(ਮਨਜੀਤ ਨਰੂਆਣਾ) ਸੰਗਤ ਮੰਡੀ। ਲੋਕ ਸਭਾ ਚੋਣਾਂ ਦੇ ਚੱਲਦਿਆਂ ਸੂਬੇ ’ਚ ਬਿਨਾਂ ਸਬੂਤਾਂ ਦੇ ਨਗਦੀ ਲਿਜਾਣ ’ਤੇ ਲਗਾਈ ਰੋਕ ਦੇ ਚੱਲਦਿਆਂ ਬਠਿੰਡਾ–ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਡੂੰਮਵਾਲੀ ਵਿਖੇ ਲਗਾਏ ਅੰਤਰਰਾਜੀ ਨਾਕੇ ’ਤੇ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਦੇ ਜੁਆਨਾਂ ਵੱਲੋਂ ਬੱਸ ਦੀ ਚੈਕਿੰਗ ਦੌਰਾਨ ਇੱਕ ਵਿਅਕਤੀ ਤੋਂ ਇੱਕ ਕਰੋੜ 20 ਲੱਖ ਦੀ ਨਕਦੀ ਬਰਾਮਦ ਕੀਤੀ ਗਈ ਹੈ। Cash Recovered
ਬਠਿੰਡਾ ਦਿਹਾਤੀ ਦੇ ਡੀਐੱਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ਦੇ ਚੱਲਦਿਆਂ ਬਾਹਰਲੇ ਸੂਬਿਆਂ ’ਚੋਂ ਦਾਖਲ ਹੋਣ ਵਾਲੇ ਵਹੀਕਲਾਂ ਅਤੇ ਬੱਸਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਇਸ ਦੇ ਚੱਲਦਿਆਂ ਜਦ ਪੁਲਿਸ ਪਾਰਟੀ ਵੱਲੋਂ ਇੱਕ ਬੱਸ ਦੀ ਚੈਕਿੰਗ ਕੀਤੀ ਗਈ ਤਾਂ ਉਸ ’ਚੋਂ ਇੱਕ ਬੈਗ ਸਵਾਰ ਵਿਅਕਤੀ ਤੋਂ ਇੱਕ ਕਰੋੜ 20 ਲੱਖ ਦੇ ਕਰੀਬ ਨਗਦੀ ਬਰਾਮਦ ਕੀਤੀ ਗਈ। Cash Recovered
ਇਹ ਵੀ ਪੜ੍ਹੋ: ਬੀਕਾਨੇਰ ਤੋਂ ਨਗਦੀ ਖੋਹ ਕੇ ਭੱਜੇ ਤਿੰਨ ਮੁਲਜ਼ਮ ਅੰਤਰਰਾਜ਼ੀ ਨਾਕੇ ’ਤੇ ਕਾਬੂ
ਨਗਦੀ ਵਾਲੇ ਵਿਅਕਤੀ ਦੀ ਪਛਾਣ ਸੋਮਨਾਥ ਪੁੱਤਰ ਨੰਦ ਲਾਲ ਵਾਸੀ ਮੋਗਾ ਦੇ ਤੌਰ ’ਤੇ ਕੀਤੀ ਗਈ। ਸੋਮਨਾਥ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਰਾਜ ਕੁਮਾਰ ਵਾਸੀ ਮੋਗਾ ਦੀ ਗਣਪਤੀ ਮਨੀ ਐਕਸਚੇਜ਼ ’ਤੇ ਨੌਕਰੀ ਕਰਦਾ ਹੈ, ਉਹ ਰਾਜ ਕੁਮਾਰ ਦੇ ਕਹਿਣ ’ਤੇ ਡੱਬਵਾਲੀ ਵਾਸੀ ਕਰਨੈਲ ਸਿੰਘ ਤੋਂ ਨਕਦੀ ਲੈ ਕੇ ਮੋਗਾ ਜਾ ਰਿਹਾ ਸੀ। ਸੋਮਨਾਥ ਵੱਲੋਂ ਨਕਦੀ ਸਬੰਧੀ ਕੋਈ ਵੀ ਪੁਖਤਾ ਸਬੂਤ ਪੇਸ਼ ਨਹੀਂ ਕੀਤਾ ਜਾ ਸਕਿਆ ਜਿਸ ਕਾਰਨ ਪੁਲਿਸ ਵੱਲੋਂ ਇਹ ਨਗਦੀ ਜ਼ਬਤ ਕਰਕੇ ਖਜਾਨੇ ’ਚ ਜਮ੍ਹਾਂ ਕਰਵਾ ਦਿੱਤੀ ਗਈ।