(ਸੁਖਜੀਤ ਮਾਨ) ਬਠਿੰਡਾ। ਪੰਜਾਬ ਭਰ ’ਚ ਗਰਮੀ ਵੱਲੋਂ ਢਾਹੇ ਜਾ ਰਹੇ ਕਹਿਰ ਤੋਂ ਸੁੱਕਰਵਾਰ ਦੇਰ ਸ਼ਾਮ ਉਸ ਵੇਲੇ ਰਾਹਤ ਮਿਲੀ ਜਦੋਂ ਧੂੜ ਭਰੀ ਤੇਜ਼ ਹਨ੍ਹੇਰੀ ਤੋਂ ਬਾਅਦ ਕਈ ਜ਼ਿਲ੍ਹਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਕਈ ਥਾਈਂ ਗੜੇ ਵੀ ਪਏ ਹਨ । ਇਹ ਮੀਂਹ ਨਰਮੇ ਦੀ ਬਿਜਾਈ ’ਚ ਸਹਾਈ ਹੋਣ ਦੇ ਨਾਲ-ਨਾਲ ਗਰਮੀ ਕਾਰਨ ਸੜ ਰਹੀਆਂ ਸਬਜ਼ੀਆਂ ਆਦਿ ਲਈ ਵੀ ਫਾਇਦੇਮੰਦ ਰਹੇਗਾ। Weather Update
ਵੇਰਵਿਆਂ ਮੁਤਾਬਿਕ ਪੰਜਾਬ ’ਚੋਂ ਬਠਿੰਡਾ ਸ਼ਹਿਰ ਅੱਜ ਵੱਧ ਤੋਂ ਵੱਧ 42.5 ਡਿਗਰੀ ਤਾਪਮਾਨ ਨਾਲ ਸਭ ਤੋਂ ਵੱਧ ਗਰਮ ਰਿਹਾ। ਇਸ ਤੋਂ ਇਲਾਵਾ ਬਾਕੀ ਵੱਡੇ ਸ਼ਹਿਰਾਂ ਵਿੱਚ ਵੀ ਤਾਪਮਾਨ 38 ਤੋਂ 41 ਡਿਗਰੀ ਵਿਚਕਾਰ ਰਿਹਾ। ਇਸ ਵਾਰ ਦੇਰ ਨਾਲ ਪੈਣ ਲੱਗੀ ਗਰਮੀ ਨੇ ਲੋਕਾਂ ਦਾ ਹੁਣੇ ਹੀ ਬੁਰੇ ਹਾਲ ਕਰ ਦਿੱਤਾ ਸੀ। ਮੌਸਮ ਵਿਭਾਗ ਨੇ ਜੋ ਅਗਾਊਂ ਜਾਣਕਾਰੀ ਦਿੱਤੀ ਸੀ ਉਸ ਮੁਤਾਬਿਕ 11 ਮਈ ਨੂੰ ਮੀਂਹ ਪੈਣਾ ਸੀ ਪਰ ਮੌਸਮ ਵਿੱਚ ਆਈ ਅਚਾਨਕ ਤਬਦੀਲੀ ਕਾਰਨ ਅੱਜ ਦੇਰ ਸ਼ਾਮ ਨੂੰ ਹੀ ਕਈ ਥਾਈਂ ਭਾਰੀ ਮੀਂਹ ਪਿਆ। Weather Update
ਇਹ ਵੀ ਪੜ੍ਹੋ: ਤਿਹਾਡ਼ ਜੇਲ੍ਹ ਤੋਂ ਬਾਹਰ ਆਏ ਕੇਜਰੀਵਾਲ
ਮੀਂਹ ਤੋਂ ਪਹਿਲਾਂ ਮਾਝੇ-ਦੁਆਬੇ ਵਿੱਚੋਂ ਉੱਠੀ ਹਨ੍ਹੇਰੀ ਮਾਲਵੇ ਵਿੱਚ ਪੁੱਜੀ ਤੇ ਕੁਝ ਦੇਰ ’ਚ ਹੀ ਮੀਂਹ ਸ਼ੁਰੂ ਹੋ ਗਿਆ। ਇਸ ਮੀਂਹ ਨਾਲ ਆਮ ਜਨਜੀਵਨ ਨੂੰ ਇੱਕ ਵਾਰ ਭਾਰੀ ਰਾਹਤ ਮਿਲੇਗੀ ਕਿਉਂਕਿ ਵਿਦਿਆਰਥੀਆਂ ਸਮੇਤ ਹੋਰ ਵਰਗਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਖੇਤੀ ਖੇਤਰ ਵਿੱਚ ਕਿਸਾਨਾਂ ਵੱਲੋਂ ਤੂੜੀ ਤੰਦ ਸਾਂਭਣ ਦਾ ਕੰਮ ਲਗਭਗ ਖ਼ਤਮ ਹੋ ਚੁੱਕਾ ਹੈ। ਨਰਮੇ ਦੀ ਬਿਜਾਈ ਦੇ ਢੁੱਕਵੇਂ ਦਿਨਾਂ ’ਚ ਪਏ ਇਸ ਮੀਂਹ ਨਾਲ ਪੁੰਗਰਦੇ ਨਰਮੇ ਨੂੰ ਹੀ ਪੈਣ ਵਾਲੀ ਗਰਮੀ ਤੋਂ ਰਾਹਤ ਮਿਲੇਗੀ। ਗਰਮੀ ਕਾਰਨ ਹਸਪਤਾਲਾਂ ਵਿੱਚ ਮਰੀਜਾਂ ਦੀ ਗਿਣਤੀ ਵਧਣ ਲੱਗੀ ਸੀ, ਜਿੰਨ੍ਹਾਂ ਵਿੱਚ ਜਿਆਦਾਤਰ ਬੱਚੇ ਤੇ ਬਜ਼ੁਰਗ ਸ਼ਾਮਿਲ ਸੀ। ਮੌਸਮ ਵਿਭਾਗ ਮੁਤਾਬਿਕ 11 ਤੇ 12 ਮਈ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ। Weather Update