ਸੀਬੀਐੱਸਈ ਬੋਰਡ ’ਚ ਛਾਏ ਸ਼ਾਹ ਸਤਿਨਾਮ ਜੀ ਵਿੱਦਿਅਕ ਅਦਾਰੇ

CBSE Board Result

ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦਾ ਪ੍ਰੀਖਿਆ ਨਤੀਜਾ ਰਿਹਾ 100 ਫੀਸਦੀ | CBSE Board Result

  • ਵਿਦਿਆਰਥੀਆਂ ਅਤੇ ਮੈਨੇਜ਼ਮੈਂਟ ਕਮੇਟੀ ਨੇ ਪੂਜਨੀਕ ਗੁਰੂ ਜੀ ਨੂੰ ਦਿੱਤਾ ਸਫ਼ਲਤਾ ਦਾ ਸਿਹਰਾ
  • ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦਾ ਪ੍ਰੀਖਿਆ ਦਾ ਨਤੀਜਾ ਰਿਹਾ 100 ਫੀਸਦੀ

ਸਰਸਾ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨਵੀਂ ਦਿੱਲੀ (ਸੀਬੀਐੱਸਈ) ਵੱਲੋਂ ਜਾਰੀ ਕੀਤੇ ਗਏ 10ਵੀਂ ਤੇ 12ਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਅਤੇ ਗਰਲਜ਼ ਸਕੂਲਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਸੰਸਥਾਨ ਨੇ ਇਸ ਸਫਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗ-ਦਰਸ਼ਨ ਨੂੰ ਦਿੱਤਾ ਹੈ।

ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦਾ ਪ੍ਰੀਖਿਆ ਨਤੀਜਾ ਰਿਹਾ 100 ਫੀਸਦੀ | CBSE Board Result

ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਨੇ ਦੱਸਿਆ ਕਿ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ ਹੈ। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ 136 ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ ਸਾਰੇ ਵਿਦਿਆਰਥੀ ਪਾਸ ਹੋਏ। ਉਨ੍ਹਾਂ ਦੱਸਿਆ ਕਿ 13 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ ਹੈ ਅਤੇ 22 ਵਿਦਿਆਰਥੀਆਂ ਨੇ 75 ਤੋਂ 80 ਫੀਸਦੀ ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ ਹੈ। 35 ਵਿਦਿਆਰਥੀਆਂ ਨੇ ਮੈਰਿਟ ਨਾਲ ਪ੍ਰੀਖਿਆ ਪਾਸ ਕੀਤੀ ਹੈ।

ਇਸ ਤੋਂ ਇਲਾਵਾ 60 ਬੱਚਿਆਂ ਨੇ ਫਸਟ ਡਿਵੀਜ਼ਨ ਨਾਲ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਦੱਸਿਆ ਕਿ ਆਰਟਸ ਗਰੁੱਪ ਵਿੱਚ ਮਨਿੰਦਰ ਸਿੰਘ ਨੇ 97 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਦੈਵੀਰ ਸਿੰਘ ਨੇ 94.4 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਜਤਿਨ ਢਿੱਲੋਂ ਨੇ 93.8 ਫ਼ੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਨਾਨ-ਮੈਡੀਕਲ ਗਰੁੱਪ ਵਿੱਚ ਕ੍ਰਿਸ਼ 96.6 ਫੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਪਹਿਲੇ, ਸਾਹਿਬਨੂਰ ਸਿੰਘ 94.6 ਫੀਸਦੀ ਅੰਕ ਲੈ ਕੇ ਦੂਜੇ ਅਤੇ ਖੁਸ਼ਪ੍ਰੀਤ ਸਿੰਘ 91.0 ਫੀਸਦੀ ਅੰਕ ਲੈ ਕੇ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਮੈਡੀਕਲ ਗਰੁੱਪ ਵਿੱਚ ਕਰਨਵੀਰ ਨੇ 91.6 ਫ਼ੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਪਹਿਲਾ, ਆਯੂਸ਼ਮਾਨ ਨੇ 90.6 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਰਾਜਦੀਪ ਨੇ 88 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ।

CBSE Board Result

10ਵੀਂ ਜਮਾਤ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਨੇ ਦੱਸਿਆ ਕਿ ਸਕੂਲ ਦੇ 197 ਬੱਚਿਆਂ ਨੇ ਪ੍ਰੀਖਿਆ ਦਿੱਤੀ ਸਕੂਲ ਦਾ ਸਮੁੱਚਾ ਨਤੀਜਾ 98.5 ਫੀਸਦੀ ਰਿਹਾ ਹੈ। ਉਨ੍ਹਾਂ ਦੱਸਿਆ ਕਿ 4 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਲੈ ਕੇ ਪ੍ਰੀਖਿਆ ਪਾਸ ਕੀਤੀ ਹੈ, 30 ਵਿਦਿਆਰਥੀ ਮੈਰਿਟ ਨਾਲ, 17 ਵਿਦਿਆਰਥੀ 75 ਤੋਂ 80 ਫੀਸਦੀ ਤੱਕ ਅਤੇ 74 ਵਿਦਿਆਰਥੀ ਫਸਟ ਡਵੀਜ਼ਨ ਨਾਲ ਪ੍ਰੀਖਿਆ ਪਾਸ ਹੋਏ ਹਨ। ਉਨ੍ਹਾਂ ਦੱਸਿਆ ਕਿ ਯਸ਼ਵਰਧਨ ਇੰਸਾਂ ਨੇ 93.8 ਫੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਟਾਪ ਕੀਤਾ ਹੈ। ਇਸ ਤੋਂ ਇਲਾਵਾ ਜਸ਼ਨ ਗੁੰਬਰ ਨੇ 90.6 ਫੀਸਦੀ ਅੰਕ ਲੈ ਕੇ ਦੂਜਾ ਅਤੇ ਨਿਤਿਨ ਨੇ 90.4 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਜਦੋਂਕਿ ਗੁਰਸ਼ਰਨ ਸਿੰਘ ਨੇ 90 ਫੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਹੈ।

ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦਾ ਪ੍ਰੀਖਿਆ ਦਾ ਨਤੀਜਾ ਰਿਹਾ 100 ਫੀਸਦੀ

ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਦੱਸਿਆ ਕਿ ਸਕੂਲ ਦਾ 10 ਵੀਂ ਅਤੇ 12ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਦੀਆਂ 173 ਵਿਦਿਆਰਥਣਾਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ ਸਾਰੀਆਂ ਵਿਦਿਆਰਥਣਾਂ ਚੰਗੇ ਅੰਕ ਲੈ ਕੇ ਪਾਸ ਹੋਈਆਂ। 119 ਵਿਦਿਆਰਥਣਾਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਮੈਰਿਟ ਨਾਲ ਪਾਸ ਕੀਤੀ ਹੈ। 46 ਵਿਦਿਆਰਥਣਾਂ ਨੇ 90 ਫੀਸਦੀ ਤੋਂ ਵੱਧ, 73 ਵਿਦਿਆਰਥਣਾਂ ਨੇ 80 ਤੋਂ 89 ਫੀਸਦੀ, 22 ਵਿਦਿਆਰਥਣਾਂ ਨੇ ਔਸਤਨ 75 ਤੋਂ 79 ਫੀਸਦੀ ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ ਹੈ।

ਇਸ ਤੋਂ ਇਲਾਵਾ 31 ਵਿਦਿਆਰਥਣਾਂ ਨੇ ਫਸਟ ਡਵੀਜ਼ਨ ਅਤੇ ਇੱਕ ਵਿਦਿਆਰਥਣ ਸੈਕਿੰਡ ਡਿਵੀਜ਼ਨ ਨਾਲ ਪ੍ਰੀਖਿਆ ਪਾਸ ਕੀਤੀ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਰਿਧੀਮਾ ਨੇ ਆਰਟਸ ਗਰੁੱਪ ਵਿੱਚ 97.4 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦੋਂਕਿ ਕਲਪਨਾ ਨੇ 96.8 ਫੀਸਦੀ ਅੰਕ ਲੈ ਕੇ ਦੂਜਾ ਅਤੇ ਹਿਮਸ਼ਿਖਾ ਗੁਪਤਾ ਨੇ 94.2 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।

ਸਾਇੰਸ ਗਰੁੱਪ

ਇਸੇ ਤਰ੍ਹਾਂ ਕਾਮਰਸ ਗਰੁੱਪ ਵਿੱਚ ਨਵਦੀਪ ਕੌਰ 97 ਫ਼ੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਪਹਿਲੇ, ਪਵਨੀਤ ਕੌਰ 96.6 ਫ਼ੀਸਦੀ ਅੰਕ ਲੈ ਕੇ ਦੂਜੇ ਅਤੇ ਕਨਿਕਾ 96.2 ਫ਼ੀਸਦੀ ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਸਾਇੰਸ ਗਰੁੱਪ ਵਿੱਚ ਤ੍ਰਿਪਤੀ ਨੇ 94.2 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਟਾਪ ਕੀਤਾ ਹੈ। ਜਦੋਂਕਿ ਕੋਮਲ ਨੇ 93 ਫੀਸਦੀ ਅਤੇ ਹਰਮਨਪ੍ਰੀਤ ਕੌਰ ਨੇ 92.6 ਫੀਸਦੀ ਅੰਕ ਲੈ ਕੇ ਸਕੂਲ ਵਿਚੋਂ ਕ੍ਰਮਵਾਰ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।

10ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਦੱਸਿਆ ਕਿ 170 ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ ਸਾਰੀਆਂ ਵਿਦਿਆਰਥਣਾਂ ਚੰਗੇ ਅੰਕ ਲੈ ਕੇ ਪਾਸ ਹੋਈਆਂ ਹਨ। 83 ਵਿਦਿਆਰਥਣਾਂ ਨੇ ਮੈਰਿਟ ਨਾਲ ਪ੍ਰੀਖਿਆ ਪਾਸ ਕੀਤੀ ਹੈ। 36 ਵਿਦਿਆਰਥਣਾਂ ਨੇ 90 ਫੀਸਦੀ ਤੋਂ ਵੱਧ ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ ਹੈ, 47 ਵਿਦਿਆਰਥਣਾਂ ਨੇ 80 ਤੋਂ 89 ਫੀਸਦੀ ਅੰਕਾਂ ਨਾਲ, 28 ਵਿਦਿਆਰਥਣਾਂ ਨੇ 75 ਤੋਂ 79 ਫੀਸਦੀ ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ ਹੈ।

Also Read : ਸਤਿਗੁਰੂ ਦੀ ਰਜ਼ਾ ‘ਚ ਰਹਿਣ ਵਾਲਾ ਹੀ ਸੱਚਾ ਮੁਰੀਦ : Saint Dr MSG

ਇਸ ਤੋਂ ਇਲਾਵਾ 48 ਵਿਦਿਆਰਥਣਾਂ ਨੇ ਫਸਟ ਡਿਵੀਜ਼ਨ ਅਤੇ 11 ਵਿਦਿਆਰਥਣਾਂ ਨੇ ਸੈਕਿੰਡ ਡਿਵੀਜ਼ਨ ਨਾਲ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਦੱਸਿਆ ਕਿ 10ਵੀਂ ਜਮਾਤ ਵਿੱਚੋਂ ਵੰਦਿਤਾ 98.6 ਫ਼ੀਸਦੀ (493 ਅੰਕ) ਲੈ ਕੇ ਸਕੂਲ ਵਿੱਚੋਂ ਪਹਿਲੇ, ਸੁਰੂਚੀ, ਗੁੰਜਨ ਤੇ ਵੰਸ਼ਭੇਜ 95.6 ਫ਼ੀਸਦੀ ਅੰਕ ਲੈ ਕੇ ਸਾਂਝੇ ਤੌਰ ’ਤੇ ਦੂਜੇ ਅਤੇ ਪਾਰੁਲ 95.2 ਫ਼ੀਸਦੀ ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ। (CBSE Board Result)