CSK vs RR: ਚੇਨਈ ਦੇ ਗੇਂਦਬਾਜ਼ਾਂ ਨੇ ਰਾਜਸਥਾਨ ਨੂੰ 141 ਦੇ ਰੋਕਿਆ

CSK vs RR

ਰਾਜਸਥਾਨ ਨੇ ਚੇਨਈ ਨੂੰ ਦਿੱਤਾ 142 ਦੌੜਾਂ ਦਾ ਟੀਚਾ  |CSK vs RR

  • ਚੇਨਈ ਦੇ ਗੇਂਦਬਾਜ਼ਾਂ ਨੇ ਕੀਤੀ ਕਸੀ ਹੋਈ ਗੇਂਦਬਾਜ਼ੀ

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) ’ਚ ਦੋ ਮੈਚ ਖੇਡੇ ਜਾ ਰਹੇ ਹਨ। ਪਹਿਲੇ ਮੈਚ ’ਚ ਚੇਨਈ ਦਾ ਸਾਹਮਣਾ ਰਾਜਸਥਾਨ ਨਾਲ ਹੈ। ਜਿੱਥੇ ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 141 ਦੌੜਾਂ ਦਾ ਸਕੋਰ ਬਣਾਇਆ ਹੈ। ਹੁਣ ਚੇਨਈ ਨੂੰ ਇਹ ਮੈਚ ਜਿੱਤਣ ਲਈ 142 ਦੌੜਾਂ ਦੀ ਜ਼ਰੂਰਤ ਹੈ। ਰਾਜਸਥਾਨ ਨੂੰ ਪਲੇਆਫ ’ਚ ਪਹੁੰਚਣ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ, ਤੇ ਪਲੇਆਫ ’ਚ ਬਣੇ ਰਹਿਣ ਲਈ ਚੇਨਈ ਨੂੰ ਵੀ ਇਹ ਮੈਚ ਜਿੱਤਣਾ ਜ਼ਰੂਰੀ ਹੈ, ਕਿਉਂਕਿ ਚੇਨਈ ਨੂੰ ਪਿਛਲੇ ਮੈਚ ’ਚ ਗੁਜਰਾਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। (CSK vs RR)

ਇਹ ਵੀ ਪੜ੍ਹੋ : RCB vs DC: IPL ’ਚ ਅੱਜ ਬੈਂਗਲੁਰੂ ਬਨਾਮ ਦਿੱਲੀ, ਦੋਵਾਂ ਟੀਮਾਂ ਦੀਆਂ ਪਲੇਆਫ ਉਮੀਦਾਂ ਦਾਅ ’ਤੇ

ਰਾਜਸਥਾਨ ਵੱਲੋਂ ਰਿਆਨ ਪਰਾਗ ਨੇ ਸਭ ਤੋਂ ਜ਼ਿਆਦਾ 46 ਦੌੜਾਂ ਬਣਾਇਆਂ ਤੇ ਨਾਬਾਦ ਪਵੇਲੀਅਨ ਵਾਪਸ ਪਰਤੇ। ਇਸ ਤੋਂ ਇਲਾਵਾ ਰਾਜਸਥਨ ਦਾ ਹੋਰ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਚੇਨਈ ਵੱਲੋਂ ਸਿਮਰਜੀਤ ਸਿੰਘ ਨੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਆਖਿਰੀ ਓਵਰ ’ਚ ਦੇਸ਼ਪਾਂਡੇ ਨੇ 2 ਵਿਕਟਾਂ ਹਾਸਲ ਕੀਤੀਆਂ। ਇਸ ਮੈਚ ’ਚ ਚੇਨਈ ਦੇ ਗੇਂਦਬਾਜ਼ਾਂ ਨੇ ਬਹੁਤ ਕਸੀ ਹੋਈ ਗੇਂਦਬਾਜ਼ੀ ਕੀਤੀ ਹੈ ਤੇ ਰਾਜਸਥਾਨ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਹੀ ਨਹੀਂ ਦਿੱਤਾ। ਆਈਪੀਐੱਲ ’ਚ ਅੱਜ ਦੂਜਾ ਮੈਚ ਬੈਂਗਲੁਰੂ ਤੇ ਦਿੱਲੀ ਵਿਚਕਾਰ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ। (CSK vs RR)