ਸਮਾਂਦਾਨਾਂ ਦੇ ਲੱਜ਼ਪਾਲ ਡਾ. ਸੁਰਜੀਤ ਪਾਤਰ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

Dr. Surjit Patar

ਕਾਵਿ ਖੇਤਰ ’ਚ ਉੱਭਰਦੇ ਕਵੀਆਂ ਲਈ ਸ਼ੁਰੂ ਕੀਤਾ ਜਾਵੇਗਾ ‘ਪਾਤਰ ਐਵਾਰਡ’ : ਸੀਐੱਮ ਮਾਨ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਦਾ ਲੁਧਿਆਣਾ ਵਿਖੇ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਡਾ. ਪਾਤਰ ਦੀ ਅਰਥੀ ਨੂੰ ਮੋਢਾ ਦਿੱਤਾ। ਜਦਕਿ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰਾਂ ਨੇ ਦਿਖਾਈ। ਅੰਤਿਮ ਯਾਤਰਾ ਦੌਰਾਨ ਡਾ. ਪਾਤਰ ਨੂੰ ਯਾਦ ਕਰਕੇ ਹਰ ਅੱਖ ਨਮ ਸੀ। (Dr. Surjit Patar)

ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਦੀ ਮਿ੍ਰਤਕ ਦੇਹ ਨੂੰ ਸ਼ਾਨੋ-ਸੌਕਤ ਨਾਲ ਉਨ੍ਹਾਂ ਦੀ ਰਿਹਾਇਸ ਤੋਂ ਫੁੱਲਾਂ ਨਾਲ ਸਜੀ ਵੈਨ ’ਚ ਰੱਖ ਕੇ ਅੰਤਿਮ ਯਾਤਰਾ ਦੇ ਰੂਪ ਵਿੱਚ ਸ਼ਮਸਾਨਘਾਟ ਵੱਲ ਨੂੰ ਲੈ ਕੇ ਜਾਇਆ ਗਿਆ। ਇਸ ਦੌਰਾਨ ਰਸਤੇ ਵਿੱਚ ਉਨ੍ਹਾਂ ਨੂੰ ਚਾਹੁਣ ਵਾਲਿਆਂ ਨੇ ਯਾਤਰਾ ’ਚ ਭਰਵੀਂ ਸ਼ਿਰਕਤ ਕਰਨ ਦੇ ਨਾਲ ਹੀ ਡਾ. ਪਾਤਰ ਦੀ ਮਿ੍ਰਤਕ ਦੇਹ ਨੂੰ ਫੁੱਲ ਅਰਪਣ ਕਰਕੇ ਸ਼ਰਧਾਂਜ਼ਲੀ ਦਿੱਤੀ। ਜਿਸ ਤੋਂ ਬਾਅਦ ਦੁਹਿਪਰ ਸਮੇਂ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਨਸ਼ਨ ਵਿਖੇ ਸਥਿੱਤ ਸ਼ਮਸਾਨਘਾਟ ਵਿਖੇ ਡਾ. ਸੁਰਜੀਤ ਪਾਤਰ ਦੀ ਮਿ੍ਰਤਕ ਦੇਹ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। (Dr. Surjit Patar)

ਡਾ. ਪਾਤਰ ਦੀ ਚਿਖਾ ਨੂੰ ਉਨ੍ਹਾਂ ਦੇ ਪੁੱਤਰਾਂ ਮਨਰਾਜ ਪਾਤਰ ਤੇ ਅੰਕੁਰ ਪਾਤਰ ਨੇ ਅਗਨੀ ਦਿਖਾਈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾ. ਸੁਰਜੀਤ ਪਾਤਰ ਦੀ ਅਰਥੀ ਨੂੰ ਮੋਢਾ ਵੀ ਦਿੱਤਾ। ਸਸਕਾਰ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾ. ਪਾਤਰ ਦੀ ਮਿ੍ਰਤਕ ਦੇਹ ਨੂੰ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲ਼ੀ ਦਿੱਤੀ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਅੱਜ ਸ਼ਬਦਹੀਣ ਹੋ ਗਏ ਹਨ। ਕਿਉਂਕਿ ਡਾ. ਸੁਰਜੀਤ ਪਾਤਰ ਹੁਰਾਂ ਦੇ ਦੁਨੀਆਂ ਤੋਂ ਚਲੇ ਜਾਣ ਨਾਲ ਪੰਜਾਬੀ ਮਾਂ ਬੋਲੀ ਦਾ ਵਿਹੜਾ ਸੁੰਨਾ ਹੋ ਗਿਆ ਹੈ। (Dr. Surjit Patar)

Dr. Surjit Patar Dr. Surjit Patar

ਜਿਸ ਨਾਲ ਪਰਿਵਾਰ ਸਣੇ ਸਮੁੱਚੇ ਸਾਹਿਤਕ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਫ਼ਿਰ ਵੀ ਡਾ. ਪਾਤਰ ਕਵਿਤਾਵਾਂ ਦੇ ਰੂਪ ’ਚ ਹਮੇਸਾ ਉਨ੍ਹਾਂ ਦੇ ਦਿਲਾਂ ਵਿੱਚ ਜਿੰਦਾ ਰਹਿਣਗੇ। ਉਨ੍ਹਾਂ ਕਿਹਾ ਕਿ ਡਾ. ਪਾਤਰ ਸਾਬ ਦੇ ਸ਼ਾਇਰ ਸਾਥੀਆਂ ਵੱਲੋਂ ਦਿੱਤੇ ਗਏ ਮੰਗ ਪੱਤਰ ਨੂੰ ਪੂਰਾ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਡਾ. ਸੁਰਜੀਤ ਪਾਤਰ ਦੀ 80 ਵਰ੍ਹਿਆਂ ਦੀ ਉਮਰ ਵਿੱਚ 10 ਤੇ 11 ਮਈ ਦੀ ਦਰਮਿਆਨੀ ਰਾਤ ਨੂੰ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਉਹ ਸ਼ੁੱਕਰਵਾਰ ਨੂੰ ਬਰਨਾਲਾ ਵਿਖੇ ਇੱਥ ਸਾਹਿਤਕ ਸਮਾਗਮ ਵਿੱਚ ਸ਼ਿਰਕਤ ਕਰਨ ਅਤੇ ਐਸਡੀ ਕਾਲਜ ਵਿਖੇ ਇੰਟਰਵਿਊ ਦੇ ਕੇ ਘਰ ਪਰਤੇ ਸਨ। ਉਨ੍ਹਾਂ ਦੀ ਮੌਤ ਦਾ ਉਨ੍ਹਾਂ ਦੀ ਪਤਨੀ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਡਾ. ਸੁਰਜੀਤ ਪਾਤਰ ਸਵੇਰ ਸਮੇਂ ਉਠਾਏ ਜਾਣ ’ਤੇ ਵੀ ਨਹੀਂ ਉੱਠੇ। ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ ਸੀ। (Dr. Surjit Patar)

ਇਹ ਵੀ ਪੜ੍ਹੋ : Weather Alert: ਇਸ ਦਿਨ ਤੱਕ ਭਾਰੀ ਮੀਂਹ ਤੇ ਗੜੇਮਾਰੀ ਦਾ ਅਲਰਟ, ਹਰਿਆਣਾ, ਪੰਜਾਬ, ਯੂਪੀ, ਰਾਜਸਥਾਨ ’ਚ ਚੱਲੇਗਾ ਤੇਜ਼ ਤ…

‘ਲਿਖ਼ਤਾਂ ਹਮੇਸ਼ਾ ਜ਼ਿੰਦਾ ਰਹਿਣਗੀਆਂ’ : ਮੁੱਖ ਮੰਤਰੀ ਭਗਵੰਤ ਮਾਨ | Dr. Surjit Patar

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਮ ਅੱਖਾਂ ਨਾਲ ਕਿਹਾ ਕਿ ਪਾਤਰ ਸਾਬ ਭਾਵੇਂ ਅੱਜ ਸਰੀਰਕ ਤੌਰ ’ਤੇ ਨਹੀਂ ਰਹੇ ਪਰ ਉਨ੍ਹਾਂ ਦੀਆਂ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਦਰਦ ਬਿਆਨ ਕਰਦੀਆਂ ਲਿਖਤਾਂ ਹਮੇਸ਼ਾ ਸਾਡੇ ਦਿਲਾਂ ’ਚ ਜ਼ਿੰਦਾ ਰਹਿਣਗੀਆਂ। ਉਨ੍ਹਾਂ ਕਿਹਾ ਕਿ ਡਾ. ਪਾਤਰ ਹੁਰਾਂ ਦੀ ਯਾਦ ’ਚ ਕਾਵਿ ਖੇਤਰ ਵਿੱਚ ਉੱਭਰਦੇ ਕਵੀਆਂ ਵਾਸਤੇ ‘ਪਾਤਰ ਐਵਾਰਡ’ ਸ਼ੁਰੂ ਕਰਾਂਗੇ, ਜਿਸ ’ਚ ਹਰ ਵਰ੍ਹੇ ਸੂਬਾ ਪੱਧਰ ’ਤੇ ਪਹਿਲੇ ਸਥਾਨ ’ਤੇ ਆਉਣ ਵਾਲੇ ਨੂੰ ਇੱਕ ਲੱਖ ਰੁਪਏ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਇਆ ਕਰੇਗਾ।