ਟੀ20 ਵਿਸ਼ਵ ਕੱਪ ਦਾ ਇਹ ਮੁਕਾਬਲਾ 9 ਜੂਨ ਨੂੰ ਨਿਊਯਾਰਕ ’ਚ
- ਸੁਰੱਖਿਆ ’ਚ ਕੀਤਾ ਗਿਆ ਹੈ ਵਾਧਾ
ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ’ਚ ਭਾਰਤ-ਪਾਕਿਸਤਾਨ ਮੈਚ ਦੌਰਾਨ ਅੱਤਵਾਦੀ ਹਮਲੇ ਦਾ ਖਤਰਾ ਸਾਹਮਣੇ ਆਇਆ ਹੈ। ਇਹ ਮੈਚ 9 ਜੂਨ ਨੂੰ ਨਿਊਯਾਰਕ ਦੇ ਆਇਸਨਹਾਵਰ ਪਾਰਕ ਦੇ ਨਾਸਾਓ ਕਾਊਂਟੀ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਣਾ ਹੈ। ਖਤਰੇ ਦੇ ਮੱਦੇਨਜਰ ਸ਼ਹਿਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅੱਤਵਾਦੀ ਸੰਗਠਨ ਆਈਐਸਆਈਐਸ ਖੁਰਾਸਾਨ ਨੇ ਇੱਕ ਵੀਡੀਓ ਜਾਰੀ ਕਰਕੇ ਆਪਣੇ ਹਮਲਾਵਰਾਂ ਨੂੰ ‘ਲੋਨ ਵੁਲਫ’ ਹਮਲਾ ਕਰਨ ਲਈ ਕਿਹਾ ਹੈ। ‘ਲੋਨ ਵੁਲਫ’ ਹਮਲੇ ਨੂੰ ਸਿਰਫ ਇੱਕ ਹਮਲਾਵਰ ਅੰਜ਼ਾਮ ਦਿੰਦਾ ਹੈ। (T20 World Cup 2024)
ਇਹ ਵੀ ਪੜ੍ਹੋ : French Open 2024: Swiatek ਤੇ ਅਲਕਾਰਜ਼ ਫ੍ਰੈਂਚ ਓਪਨ ਦੇ ਤੀਜੇ ਦੌਰ ’ਚ, 23 ਮੈਚ ਮੀਂਹ ਕਾਰਨ ਰੱਦ
ਨਿਊਯਾਰਕ ਗਵਰਨਰ ਨੇ ਕਿਹਾ, ਕੋਈ ਗੰਭੀਰ ਖਤਰਾ ਨਹੀਂ ਹੈ | T20 World Cup 2024
ਨਿਊਯਾਰਕ ਦੀ ਗਵਰਨਰ ਕੈਥੀ ਹੋਚਲ ਨੇ ਕਿਹਾ- ਵਿਸ਼ਵ ਕੱਪ ਨੂੰ ਲੈ ਕੇ ਕੋਈ ਗੰਭੀਰ ਖਤਰਾ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਪੁਲਿਸ ਵਿਭਾਗ ਨੂੰ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖਤ ਕਰਨ ਲਈ ਕਿਹਾ ਹੈ। ਪ੍ਰਸ਼ਾਸਨ ਹਰ ਸਥਿਤੀ ’ਤੇ ਲਗਾਤਾਰ ਨਜਰ ਰੱਖ ਰਿਹਾ ਹੈ। ਸ਼੍ਰੀਲੰਕਾ ’ਤੇ ਹੋ ਚੁੱਕਿਆ ਹੈ ਹਮਲਾ | T20 World Cup 2024
2009 ’ਚ, ਸ਼੍ਰੀਲੰਕਾ 3 ਟੈਸਟ ਤੇ 5 ਇੱਕ ਰੋਜਾ ਮੈਚ ਖੇਡਣ ਲਈ ਪਾਕਿਸਤਾਨ ਗਿਆ ਸੀ। 3 ਮਾਰਚ 2009 ਨੂੰ, ਦੂਜੇ ਟੈਸਟ ਦੇ ਤੀਜੇ ਦਿਨ, ਲਾਹੌਰ ’ਚ ਗੱਦਾਫੀ ਸਟੇਡੀਅਮ ਦੇ ਨੇੜੇ ਇੱਕ ਸ਼੍ਰੀਲੰਕਾਈ ਬੱਸ ’ਤੇ ਅੱਤਵਾਦੀ ਹਮਲਾ ਹੋਇਆ ਸੀ। ਟੀਮ ’ਤੇ 12 ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਸੀ। ਹਮਲੇ ’ਚ ਟੀਮ ਦੇ ਕਪਤਾਨ ਮਹੇਲਾ ਜੈਵਰਧਨੇ, ਕੁਮਾਰ ਸੰਗਾਕਾਰਾ ਸਮੇਤ 7 ਖਿਡਾਰੀ ਜਖਮੀ ਹੋ ਗਏ ਸਨ।
ਭਾਰਤ ਤੇ ਪਾਕਿਸਤਾਨ ਦੇ ਸਾਰੇ ਮੈਚ ਅਮਰੀਕਾ ’ਚ ਹੋਣਗੇ | T20 World Cup 2024
ਟੀ-20 ਵਿਸ਼ਵ ਕੱਪ ’ਚ 5-5 ਟੀਮਾਂ ਨੂੰ 4 ਗਰੁੱਪਾਂ ’ਚ ਵੰਡਿਆ ਗਿਆ ਸੀ। ਭਾਰਤ ਤੇ ਪਾਕਿਸਤਾਨ ਨੂੰ ਇੱਕੋ ਗਰੁੱਪ ’ਚ ਰੱਖਿਆ ਗਿਆ ਹੈ। ਆਇਰਲੈਂਡ, ਕੈਨੇਡਾ ਤੇ ਅਮਰੀਕਾ ਵੀ ਇਸ ਗਰੁੱਪ ’ਚ ਹਨ। ਭਾਰਤ ਤੇ ਪਾਕਿਸਤਾਨ ਆਪਣੇ ਸਾਰੇ ਮੈਚ ਅਮਰੀਕਾ ’ਚ ਹੀ ਖੇਡਣਗੇ। ਭਾਰਤ ਦੇ ਪਹਿਲੇ ਤਿੰਨ ਮੈਚ ਨਿਊਯਾਰਕ ’ਚ ਤੇ ਚੌਥਾ ਮੈਚ ਫਲੋਰੀਡਾ ’ਚ ਹੋਵੇਗਾ। ਟੀਮ ਆਪਣਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਖਿਲਾਫ, ਦੂਜਾ ਮੈਚ 9 ਜੂਨ ਨੂੰ ਪਾਕਿਸਤਾਨ ਖਿਲਾਫ, ਤੀਜਾ ਮੈਚ 12 ਜੂਨ ਨੂੰ ਅਮਰੀਕਾ ਖਿਲਾਫ ਤੇ ਚੌਥਾ ਮੈਚ 15 ਜੂਨ ਨੂੰ ਕੈਨੇਡਾ ਖਿਲਾਫ ਖੇਡੇਗੀ। (T20 World Cup 2024)
ਅਮਰੀਕਾ ’ਚ ਪਹਿਲੀ ਵਾਰ ਹੋਵੇਗਾ ICC ਟੂਰਨਾਮੈਂਟ | T20 World Cup 2024
ਅਮਰੀਕਾ ਨੂੰ ਪਹਿਲੀ ਵਾਰ ਆਈਸੀਸੀ ਟੂਰਨਾਮੈਂਟ ਦੀ ਮੇਜਬਾਨੀ ਕਰਨ ਦਾ ਮੌਕਾ ਮਿਲਿਆ ਹੈ। 2028 ਦੀਆਂ ਓਲੰਪਿਕ ਖੇਡਾਂ ਵੀ ਅਮਰੀਕਾ ’ਚ ਹੀ ਕਰਵਾਈਆਂ ਜਾਣਗੀਆਂ, ਜਿਸ ’ਚ ਕ੍ਰਿਕੇਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਈਵੈਂਟ ਦੇ ਮੱਦੇਨਜਰ ਆਈਸੀਸੀ ਨੇ ਅਮਰੀਕਾ ’ਚ ਟੀ-20 ਵਿਸ਼ਵ ਕੱਪ ਕਰਵਾਉਣ ਨੂੰ ਤਰਜੀਹ ਦਿੱਤੀ। ਅਮਰੀਕਾ ਦੇ ਨਾਲ-ਨਾਲ ਵੈਸਟਇੰਡੀਜ ’ਚ ਵੀ ਟੀ-20 ਵਿਸ਼ਵ ਕੱਪ ਹੋਵੇਗਾ, 2010 ਦਾ ਟੂਰਨਾਮੈਂਟ ਵੀ ਇੱਥੇ ਹੀ ਖੇਡਿਆ ਗਿਆ ਸੀ। ਪਿਛਲਾ ਵਿਸ਼ਵ ਕੱਪ 2022 ’ਚ ਅਸਟਰੇਲੀਆ ’ਚ ਹੋਇਆ ਸੀ। (T20 World Cup 2024)