Artificial Intelligence : ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਤਾਕਤ ਬਾਰੇ ਦੁਨੀਆ ’ਚ ਤਮਾਮ ਤਰ੍ਹਾਂ ਦੇ ਸੰਸੇ ਹੋਣ, ਪਰ ਇੱਕ ਗੱਲ ਤੈਅ ਹੈ ਕਿ ਭਵਿੱਖ ’ਚ ਬਦਲਾਅ ਦਾ ਸਭ ਤੋਂ ਵੱਡਾ ਕਾਰਨ ਏਆਈ ਹੀ ਬਣੇਗੀ ਇਹ ਲਗਾਤਾਰ ਨਵੀਆਂ ਤਾਕਤਵਰ ਤਕਨੀਕਾਂ ਨੂੰ ਜਨਮ ਦੇ ਰਹੀ ਹੈ। ਇਸ ਲੜੀ ’ਚ ਏਆਈ ਤਕਨੀਕ ਦੀ ਗੁਣਵੱਤਾ ਨਾਲ ਲੈਸ ਸਰਚ ਇੰਜਣ ਦੇ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਚੱਲਣ ਵਾਲਾ ਇਹ ਸਰਚ ਇੰਜਣ ਸਮਾਂ ਪਾ ਕੇ ਗੁੂਗਲ ਦੇ ਸਰਚ ਇੰਜਣ ਦੀ ਬਾਦਸ਼ਾਹਤ ਨੂੰ ਚੁਣੌਤੀ ਦੇ ਸਕਦਾ ਹੈ।
ਹਾਲੇ ਗੂਗਲ ਦਾ ਸਰਚ ਇੰਜਣ ਹਰ ਕੰਪਿਊਟਰ ਅਤੇ ਹਰੇਕ ਸਮਾਰਟਫੋਨ ’ਚ ਮੌਜੂਦ ਹੈ। ਪਰ ਜਦੋਂ ਓਪਨਏਆਈ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲਾ ਸਰਚ ਇੰਜਣ ਸਰਗਰਮ ਹੋ ਜਾਵੇਗਾ। ਤਾਂ ਸਥਿਤੀਆਂ ਬਦਲ ਜਾਣਗੀਆਂ ਮਾਈਕ੍ਰੋਸਾਫਟ ਸਮੱਰਥਿਤ ਓਪਨਏਆਈ ਆਰਟੀਫਿਸ਼ੀਅਲ ਇੰਟੈਲੀਜੈਂਸ ’ਚ ਹਾਲੇ ਸਭ ਤੋਂ ਅੱਗੇ ਹੈ ਚੈਟਜੀਪੀਟੀ ਵੀ ਓਪਨਏਆਈ ਦਾ ਹੁਣ ਤੱਕ ਦਾ ਸਫਲ ਉਤਪਾਦ ਹੈ ਹੁਣ ਨਵੇਂ ਸਰਚ ਇੰਜਣ ਦੇ ਆਉਣ ਨਾਲ ਓਪਨ ਏਆਈ ਦੇ ਚੈਟ ਜੀਪੀਟੀ ਦੀਆਂ ਸਮਰੱਥਾਵਾਂ ’ਚ ਵਾਧੇ ਦੀ ਉਮੀਦ ਹੈ, ਜਿਸ ਨਾਲ ਇਹ ਵੈੱਬ ਤੋਂ ਅਸਲ ਸਮੇਂ ’ਚ ਜਾਂ ਤੁਰੰਤ ਜਾਣਕਾਰੀ ਪ੍ਰਾਪਤ ਕਰ ਸਕੇਗਾ। (Artificial Intelligence)
ਇਹ ਵੀ ਪੜ੍ਹੋ : ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਇਹ ਅਕਸਰ ਕਿਹਾ ਜਾ ਰਿਹਾ ਹੈ ਕਿ ਚੈਟ ਜੀਪੀਟੀ ਕਾਫ਼ੀ ਮਸ਼ੀਨੀ ਜਾਂ ਇੱਕਰੂਪਤਾ ਵਾਲੇ ਪਾਠ ਪੇਸ਼ ਕਰ ਰਿਹਾ ਹੈ, ਜਦੋਂਕਿ ਬਜ਼ਾਰ ’ਚ ਜ਼ਿਆਦਾ ਵਿਭਿੰਨਤਾ ਵਾਲੇ ਅਜਿਹੇ ਪਾਠਾਂ ਦੀ ਲੋੜ ਹੈ, ਜੋ ਮਸ਼ੀਨੀ ਨਹੀਂ, ਸਗੋਂ ਜ਼ਿਆਦਾ ਮਨੁੱਖੀ ਲੱਗਣ ਸਰਕਾਰਾਂ ਨੂੰ ਮੌਜੂਦਾ ਪ੍ਰਬੰਧ ’ਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੇ ਖਤਰਿਆਂ ਪ੍ਰਤੀ ਚੌਕਸ ਰਹਿਣਾ ਚਾਹੀਦਾ ਹੈ, ਕਿਉਂਕਿ ਅੱਜ ਦੇਸ਼ ਦੀ ਜ਼ਿਆਦਾਤਰ ਵਿਵਸਥਾਵਾਂ ਇੰਟਰਨੈੱਟ ’ਤੇ ਟਿਕੀਆਂ ਹਨ ਇਸ ਦੇ ਨਿਯਮਾਂ ਲਈ ਸਖ਼ਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ ਪੱਛਮੀ ਜਗਤ ਦੇ ਮਾਹਿਰ ਵੀ ਮਨੁੱਖ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖ਼ਤਰਿਆਂ ਲਈ ਤਿਆਰ ਰਹਿਣ ਦੀ ਸਲਾਹ ਦੇ ਚੁੱਕੇ ਹਨ ਅਜਿਹੇ ’ਚ ਇਸ ਦਿਸ਼ਾ ’ਚ ਸਾਵਧਾਨੀ ਨਾਲ ਚੱਲਣ ਦੀ ਲੋੜ ਹੈ। (Artificial Intelligence)