ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਨੌਜਵਾਨ ਪੀ.ਜੀ.ਆਈ. ਕੀਤਾ ਰੈਫ਼ਰ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਵਿਖੇ ਇੱਕ ਘਰ ’ਚ ਗੈਸ ਸਿਲੰਡਰ ਫਟ ਜਾਣ ਕਾਰਨ ਲੱਗੀ ਅੱਗ ਤੋਂ ਬਾਅਦ ਹੋਏ ਵੱਡਾ ਧਮਾਕਾ ਹੋਇਆ। ਜਿਸ ਕਾਰਨ ਘਰ ’ਚ ਮੌਜੂਦ ਮਾਂ-ਪੁੱਤ ਝੁਲਸ ਗਏ ਅਤੇ ਘਰ ਦੀ ਛੱਤ ਉੱਡ ਗਈ। ਜਖ਼ਮੀਆਂ ਨੂੰ ਗੁਆਂਢੀਆਂ ਨੇ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ। ਜਿੱਥੋਂ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੈ ਨੌਜਵਾਨ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿੱਤਾ। Explosion Gas cylinder
ਘਟਨਾ ਲੁਧਿਆਣਾ ਦੇ ਫੋਕਲ ਪੁਆਇੰਟ ਸਥਿਤ ਰਾਜੀਵ ਗਾਂਧੀ ਕਲੋਨੀ ਦੀ ਹੈ। ਜਿੱਥੇ ਸਵੇਰ ਸਮੇਂ ਇੱਕ ਮਹਿਲਾ ਆਪਣੇ ਘਰ ਅੰਦਰ ਖਾਣਾ ਬਣਾ ਰਹੀ ਸੀ ਅਤੇ ਉਸਦਾ ਦਸ ਸਾਲਾ ਪੁੱਤਰ ਵੀ ਉਸਦੇ ਕੋਲ ਹੀ ਮੌਜ਼ੂਦ ਸੀ। ਅਚਾਨਕ ਹੀ ਗੈਸ ਸਿਲੰਡਰ ਫੱਟ ਗਿਆ, ਜਿਸ ਕਾਰਨ ਘਰ ਦੀ ਛੱਤ ਉਡ ਗਈ ਅਤੇ ਅੱਗ ਲੱਗ ਗਈ। ਜਿਸ ਕਾਰਨ ਜਿੱਥੇ ਦੋਵੇਂ ਮਾਂ-ਪੁੱਤ ਬੁਰੀ ਤਰ੍ਹਾਂ ਝੁਲਸ ਗਏ, ਉੱਥੇ ਹੀ ਘਰ ਅੰਦਰ ਪਿਆ ਸਮਾਨ ਵੀ ਨੁਕਸਾਨਿਆ ਗਿਆ। Explosion Gas cylinder
ਇਹ ਵੀ ਪੜ੍ਹੋ: ਜੰਮੂ ’ਚ ਬੱਸ ਡੂੰਘੀ ਖਾਈ ’ਚ ਡਿੱਗੀ, 8 ਮੌਤਾਂ ਤੇ 30 ਜ਼ਖਮੀ
ਜਾਣਕਾਰੀ ਦਿੰਦਿਆਂ ਵਿਜੈਇੰਦਰ ਕੁਮਾਰ ਨੇ ਦੱਸਿਆ ਕਿ ਵਿਧਵਾ ਔਰਤ ਲਲਿਤਾ ਨਜ਼ਦੀਕ ਹੀ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ। ਅੱਜ ਸਵੇਰੇ 8 ਕੁ ਵਜੇ ਆਪਣੇ ਪੁੱਤਰ ਅਤੇ ਖੁਦ ਲਈ ਖਾਣਾ ਬਣਾ ਰਹੀ ਸੀ। ਅਚਾਨਕ ਹੀ ਸਿਲੰਡਰ ਫਟ ਗਿਆ ਤੇ ਇੱਕ ਜ਼ੋਰਦਾਰ ਧਮਾਕੇ ਨਾਲ ਘਰ ਅੰਦਰ ਅੱਗ ਲੱਗ ਗਈ। ਜਿਸ ਕਾਰਨ ਦੋਵੇਂ ਮਾਂ-ਪੁੱਤ ਬੁਰੀ ਤਰ੍ਹਾਂ ਝੁਲਸ ਗਏ ਅਤੇ ਘਰ ਦੀ ਛੱਤ ਤੇ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਦੋਵਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੋਂ ਡਾਕਟਰਾ ਨੂੰ ਜਖ਼ਮੀ ਸੋਨੂੰ (10) ਦੀ ਹਾਲਤ ਨੂੰ ਭਾਂਪਦਿਆਂ ਇਲਾਜ਼ ਲਈ ਪੀ.ਜੀ.ਆਈ. ਰੈਫ਼ਰ ਕਰ ਦਿੱਤਾ ਹੈ।