Lok Sabha Election 2024
ਚੋਣਾਂ ਲੋਕਤੰਤਰ ਦਾ ਤਿਉਹਾਰ ਹਨ। ਇਸ ਤਿਉਹਾਰ ’ਚ ਹਰ ਵੋਟਰ ਦੀ ਭਾਗੀਦਾਰੀ ਹੋਣੀ ਚਾਹੀਦੀ ਹੈ ਫਿਰ ਹੀ ਇਸ ਤਿਉਹਾਰ ਦੀ ਖੁਸ਼ੀ ਵਧਦੀ ਹੈ। ਸਾਲ 2019 ਦੇ ਮੁਕਾਬਲੇ ਇਸ ਵਾਰ ਚੋਣਾਂ ’ਚ ਵੋਟਾਂ ਦੀ ਦਰ ’ਚ ਕੁਝ ਗਿਰਾਵਟ ਆਈ ਹੈ, ਜੋ ਨਹੀਂ ਹੋਣੀ ਚਾਹੀਦੀ। ਵੋਟਰ ਨੂੰ ਵੋਟ ਪਾਉਣ ’ਚ ਸਰਗਰਮੀ ਨਾਲ ਭਾਗ ਲੈਣਾ ਚਾਹੀਦਾ ਹੈ। (Lok Sabha Election)
ਚੋਣ ਮੈਦਾਨ ’ਚ ਉੁਤਰੀ ਹਰ ਸਿਆਸੀ ਪਾਰਟੀ ਇਹੀ ਅਪੀਲ ਕਰਦੀ ਹੈ ਕਿ ਹਰ ਵੋਟਰ ਜ਼ਰੂਰ ਵੋਟ ਪਾਵੇ। ਚੋਣ ਕਮਿਸ਼ਨ ਵੀ ਲੋਕਾਂ ਨੂੰ ਵੋਟਾਂ ਲਈ ਪ੍ਰੇਰਿਤ ਕਰਨ ਲਈ ਬ੍ਰਾਂਡ ਅੰਬੈਡਸਡਰਾਂ ਦਾ ਸਹਾਰਾ ਲੈਂਦਾ ਹੈ। ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਜ਼ਰੀਏ ਵੀ ਲੋਕਾਂ ਨੂੰ ਚੋਣਾਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਸਭ ਦੇ ਬਾਵਜ਼ੂਦ ਵੀ ਵੋਟ ਫੀਸਦੀ ’ਚ ਇਜਾਫ਼ਾ ਨਹੀਂ ਹੁੰਦਾ। ਲਗਭਗ 30 ਫੀਸਦੀ ਲੋਕ ਹਾਲੇ ਵੀ ਵੋਟਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹਨ। ਉਨ੍ਹਾਂ ਨੂੰ ਕੋਈ ਮਤਲਬ ਨਹੀਂ ਕਿ ਦੇਸ਼ ’ਚ ਸ਼ਾਸਨ ਕੌਣ ਕਰੇ। ਇਸ ਤਰ੍ਹਾਂ ਦੀ ਉਦਾਸੀਨਤਾ ਕਿਸੇ ਵੀ ਲੋਕਤੰਤਰ ਲਈ ਸਹੀ ਨਹੀਂ। (Lok Sabha Election)
ਟੀ.ਵੀ. ਚੈਨਲਾਂ ’ਤੇ, ਸੱਥ ’ਚ, ਦੋਸਤਾਂ-ਮਿੱਤਰਾਂ ਨਾਲ ਚਰਚਾ ਦੌਰਾਨ ਲੋਕ ਸਿਆਸੀ ਆਗੂਆਂ ਨੂੰ ਕੋਸਦੇ ਰਹਿੰਦੇ ਹਨ ਪਰ ਜਦੋਂ ਆਗੂ ਦੀ ਚੋਣ ਕਰਨ ਦਾ ਸਮਾਂ ਆਉਂਦਾ ਹੈ ਤਾਂ ਵੋਟਿੰਗ ਕੇਂਦਰ ਪਹੁੰਚਣ ਦੀ ਖੇਚਲ ਨਹੀਂ ਕਰਦੇ। ਅਜਿਹੇ ਲੋਕਾਂ ਨੂੰ ਸਿਆਸਤ ’ਤੇ ਚਰਚਾ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਜਾਂਦਾ। ਸਮਾਜ ਅਤੇ ਦੇਸ਼ਹਿੱਤ ਲਈ ਜ਼ਰੂਰੀ ਹੈ ਕਿ ਹਰ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕ-ਕਲਿਅਣਕਾਰੀ ਸਰਕਾਰ ਦੀ ਚੋਣ ਕਰੇ।
Also Read : Lok Sabha Elections 2024 : ਡਿਪਟੀ ਚੋਣ ਕਮਿਸ਼ਨਰ ਨੇ ਚੋਣ ਤਿਆਰੀਆਂ ਦਾ ਲਿਆ ਜਾਇਜ਼ਾ