ਕੇਕੇਆਰ ਪਹਿਲਾਂ ਹੀ ਕਰ ਚੁੱਕਿਆ ਹੈ ਕੁਆਲੀਫਾਈ | GT vs KKR
- ਮੈਚ ਦਾ ਸਮਾਂ ਸ਼ਾਮ 7:30 ਵਜੇ ਤੋਂ
- ਸੀਜ਼ਨ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਦੋਵੇਂ ਟੀਮਾਂ
ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) ਦਾ 63ਵਾਂ ਮੈਚ ਅੱਜ ਗੁਜਰਾਤ ਟਾਈਂਟਸ ਤੇ ਕੇਕੇਆਰ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਗੁਜਰਾਤ ਦੇ ਘਰੇਲੂ ਮੈਦਾਨ ਨਰਿੰਦਰ ਮੋਦੀ ਸਟੇਡੀਅਮ ’ਚ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ। ਟਾਸ ਅੱਧਾ ਘੰਟਾ ਪਹਿਲਾਂ ਭਾਵ 7 ਵਜੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਗੁਜਰਾਤ ਤੇ ਕੇਕੇਆਰ ਦਾ ਇਹ ਸੀਜ਼ਨ ਦਾ ਇਹ 13ਵਾਂ ਮੈਚ ਰਹੇਗਾ। ਕੇਕੇਆਰ ਨੇ ਆਪਣੇ 12 ਮੈਚਾਂ ’ਚੋਂ 9 ਮੈਚਾਂ ’ਚ ਜਿੱਤ ਤੇ 3 ’ਚ ਹਾਰ ਮਿਲੀ ਹੈ। ਜਿਸ ਕਰਕੇ ਟੀਮ ਅੰਕ ਸੂਚੀ ’ਚ ਸਿਖਰ ’ਤੇ ਹੈ। ਕੇਕੇਆਰ ਇਸ ਸੀਜ਼ਨ ’ਚ ਪਹਿਲੀ ਟੀਮ ਹੈ ਜਿਹੜੀ ਪਲੇਆਫ ਲਈ ਕੁਆਲੀਫਾਈ ਕਰ ਚੁੱਕੀ ਹੈ। ਉੱਧਰ ਜੇਕਰ ਗੁਜਰਾਤ ਦੀ ਗੱਲ ਕਰੀਏ ਤਾਂ ਟੀਮ ਨੇ ਇਸ ਸੀਜ਼ਨ ’ਚ 12 ’ਚੋਂ 5 ਮੈਚਾਂ ’ਚ ਜਿੱਤ ਤੇ 7 ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਨੂੰ ਪਲੇਆਫ ’ਚ ਬਣੇ ਰਹਿਣ ਲਈ ਅੱਜ ਵਾਲੇ ਮੈਚ ’ਚ ਜਿੱਤ ਜ਼ਰੂਰੀ ਹੈ। (GT vs KKR)
ਇਹ ਵੀ ਪੜ੍ਹੋ : Walk and Exercise in Summer: ਗਰਮੀਆਂ ’ਚ ਸਵੇਰੇ ਕਿੰਨੀ ਦੇਰ ਤੱਕ ਕਰਨੀ ਚਾਹੀਦੀ ਹੈ ਸੈਰ? ਇੱਥੇ ਜਾਣੋ ਸਹੀ ਤਰੀਕਾ
ਚੌਥੀ ਵਾਰ ਆਹਮੋ-ਸਾਹਮਣੇ ਹੋਣਗੀਆਂ ਟੀਮਾਂ | GT vs KKR
ਦੋਵੇਂ ਟੀਮਾਂ ਆਈਪੀਐੱਲ ’ਚ ਚੌਥੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ’ਚ 3 ਮੁਕਾਬਲੇ ਖੇਡੇ ਗਏ ਹਨ, ਜਿਸ ਵਿੱਚੋਂ 2 ਗੁਜਰਾਤ ਨੇ ਜਿੱਤੇ ਹਨ ਜਦਕਿ ਕੇਕੇਆਰ ਨੇ ਸਿਰਫ ਇੱਕ ਹੀ ਮੈਚ ’ਚ ਜਿੱਤ ਹਾਸਲ ਕੀਤੀ ਹੈ। ਅੱਜ ਵਾਲੇ ਮੈਦਾਨ ’ਤੇ ਟੀਮਾਂ ਇੱਕ ਵਾਰ ਆਹਮੋ-ਸਾਹਮਣੇ ਹੋਈਆਂ ਹਨ, ਜਿਸ ਵਿੱਚ ਕੇਕੇਆਰ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆ ਸੀ।
ਅਹਿਮਦਾਬਾਦ ਦੀ ਪਿੱਚ ਰਿਪੋਰਟ | GT vs KKR
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਵਧੀਆ ਮੰਨੀ ਜਾਂਦੀ ਹੈ। ਇੱਥੇ ਅੱਜ ਤੱਕ ਆਈਪੀਐੱਲ ਦੇ ਕੁੱਲ 33 ਮੈਚ ਖੇਡੇ ਗਏ ਹਨ। 15 ਮੈਚਾਂ ’ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਹੈ, ਜਦਕਿ ਬਾਅਦ ’ਚ ਬੱਲੇਬਾਜ਼ੀ ਟੀਮ ਨੇ ਇਸ ਮੈਦਾਨ ’ਤੇ 18 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਇੱਥੋਂ ਦਾ ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ 233/3 ਦਾ ਹੈ, ਜਿਹੜਾ ਗੁਜਰਾਤ ਨੇ ਪਿਛਲੇ ਸੀਜ਼ਨ ’ਚ ਮੁੰਬਈ ਖਿਲਾਫ ਬਣਾਇਆ ਸੀ। (GT vs KKR)
ਮੌਸਮ ਸਬੰਧੀ ਜਾਣਕਾਰੀ | GT vs KKR
ਅਹਿਮਦਾਬਾਦ ’ਚ ਅੱਜ ਦਾ ਮੌਸਮ ਕਾਫੀ ਗਰਮ ਰਹੇਗਾ। ਇੱਥੇ ਧੁੱਪ ਵੀ ਕਾਫੀ ਤੇਜ ਰਹੇਗੀ। ਅਹਿਮਦਾਬਾਦ ’ਚ ਮੀਂਹ ਦੀ ਸੰਭਾਵਨਾ 25 ਫੀਸਦੀ ਦਾ ਹੈ। ਮੈਚ ਵਾਲੇ ਦਿਨ ਇੱਥੋਂ ਦਾ ਤਾਪਮਾਨ 29 ਡਿਗਰੀ ਤੋਂ ਲੈ ਕੇ 40 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | GT vs KKR
ਗੁਜਰਾਤ ਟਾਇਟਨਸ : ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਡੇਵਿਡ ਮਿਲਰ, ਸ਼ਾਹਰੁਖ ਖਾਨ, ਮੈਥਿਊ ਵੇਡ (ਵਿਕਟਕੀਪਰ), ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਨੂਰ ਅਹਿਮਦ, ਉਮੇਸ਼ ਯਾਦਵ, ਮੋਹਿਤ ਸ਼ਰਮਾ ਤੇ ਕਾਰਤਿਕ ਤਿਆਗੀ।
ਇਮਪੈਕਟ ਪਲੇਅਰ : ਸੰਦੀਪ ਵਾਰੀਅਰ।
ਕੋਲਕਾਤਾ ਨਾਈਟ ਰਾਈਡਰਜ਼ : ਸ਼੍ਰੇਅਸ ਅਈਅਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਸੁਨੀਲ ਨਰਾਇਣ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ, ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਮਿਸ਼ੇਲ ਸਟਾਰਕ, ਵਰੁਣ ਚੱਕਰਵਰਤੀ ਤੇ ਹਰਸ਼ਿਤ ਰਾਣਾ।
ਇਮਪੈਕਟ ਪਲੇਅਰ : ਵੈਭਵ ਅਰੋੜਾ। (GT vs KKR)