ਬਠਿੰਡਾ ਤੋਂ ਆਜ਼ਾਦ ਉਮੀਦਵਾਰ ਨੇ ਭਗਵੰਤ ਸਿੰਘ ਸਮਾਓ
(ਸੁਖਜੀਤ ਮਾਨ) ਮਾਨਸਾ। ਸੁਰੱਖਿਆ ਛਤਰੀ ਹਾਸਿਲ ਕਰਨ ਲਈ ਜਿੱਥੇ ਕੁਝ ਸਿਆਸਤਦਾਨਾਂ ਵੱਲੋਂ ਆਪਣੇ ‘ਤੇ ਝੂਠੇ ਹਮਲੇ ਕਰਵਾਏ ਜਾਂਦੇ ਹਨ, ਉੱਥੇ ਹੀ ਲੋਕ ਸਭਾ ਹਲਕਾ ਬਠਿੰਡਾ ਤੋਂ ਅਜਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਇੱਕ ਉਮੀਦਵਾਰ ਨੇ ਨਿਯਮਾਂ ਮੁਤਾਬਿਕ ਅੱਜ ਉਸਦੇ ਘਰ ਪੁੱਜੇ ਗੰਨਮੈਨਾਂ ਨੂੰ ਵਾਪਿਸ ਭੇਜ ਦਿੱਤਾ। ਉਮੀਦਵਾਰ ਦਾ ਤਰਕ ਹੈ ਕਿ ਉਸਨੂੰ ਕੋਈ ਖਤਰਾ ਨਹੀਂ, ਇਸ ਲਈ ਗੰਨਮੈਨ ਨਹੀਂ ਰੱਖਣੇ। (Bhagwant Singh)
ਵੇਰਵਿਆਂ ਮੁਤਾਬਿਕ ਲੋਕ ਸਭਾ ਹਲਕਾ ਬਠਿੰਡਾ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਭਗਵੰਤ ਸਿੰਘ ਸਮਾਓ ਦੀ ਮਾਨਸਾ ਸਥਿਤ ਰਿਹਾਇਸ਼ ‘ਤੇ ਜਦੋੰ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਿਕ ਗੰਨਮੈਨ ਪੁੱਜੇ ਤਾਂ ਸਮਾਓ ਨੇ ਇਹ ਕਹਿ ਕੇ ਉਹਨਾਂ ਨੂੰ ਵਾਪਿਸ ਭੇਜ ਦਿੱਤਾ ਕਿ ਉਸਨੂੰ ਕੋਈ ਖਤਰਾ ਨਹੀਂ ਇਸ ਲਈ ਸੁਰੱਖਿਆ ਨਹੀਂ ਲੈਣੀ। ਉਮੀਦਵਾਰ ਨੇ ਇਸ ਬਾਰੇ ਪੁਲਿਸ ਨੂੰ ਲਿਖਤੀ ਤੌਰ ਤੇ ਦੱਸਿਆ ਕਿ ਬਤੌਰ ਉਮੀਦਵਾਰ ਉਸਨੂੰ ਜੋ ਗੰਨਮੈਨ ਦਿੱਤੇ ਗਏ, ਉਹ ਨਹੀਂ ਰੱਖਣੇ ਕਿਉਂਕਿ ਉਸਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਅਤੇ ਨਾ ਹੀ ਉਸਦਾ ਕਿਸੇ ਨਾਲ ਕੋਈ ਵੈਰ ਵਿਰੋਧ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਨੇ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ’ਚ ਕੱਢਿਆ ਰੋਡ ਸ਼ੋਅ
‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਜੇਕਰ ਕਾਗਜ਼ ਦਾਖਲ ਕਰਨ ਵਾਲੇ ਦਿਨ ਹੀ ਮੌਕੇ ’ਤੇ ਗੰਨਮੈਨ ਦਿੰਦੇ ਤਾਂ ਉੱਥੇ ਹੀ ਮਨ੍ਹਾਂ ਕਰ ਦੇਣਾ ਸੀ ਪਰ ਇਹ ਬਾਅਦ ਵਿੱਚ ਅੱਜ ਘਰ ਆਏ ਜਿੰਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਾ ਹੋਣ ਦੀ ਗੱਲ ਲਿਖਤੀ ਤੌਰ ‘ਤੇ ਕਹਿ ਕੇ ਵਾਪਿਸ ਮੋੜ ਦਿੱਤਾ। ਦੱਸਣਯੋਗ ਹੈ ਕਿ ਭਗਵੰਤ ਸਿੰਘ (Bhagwant Singh) ਸਮਾਓ ਇਸ ਤੋਂ ਪਹਿਲਾਂ ਵੀ ਕਈ ਚੋਣਾਂ ਲੜ ਚੁੱਕੇ ਹਨ ਤੇ ਦਲਿਤਾਂ-ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਮੋਹਰੀ ਹੋ ਕੇ ਲੜਦੇ ਹਨ।