87.98 ਫੀਸਦੀ ਵਿਦਿਆਰਥੀ ਹੋਏ ਪਾਸ | CBSE 12th Result 2024
ਨਵੀਂ ਦਿੱਲੀ (ਏਜੰਸੀ)। CBSE ਨੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਜਮਾਤ 12ਵੀਂ ਦੇ ਵਿਦਿਆਰਥੀ ਤੁਰੰਤ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਪਣਾ ਨਤੀਜਾ ਵੇਖ ਸਕਦੇ ਹਨ। ਇਸ ਵਾਰ ਜਮਾਤ 12ਵੀਂ ’ਚ 87.98 ਫੀਸਦੀ ਬੱਚੇ ਪਾਸ ਹੋਏ ਹਨ। ਵਿਦਿਆਰਥੀ ਸੀਬੀਐੱਸਈ ਬੋਰਡ ਦੇ ਨਤੀਜਿਆਂ ਦੀ ਅਧਿਕਾਰਤ ਵੈੱਬਸਾਈਟ (results.cbse.nic.in) ’ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ। (CBSE 12th Result 2024)
ਇਹ ਵੀ ਪੜ੍ਹੋ : Mosquitoes: ਜੇਕਰ ਮੱਛਰਾਂ ਦੇ ਆਤੰਕ ਨੇ ਮਚਾਈ ਹੈ ਤਬਾਹੀ ਤਾਂ ਅੱਜ ਹੀ ਕਰੋ ਇਹ 5 ਘਰੇਲੂ ਨੁਸਖੇ..
ਤ੍ਰਿਵੇਂਦਰਮ ਸਭ ਤੋਂ ਅੱਗੇ | CBSE 12th Result 2024
ਸੀਬੀਐੱਸਈ ਬੋਰਡ 12ਵੀਂ ’ਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 91.52 ਫੀਸਦੀ ਰਹੀ ਹੈ। ਜਦਕਿ ਲੜਕੇਆਂ ਦੀ ਪਾਸ ਪ੍ਰਤੀਸ਼ਤਤਾ 85.12 ਫੀਸਦੀ ਰਿਹਾ। ਲੜਕੇਆਂ ਦੇ ਮੁਕਾਬਲੇ 6.40 ਫੀਸਦੀ ਜ਼ਿਆਦਾ ਲੜਕੀਆਂ ਪਾਸ ਹੋਈਆਂ ਹਨ। ਪੂਰੇ ਦੇਸ਼ ਭਰ ’ਚ ਤ੍ਰਿਵੇਂਦਰਮ ਸਭ ਤੋਂ ਅੱਗੇ ਹੈ। ਇੱਥੋਂ ਦੀ ਪਾਸ ਪ੍ਰਤੀਸ਼ਤਤਾ 99.91 ਫੀਸਦੀ ਹੈ। ਦਿੱਲੀ ਵੈਸਟ ਦਾ ਪਾਸ ਪ੍ਰਤੀਸ਼ਤਤਾ 95.64 ਰਹੀ ਹੈ। ਦਿੱਲੀ ਈਸਟ ਦੀ ਪਾਸ ਪ੍ਰਤੀਸ਼ਤਤਾ 94.51 ਫੀਸਦੀ ਰਹੀ ਹੈ। ਪਰ ਟਾਪ ’ਤੇ ਆਉਣ ਵਾਲੇ ਦਾ ਅਜੇ ਐਲਾਨ ਨਹੀਂ ਹੋਇਆ ਹੈ।