Flood News : ਮਣੀਪੁਰ ‘ਚ ਆਇਆ ਹਡ਼੍ਹ, ਹਜ਼ਾਰਾਂ ਘਰ ਡੁੱਬੇ

Flood News
ਮਣੀਪੁਰ ’ਚ ਆਇਆ ਹੜ।

ਇਤਿਹਾਸਕ ਕੰਗਲਾ ਕਿਲਾ ਵੀ ਪਾਣੀ ’ਚ ਡੁੱਬਿਆ/ Flood News

(ਏਜੰਸੀ) ਇੰਫਾਲ। ਮਣੀਪੁਰ ’ਚ ਆਏ ਚੱਕਰਵਾਤੀ ਤੂਫਾਨ ਰੇਮਲ ਨੇ ਤਬਾਈ ਮਚਾ ਦਿੱਤੀ ਹੈ। ਤੂਫਾਨ ਕਾਰਨ ਸੂਬੇ ਭਰ ’ਚ ਆਏ ਹੜ੍ਹ ਕਾਰਨ ਹਜ਼ਾਰਾਾਂ ਘਰ ਡੁੁੱਬ ਚੁੱਕੇ ਹਨ। ਇਤਿਹਾਸਕ ਕੰਗਲਾ ਕਿਲਾ ਵੀ ਪਾਣੀ ’ਚ ਡੁੱਬ ਗਿਆ ਹੈ। ਇਸ ਦੌਰਾਨ ਪੁਲਿਸ ਅਤੇ ਸਵੈਸੇਵਕਾਂ ਨੇ ਹੜ੍ਹ ਪ੍ਰਭਾਵਿਤ ਘਰਾਂ ਤੋਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਸੁਰੱਖਿਆ ਸਥਾਨਾਾਂ ’ਤੇ ਪਹੁੰਚਾਇਆ ਹੈ। Flood News

ਮਣੀਪੁਰ ਦੀ ਰਾਜਪਾਲ ਅਨੁਸੁਈਆ ਉਈਕੇ ਨੇ ਕਿਹਾ ਕਿ ਪਿਛਲੇ 48 ਘੰਟਿਆਂ ’ਚ ਚੱਕਰਵਾਤ ਰੇਮਲ ਕਾਰਨ ਲਗਾਤਾਰ ਮੀਂਹ ਨੇ ਮਣੀਪੁਰ ਦੇ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸੂਬੇ ਦੇ ਹੇਠਲੇ ਇਲਾਕਿਆਂ ’ਚ ਪਾਣੀ ਭਰ ਗਿਆ ਹੈ। ਇਸ ਤੋਂ ਇਲਾਵਾ ਕੌਮੀ ਰਾਜਮਾਰਗ 24 ਅਤੇ ਹੋਰ ਮੁੱਖ ਰਸਤੇ ਪ੍ਰਭਾਵਿਤ ਹਨ। ਇਸ ਨਾਲ ਸੂਬੇ ’ਚ ਵਸਤੂਆਂ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ।

 Flood News
ਮਣੀਪੁਰ: ਹੜ੍ਹ ਕਾਰਨ ਲੋਕਾਂ ਨੂੰ ਸੁਰੱਖਿਆ ਥਾਵਾਂ ’ਤੇ ਲਿਜਾਂਦੀ ਹੋਈ ਫੌਜ।

ਇਹ ਵੀ ਪੜ੍ਹੋ: ਕੈਨੇਡਾ ਜਾਣ ਵਾਲੇ ਅਸਥਾਈ ਕਾਮਿਆਂ ਅਤੇ ਵਿਦਿਆਰਥੀਆਂ ਲਈ ਰਾਹਤ! ਸਰਕਾਰ ਨੇ ਹਟਾਈ ਇਹ ਸ਼ਰਤ

ਉਨ੍ਹਾਂ ਆਖਿਆ, ਘਾਟੀ ਅਤੇ ਪਹਾੜੀ ਜ਼ਿਲ੍ਹਿਆਂ ’ਚ ਘਰਾਂ ਅਤੇ ਜਾਇਦਾਦਾਂ ਦੇ ਹੋਏ ਨੁਕਸਾਨ ਤੋਂ ਮੈਂ ਬਹੁਤ ਚਿੰਤਤ ਅਤੇ ਦੁਖੀ ਹਾਂ। ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਮੈਂ ਸਾਰੇ ਨਾਗਰਿਕਾਂ ਨੂੰ ਧੀਰਜ ਰੱਖਣ ਦੀ ਅਪੀਲ ਕਰਦੀ ਹਾਂ। ਸੂਬਾ ਸਰਕਾਰ ਆਫਤ ਨਾਲ ਨਜਿੱਠਣ ਲਈ ਸਾਰੇ ਜ਼ਰੂਰੀ ਉਪਾਅ ਕਰਨ ਅਤੇ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। ਸਾਰੇ ਨਾਗਰਿਕਾਂ ਨੂੰ ਅਪੀਲ ਹੈ ਕਿ ਉਹ ਅਧਿਕਾਰੀਆਂ ਵੱਲੋਂ ਦਿੱਤੇ ਹੁਕਮਾਂ ਦੀ ਪਾਲਣਾ ਕਰਨ।