ਲੋੜਵੰਦ ਮਰੀਜ਼ ਨੂੰ ਅੱਖ ਦੀ ਰੌਸ਼ਨੀ ਦੇ ਕੇ ਰੰਗੀਨ ਦੁਨੀਆ ਦੇਖਣ ਦੇ ਯੋਗ ਬਣਾਉਣਾ ਇਕ ਵੱਡਾ ਦਾਨ : ਪ੍ਰਧਾਨ ਦਰਸ਼ਨ ਸਿੰਘ ਚੀਮਾ
(ਅਨਿਲ ਲੁਟਾਵਾ) ਅਮਲੋਹ। Eye Camp ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰੈਸ ਕਲੱਬ ਰਜਿ. ਅਮਲੋਹ ਵੱਲੋਂ ਸਮਾਜ ਸੇਵੀ ਡਾ. ਕਰਨੈਲ ਸਿੰਘ ਦੀ ਅਗਵਾਈ ਤੇ ਕਲੱਬ ਪ੍ਰਧਾਨ ਰਣਜੀਤ ਸਿੰਘ ਘੁੰਮਣ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਅਮਲੋਹ ਵਿਖੇ ਮੁਫ਼ਤ ਅੱਖਾਂ ਦਾ ਦੂਜਾ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 97 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਜਿਨ੍ਹਾਂ ਵਿੱਚੋਂ 22 ਮਰੀਜ਼ਾਂ ਨੂੰ ਮੁਫ਼ਤ ਲੈਂਜ ਪਾਉਣ ਲਈ ਚੋਣ ਕੀਤੀ ਗਈ।
ਕੈਂਪ ਦਾ ਉਦਘਾਟਨ ਸਮਾਜ ਸੇਵਕ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਚੀਮਾ ਨੇ ਕੀਤਾ ਅਤੇ ਕਲੱਬ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਕਿਸੇ ਨੂੰ ਰੰਗੀਨ ਦੁਨੀਆ ਦੇਖਣ ਦੇ ਯੋਗ ਬਣਾਉਣਾ ਇਕ ਵੱਡਾ ਦਾਨ ਹੈ। ਉਨ੍ਹਾਂ ਕਲੱਬ ਨੂੰ ਹਰ ਸੰਭਵ ਮੱਦਦ ਦਾ ਵੀ ਭਰੋਸਾ ਦਿੱਤਾ। Eye Camp
ਇਹ ਵੀ ਪੜ੍ਹੋ: Haryana ’ਚ ਕਾਂਗਰਸ ਨੇ ਰਾਜਪਾਲ ਤੋਂ ਮੰਗਿਆ ਸਮਾਂ ਤੇ ਜਜਪਾ ਨੇ ਰਾਜਪਾਲ ਨੂੰ ਲਿਖਿਆ ਪੱਤਰ
ਇਸ ਮੌਕੇ ਸਮਾਜਸੇਵੀ ਭਗਵਾਨ ਦਾਸ ਸ਼ਰਮਾ ਮਾਜਰੀ ਕਲੱਬ ਦੇ ਸਰਪ੍ਰਸਤ ਜੋਗਿੰਦਰਪਾਲ ਸ਼ਰਮਾ, ਜਨਰਲ ਸਕੱਤਰ ਹਿਤੇਸ਼ ਸ਼ਰਮਾ ਨੇ ਕੈਂਪ ਦੌਰਾਨ ਸਹਿਯੋਗ ਦੇਣ ਵਾਲੇ ਵਿਆਕਤੀਆਂ ਤੇ ਸ਼ੰਕਰਾ ਹਸਪਤਾਲ ਲੁਧਿਆਣਾ ਦੇ ਪਹੁੰਚੇ ਡਾਕਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਲੋਕ ਭਲਾਈ ਦੇ ਕਾਰਜਾਂ ਲਈ ਹਮੇਸ਼ਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪਰਮਜੀਤ ਸਿੰਘ ਗਿੱਲ, ਮਨਪ੍ਰੀਤ ਸਿੰਘ ਮਨੀ, ਜਸਵੀਰ ਸਿੰਘ ਜੱਸੀ ਗੋਬਿੰਦਪੁਰਾ, ਕੁਲਵਿੰਦਰ ਸਿੰਘ ਹੈਬਤਪੁਰ ਤੋਂ ਇਲਾਵਾਂ ਕਲੱਬ ਮੈਂਬਰ ਤੇ ਸ਼ਹਿਰ ਵਾਸੀ ਹਾਜ਼ਰ ਸਨ।