ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਦੋ ਡੇਰਾ ਸ਼ਰਧਾਲੂਆਂ ਨੇ ਮਰੀਜ਼ ਦੇ ਇਲਾਜ ਲਈ ਖੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਬਲਾਕ ਜ਼ਿੰਮੇਵਾਰ ਸ਼ਿੰਦਾ ਸਿੰਘ ਇੰਸਾਂ ਗੋਬਿੰਦਗੜ੍ਹ ਜੇਜੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਜੀਤ ਕੌਰ ਪਤਨੀ ਬਲਵਿੰਦਰ ਸਿੰਘ ਪਿੰਡ ਬੰਮਣਾ ਬਲਾਕ (ਸਮਾਣਾ) ਸੁਨਾਮ ਦੇ ਪ੍ਰਾਈਵੇਟ ਹਸਪਤਾਲ ਵਿਖੇ ਜੇਰੇ ਇਲਾਜ ਸੀ।
ਡਾਕਟਰਾਂ ਨੇ ਮਰੀਜ਼ ਦੇ ਆਪ੍ਰੇਸ਼ਨ ਲਈ 2 ਯੂਨਿਟ ਖੂਨ ਦੀ ਮੰਗ ਕੀਤੀ। ਪਤਾ ਲੱਗਣ ’ਤੇ ਬਲਾਕ ਅਧੀਨ ਪੈਂਦੇ ਪਿੰਡ ਗੋਬਿੰਦਗੜ੍ਹ ਜੇਜੀਆ ਦੇ ਨੀਰਜ ਕੁਮਾਰ ਇੰਸਾਂ ਤੇ ਸੁਖਜੀਤ ਸਿੰਘ ਭਾਈ ਕੀ ਪਿਸ਼ੌਰ ਨੇ ਤੁਰੰਤ ਸਿਵਲ ਹਸਪਤਾਲ ਸੰਗਰੂਰ ਪਹੁੰਚ ਕੇ ਆਪਣਾ ਇੱਕ ਇੱਕ ਯੂਨਿਟ ਖੂਨ ਮਰੀਜ਼ ਲਈ ਦਾਨ ਕੀਤਾ। ਨੀਰਜ ਕੁਮਾਰ ਇੰਸਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੇ ਅੱਜ 35 ਸਾਲ ਦੀ ਉਮਰ ਵਿੱਚ 49ਵੀਂ ਵਾਰ ਖੂਨਦਾਨ ਕੀਤਾ ਹੈ। ਮਰੀਜ਼ ਦੇ ਪਰਿਵਾਰ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਡੇਰਾ ਸ਼ਰਧਾਲੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
Also Read : EPFO News: 6.5 ਕਰੋੜ ਲੋਕਾਂ ਲਈ ਖੁਸ਼ਖਬਰੀ, 3 ਦਿਨਾਂ ਅੰਦਰ ਆਉਣਗੇ ਖਾਤੇ ’ਚ ਪੈਸੇ, EPFO ਨੇ ਕੀਤਾ ਇਹ ਬਦਲਾਅ