ ਜੁਲਾਈ ਨੂੰ ਖੁੱਲ੍ਹਣਗੇ। ਜ਼ਿਕਰਯੋਗ ਹੈ ਕਿ ਹਰਿਆਣਾ ’ਚ ਭਿਆਨਕ ਗਰਮੀ ਕਾਰਨ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਾਂ ਨੇ ਪੰਜਵੀਂ ਤੱਕ ਦੇ ਸਾਰੇ ਸਕੂਲਾਂ ’ਚ ਪਹਿਲਾਂ ਹੀ 21 ਮਈ ਤੋਂ 31 ਮਈ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਸੀ।

School Holidays

ਗਰਮੀਆਂ ਦੇ ਇਨ੍ਹਾਂ ਦਿਨਾਂ ’ਚ ਸਕੂਲਾਂ ’ਚ ਪੜ੍ਹਾਉਣਾ ਇੱਕ ਚੁਣੌਤੀ ਬਣ ਗਿਆ ਹੈ। ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਹੁਣ ਰਾਜਸਥਾਨ ਤੋਂ ਬਾਅਦ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਦੇਸ਼ ਦੀ ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਮਹਾਂਰਾਸ਼ਟਰ ਦੇ ਸਕੂਲਾਂ ’ਚ ਵੀ ਨਰਸਰੀ ਤੋੀ ਲੈ ਕੇ 12ਵੀਂ ਜਮਾਤ ਤੱਕ ਦੇ ਸਕੂਲੀ ਬੱਚਿਆਂ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਅੰਡਮਾਨ ਨਿਕੋਬਾਰ ਦੀਪ ਸਮੂਹ ’ਚ ਮਾਨਸੂਨ ਕਾਰਨ ਸਕੂਲਾਂ ਤੇ ਕਾਲਜਾਂ ਨੂੰ ਦੋ ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇੱਥੇ ਸਕੂਲ ਕਾਲਜ ਵੱਖ ਵੱਖ ਸ਼ਡਿਊਲ ਦੇ ਅਨੁਸਾਰ 7 ਜੁਲਾਈ ਤੋਂ ਖੁੱਲ੍ਹਣੇ ਸ਼ੁਰੂ ਹੋਣਗੇ। ਇਸ ਤੋਂ ਪਹਿਲਾਂ ਸਕੂਲਾਂ ’ਚ ਛੁੱਟੀਆਂ ਕਰਨ ਦੇ ਵੱਖ ਵੱਖ ਦਿਨ ਨਿਸ਼ਚਿਤ ਹੁੰਦੇ ਸਨ। ਹਰੇਕ ਰਾਜ ਦੇ ਸਿੱਖਿਆ ਵਿਭਾਗ ’ਚ ਛੁੱਟੀਆਂ ਦਾ ਇੱਕ ਮਿਥਿਆ ਸ਼ਡਿਊਲ ਬਣਿਆ ਹੋਇਆ ਸੀ। ਪਰ ਗਰਮੀ ਅਜਿਹੀ ਵਧੀ ਕਿ ਇਸ ਗਰਮੀ ਨੇ ਸਾਰੇ ਸੂਬਿਆਂ ਦੇ ਸਿੱਖਿਆ ਸ਼ਡਿਊਲ ਨੂੰ ਵਿਗਾੜ ਕੇ ਰੱਖ ਦਿੱਤਾ ਹੈ।

School Holidays

ਹੁਣ ਇਨ੍ਹਾਂ ਸੂਬਿਆਂ ’ਚ 30 ਜੂਨ ਤੱਕ ਛੁੱਟੀਆਂ ਰਹਿਣਗੀਆਂ। ਹਰਿਆਣਾ, ਪੰਜਾਬ ਤੇ ਰਾਜਸਥਾਨ ’ਚ 1 ਜੁਲਾਈ ਨੂੰ ਸਕੂਲ ਖੁੱਲ੍ਹਣ ਦਾ ਦਿਨ ਨਿਰਧਾਰਿਤ ਕੀਤਾ ਗਿਆ ਹੈ। ਪਰ ਇਹ ਵੀ ਅਜੇ ਸੰਭਾਵੀ ਹੈ। ਜੇਕਰ ਗਰਮੀ ਆਉਂਦੇ ਦਿਨਾਂ ’ਚ ਹੋਰ ਵਧਦੀ ਹੈ ਜਾਂ ਜਾਰੀ ਰਹਿੰਦੀ ਹੈ ਤਾਂ ਛੁੱਟੀਆਂ ਅੱਗੇ ਵਧਾਈਆਂ ਜਾ ਸਕਦੀਆਂ ਹਨ। ਹਰਿਆਣਾ ਦੇ ਸਕੂਲਾਂ ‘ਚ ਪੜ੍ਹਨ ਵਾਲਿਆਂ ਬੱਚਿਆਂ ਨੂੰ ਤਾਂ ਛੁੱਟੀਆਂ ਦਾ ਘਰੇ ਕਰਨ ਵਾਲਾ ਕੰਮ ਦੇਣ ਦਾ ਮੌਕਾ ਵੀ ਨਹੀਂ ਮਿਲਿਆ ਕਿਉਂਕਿ ਪਹਿਲਾਂ 21 ਤੋਂ 24 ਮਈ ਲਈ ਸਕੂਲਾਂ ’ਚ ਛੁੱਟੀਆਂ ਹੋਈਆਂ। ਇਸ ਤੋਂ ਬਾਅਦ 25 ਨੂੰ ਹਰਿਆਣਾ ’ਚ ਲੋਕ ਸਭਾ ਚੋਣਾਂ ਕਾਰਨ ਛੁੱਟੀ ਸੀ।

Also Read : ਘਰ ’ਚ ਅਚਾਨਕ ਲੱਗੀ ਅੱਗ, ਸਮਾਨ ਸੜਕੇ ਹੋਇਆ ਸੁਆਹ

26 ਨੂੰ ਐਤਵਾਰ ਹੋਣ ਕਾਰਨ ਸਕੂਲ ਬੰਦ ਰਹੇ ਅਤੇ ਇਸੇ ਦਿਨ 26 ਤੋਂ 31 ਮਈ ਤੱਕ ਸਕੂਲ ਬੰਦ ਕਰਨ ਦੇ ਹੁਕਮ ਸੁਣਾ ਦਿੱਤੇ ਗਏ। ਇਸ ਤੋਂ ਬਾਅਦ ਇੱਕ ਜੂਨ ਤੋਂ 30 ਜੂਨ ਤੱਕ ਪਹਿਲਾਂ ਤੋਂ ਹੀ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਜਾ ਚੁੱਕਾ ਸੀ। ਹੁਣ ਸਕੂਲਾਂ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਛੁੱਟੀਆਂ ਦੇ ਦੌਰਾਨ ਘਰੇਲੂ ਕੰਮ ਕਿਵੇਂ ਦੇਣ। ਪਰ ਸਕੂਲਾਂ ਨੇ ਬੱਚਿਆਂ ਨੂੰ ਘਰੇ ਕਰਨ ਵਾਲਾ ਕੰਮ ਦੇਣ ਲਈ ਵਿਸ਼ਵ ਪੱਧਰੀ ਮਹਾਂਮਾਰੀ ਕੋਵਿਡ-19 ਵਾਂਗ ਆਨਲਾਈਨ ਗਰੁੱਪ ਬਣਾਏ ਗਏ ਹਨ। ਹੁਣ ਇਸੇ ਦੇ ਜ਼ਰੀਏ ਸਕੂਲ ਬੱਚਿਆਂ ਨੂੰ ਘਰਾਂ ’ਚ ਕਰਨ ਵਾਲਾ ਦੇ ਰਹੇ ਹਨ ਜਾਂ ਦੇਣਗੇ ਇਹ ਦੇਖਦ ਵਾਲੀ ਗੱਲ ਹੋਵੇਗੀ। ਛੁੱਟੀ ਦਾ ਐਲਾਨ ਵੀ ਆਨਲਾਈਨ ਹੀ ਕਰ ਦਿੱਤਾ ਜਾਵੇਗਾ।