T20 World Cup 2024: ਟੀ20 ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਰਵਾਨਗੀ ਦੀ ਤਰੀਕ ਬਦਲੀ, ਹੁਣ ਇਸ ਦਿਨ ਜਾਵੇਗੀ Team India

T20 World Cup 2024

ਟੀ20 ਵਿਸ਼ਵ ਕੱਪ ਤੋਂ ਪਹਿਲਾਂ ਅਭਿਆਸ ਮੈਚ ਖੇਡੇਗੀ ਭਾਰਤੀ ਟੀਮ

  • ਪਹਿਲਾ ਜੱਥਾ 25 ਤੇ ਦੂਜਾ 26 ਮਈ ਨੂੰ ਅਮਰੀਕਾ ਜਾਵੇਗਾ

ਸਪੋਰਟਸ ਡੈਸਕ। ਟੀਮ ਇੰਡੀਆ ਅਗਲੇ ਮਹੀਨੇ ਅਮਰੀਕਾ ਤੇ ਵੈਸਟਇੰਡੀਜ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਸਿਰਫ ਇੱਕ ਅਭਿਆਸ ਮੈਚ ਖੇਡੇਗੀ। ਮਿਲੀ ਜਾਣਕਾਰੀ ਦੀ ਰਿਪੋਰਟ ਦੇ ਮੁਤਾਬਕ, ਬੀਸੀਸੀਆਈ ਭਾਰਤ ਦਾ ਅਭਿਆਸ ਮੈਚ ਨਿਊਯਾਰਕ ’ਚ ਕਰਵਾਉਣਾ ਚਾਹੁੰਦਾ ਹੈ ਕਿਉਂਕਿ ਟੀਮ ਆਪਣੇ ਚਾਰ ਗਰੁੱਪ-ਪੜਾਅ ਦੇ ਤਿੰਨ ਮੈਚ ਨਿਊਯਾਰਕ ਦੇ ਸਟੇਡੀਅਮਾਂ ’ਚ ਖੇਡੇਗੀ। ਆਈਸੀਸੀ ਨੇ ਅਭਿਆਸ ਮੈਚਾਂ ਦਾ ਸ਼ਡਿਊਲ ਅਜੇ ਜਾਰੀ ਨਹੀਂ ਕੀਤਾ ਹੈ ਪਰ ਇੰਗਲੈਂਡ ਤੇ ਪਾਕਿਸਤਾਨ ਦੇ ਵੀ ਦੋ ਅਭਿਆਸ ਮੈਚ ਖੇਡਣ ਦੀ ਸੰਭਾਵਨਾ ਨਹੀਂ ਹੈ। ਬਾਕੀ ਟੀਮਾਂ ਦੋ-ਦੋ ਅਭਿਆਸ ਮੈਚ ਖੇਡਣ ਲਈ ਤਿਆਰ ਹਨ। (T20 World Cup 2024)

ਇਹ ਵੀ ਪੜ੍ਹੋ : ਪ੍ਰਭੂ-ਭਗਤੀ ਲਈ ਹੈ ਮਨੁੱਖੀ ਸਰੀਰ : Saint Dr MSG

ਦੋ ਬੈਚਾਂ ’ਚ ਰਵਾਨਾ ਹੋਵੇਗੀ ਭਾਰਤੀ ਟੀਮ | T20 World Cup 2024

ਟੀਮ ਇੰਡੀਆ ਟੀ20 ਵਿਸ਼ਵ ਕੱਪ ਲਈ ਦੋ ਬੈਚਾਂ ’ਚ ਰਵਾਨਾ ਹੋਵੇਗੀ। ਟੀਮ ਦੀ ਰਵਾਨਗੀ ’ਚ ਵੀ ਬਦਲਾਅ ਕੀਤਾ ਗਿਆ ਹੈ। ਟੀਮ ਇੰਡੀਆ ਦਾ ਪਹਿਲਾ ਜੱਥਾ 21 ਮਈ ਨੂੰ ਪਹਿਲੇ ਆਈਪੀਐਲ ਲੀਗ ਪੜਾਅ ਦੀ ਸਮਾਪਤੀ ਤੋਂ ਤੁਰੰਤ ਬਾਅਦ ਨਿਊਯਾਰਕ ਲਈ ਰਵਾਨਾ ਹੋਣਾ ਸੀ। ਪਰ, ਹੁਣ ਪਤਾ ਲੱਗਿਆ ਹੈ ਕਿ ਟੀਮ 25 ਤੇ 26 ਮਈ ਨੂੰ ਦੋ ਬੈਚਾਂ ’ਚ ਰਵਾਨਾ ਹੋਵੇਗੀ। 26 ਮਈ ਨੂੰ ਆਈਪੀਐਲ ਫਾਈਨਲ ’ਚ ਹਿੱਸਾ ਲੈਣ ਵਾਲੇ ਖਿਡਾਰੀ ਬਾਅਦ ’ਚ ਰਵਾਨਾ ਹੋਣਗੇ। (T20 World Cup 2024)

9 ਜੂਨ ਨੂੰ ਪਾਕਿਸਤਾਨ ਨਾਲ ਭਿੜੇਗੀ ਭਾਰਤੀ ਟੀਮ | T20 World Cup 2024

ਟੀਮ ਇੰਡੀਆ ਆਪਣਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਖਿਲਾਫ ਖੇਡੇਗੀ। ਟੀਮ ਦਾ ਦੂਜਾ ਮੈਚ 9 ਜੂਨ ਨੂੰ ਪਾਕਿਸਤਾਨ ਨਾਲ, ਤੀਜਾ ਮੈਚ 12 ਜੂਨ ਨੂੰ ਅਮਰੀਕਾ ਨਾਲ ਤੇ ਚੌਥਾ ਮੈਚ 15 ਜੂਨ ਨੂੰ ਕੈਨੇਡਾ ਨਾਲ ਖੇਡਿਆ ਜਾਵੇਗਾ। (T20 World Cup 2024)