ਐਡਵੋਕੇਟ ਅਸ਼ੋਕ ਲਖਨਪਾਲ ਤੇ ਐਡਵੋਕੇਟ ਹਰੀਸ਼ ਕੁਮਾਰ ਸਾਥੀਆਂ ਸਣੇ ਭਾਜਪਾ ’ਚ ਸ਼ਾਮਲ

Punjab BJP
ਲੁਧਿਆਣਾ : ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ਦਾ ਸੁਆਗਤ ਕਰਨ ਸਮੇਂ ਪਾਰਟੀ ਦੇ ਆਗੂ।

(ਰਘਬੀਰ ਸਿੰਘ) ਲੁਧਿਆਣਾ। ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਐਡਵੋਕੇਟ ਲਖਨਪਾਲ ਅਤੇ ਸੀਨੀਅਰ ਐਡਵੋਕੇਟ ਹਰੀਸ ਕੁਮਾਰ ਸਾਥੀਆਂ ਸਣੇ ਭਾਜਪਾ ’ਚ ਸ਼ਾਮਲ ਹੋ ਗਏ। ਜਿੰਨ੍ਹਾਂ ਦਾ ਪਾਰਟੀ ਦੇ ਨਿਸ਼ਾਨ ਵਾਲਾ ਪਟਕਾ ਪਹਿਨਾ ਕੇ ਸਵਾਗਤ ਕੀਤਾ ਗਿਆ। ਕਮਾਂਡਰ ਬਲਬੀਰ ਸਿੰਘ ਸਾਂਪਲਾ ਭਾਰਤੀ ਜਨਤਾ ਪਾਰਟੀ ਚੀਫ ਸਪੋਕਸ ਪਰਸਨ ਐੱਸਸੀ ਮੋਰਚਾ ਤੇ ਜ਼ਿਲ੍ਹਾ ਪ੍ਰਧਾਨ ਧੀਮਾਨ ਮਾਨ ਨੇ ਕਿਹਾ ਕਿ ਦੇਸ਼ ਅੰਦਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਰਬ ਸਮਾਜ ਲਈ ਲਾਭਪਾਤਰੀ ਸਕੀਮਾਂ ਚਲਾਈਆਂ ਗਈਆਂ ਹਨ ਜਿੰਨ੍ਹਾਂ ਦਾ ਲਾਭ ਮਜ਼ਦੂਰ-ਕਿਸਾਨ ਵਪਾਰੀ ਉਦਯੋਗਪਤੀ, ਪੜ੍ਹੇ-ਲਿਖੇ ਨੌਜਵਾਨ, ਮਹਿਲਾਵਾਂ, ਨੌਕਰੀ ਪੇਸ਼ਾ ਲੋਕਾਂ ਨੂੰ ਮਿਲ ਰਿਹਾ ਹੈ। Punjab BJP

ਇਹ ਵੀ ਪੜ੍ਹੋ: ਮਹਿਲਾ ਨੇ ਚੱਲਦੀ ਰੇਲ ਗੱਡੀ ’ਚ ਦਿੱਤਾ ਬੱਚੇ ਨੂੰ ਜਨਮ, ਰੇਲ ਅੰਦਰ ਸਭ ਨੇ ਮਨਾਈ ਖੁਸ਼ੀ

ਉਹਨਾਂ ਕਿਹਾ ਕਿ ਭਾਜਪਾ ’ਚ ਸ਼ਾਮਲ ਹੋਣ ਨਾਲ ਆਏ ਦਿਨ ਪਾਰਟੀ ਨੂੰ ਨਵੀਂ ਊਰਜਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਜੂਨ 2024 ਨੂੰ ਵੋਟਾਂ ਵਾਲੇ ਦਿਨ ਲੁਧਿਆਣਾ ਜ਼ਿਲ੍ਹੇ ਦੇ ਵੋਟਰ ਚੋਣ ਨਿਸ਼ਾਨ ਕਮਲ ਦੇ ਫੁੱਲ ਵਾਲਾ ਬਟਨ ਦਬਾ ਕੇ ਭਾਜਪਾ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। (Punjab BJP)

Punjab BJP
ਲੁਧਿਆਣਾ : ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ਦਾ ਸੁਆਗਤ ਕਰਨ ਸਮੇਂ ਪਾਰਟੀ ਦੇ ਆਗੂ।

ਇਸ ਮੌਕੇ ਉਕਤ ਨਾਲ ਸੀਪੀ ਸ਼ਰਮਾ, ਗੁਲਸ਼ਨ ਪਾਵਾ, ਰੋਹਤ ਕਲਾਰ ਅਮਨਦੀਪ ਸਿੰਘ, ਅਨਿਲ ਕੁਮਾਰ (ਜੀਓਐਮਜੀ ਇੰਟਰਨੈਸ਼ਨਲ) ਦੀਪਕ ਸੈਣੀ (ਐਸੇਡੀ ਟਰੇਡਰ), ਗੁਰਚਰਨ ਸਿੰਘ, ਹਰੀ ਸ਼ੰਕਰ (ਐੱਚਐੱਸਵਾਈ) ਹਨੀ ਟਰੇਡਰ, ਐਮ ਐਸ ਫਨੀਸਗ (ਜੋਗੇਸ ਕਵੈਤਰਾ) ਮੁਕੰਦ ਸ਼ੰਭੂ, ਨੀਰਜ ਸ਼ਰਮਾ (ਚੀਫ ਐਨ ਡੈਲ) ਪਵਨ ਕੁਮਾਰ (ਬੀਐਸ ਕਨੈਕਟ ਫੈਵ) ਪ੍ਰਭਜੋਤ ਸਿੰਘ (ਕਲਾਸਿਕ ਕੋਟਨ) ਪੁਨੀਤ ਗਰੋਵਰ, ਰਾਜਨ ਕਤਿਆਲ (ਹਨੀ ਟਰੇਡਰਸ) ਰਾਜਨਪ੍ਰੀਤ ਸਿੰਘ (ਗੁਰੂ ਨਾਨਕ ਇੰਟਰਨੈਸ਼ਨਲ) ਰਕੇਸ਼ ਸ਼ਰਮਾ (ਰਕੇਸ਼ ਫੈਬਰਿਕਸ) ਰਿੰਕੂ (ਨੇਹਾ ਫੈਬਰਿਕ) ਸਾਜਨ ਕੁਮਾਰ ਐਡਵੋਕੇਟ, ਸੰਜੇ ਸ਼ੰਭੂ, ਸਨੀ ( ਸਨੀ ਮਕਰੀਨ ਪ੍ਰਿੰਟਿੰਗ) ਬਰਿੰਦਰ ਜੈਨ ਆਦਿ ਭਾਜਪਾ ’ਚ ਸਾਮਲ ਹੋਏ। Punjab BJP