ਇਸ਼ਤਿਹਾਰਬਾਜ਼ੀ ’ਤੇ ਲਗਾਮ

ਸੁਪਰੀਮ ਕੋਰਟ ਨੇ ਇੱਕ ਮਾਮਲੇ ’ਚ ਸੁਣਵਾਈ ਕਰਦਿਆਂ ਇਸ ਗੱਲ ’ਤੇ ਸਖ਼ਤ ਨਰਾਜ਼ਗੀ ਜਾਹਿਰ ਕੀਤੀ ਹੈ ਕਿ ਸੈਲੀਬ੍ਰਿਟੀ ਵੀ ਗਲਤ ਤੇ ਖ਼ਤਰਨਾਕ ਉਤਪਾਦਾਂ ਦੀ ਮਸ਼ਹੂਰੀ ਕਰਕੇ ਮਨੁੱਖੀ ਸਿਹਤ ਲਈ ਖ਼ਤਰਾ ਪੈਦਾ ਕਰਦੇ ਹਨ। ਅਦਾਲਤ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਭੂਮਿਕਾ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਅਸਲ ’ਚ ਮਸ਼ਹੂਰੀ ਦਾ ਮਾਮਲਾ ਬਹੁਤ ਹੀ ਖ਼ਤਰਨਾਕ ਤੇ ਅੰਤਰਰਾਸ਼ਟਰੀ ਪੱਧਰ ਤੱਕ ਫੈਲਿਆ ਹੋਇਆ ਹੈ। (Advertising)

ਸੈਲੀਬ੍ਰਿਟੀ ਪੈਸੇ ਦੇ ਲੋਭ ’ਚ ਉਤਪਾਦ ਦੀ ਗੁਣਵੱਤਾ ਪਰਖੇ ਬਗੈਰ ਧੜਾਧੜ ਮਸ਼ਹੂਰੀ ਕਰਦੇ ਹਨ। ਆਮ ਲੋਕ ਆਪਣੇ ਆਈਕਨ ਦੀ ਗੱਲ ’ਤੇ ਭਰੋਸਾ ਕਰਕੇ ਉਤਪਾਦ ਵਰਤ ਲੈਂਦੇ ਹਨ। ਗੱਲ ਸਿਰਫ ਖੁਰਾਕੀ ਪਦਾਰਥਾਂ ਦੀ ਹੀ ਨਹੀਂ ਸਗੋਂ ਕਾਸਮੈਟਿਕ ਦੀ ਵੀ ਹੈ। ਅਜਿਹੇ ਕਾਸਮੈਟਿਕ ਬਜ਼ਾਰ ’ਚ ਧੜਾਧੜ ਵਿਕ ਰਹੇ ਹਨ ਜਿਨ੍ਹਾਂ ਦੀ ਵਰਤੋਂ ਨਾਲ ਕੈਂਸਰ ਹੋਣ, ਟੀਬੀ, ਫੇਫੜਿਆਂ ਦਾ ਕੈਂਸਰ ਹੋਣ ਤੱਕ ਦਾ ਵੀ ਖ਼ਤਰਾ ਹੈ। (Advertising)

Also Read : ਹੈਲੋ, ਤੁਹਾਡਾ ਬੇਟਾ ਪੁਲਿਸ ਹਿਰਾਸਤ ਵਿੱਚ ਹੈ, ਉਸ ਨੂੰ ਛੁਡਾਉਣ ਲਈ 50 ਹਜ਼ਾਰ ਭੇਜੋ…

ਪੱਛਮੀ ਜੀਵਨਸ਼ੈਲੀ, ਬਜ਼ਾਰਵਾਦ ਤੇ ਮਲਟੀਨੈਸ਼ਨਲ ਕੰਪਨੀਆਂ ਨੇ ਆਪਣੇ ਅੰਨ੍ਹੇ ਮੁਨਾਫੇ ਖਾਤਰ ਮਨੁੱਖੀ ਸਿਹਤ ਨੂੰ ਖ਼ਤਰੇ ’ਚ ਪਾ ਦਿੱਤਾ ਹੈ। ਇਨ੍ਹਾਂ ਖਤਰਿਆਂ ’ਚ ਮੈਡੀਕਲ ਖੋਜਾਂ ਨੂੰ ਦਬਾ ਦਿੱਤਾ ਜਾਂਦਾ ਹੈ। ਜ਼ਰੂਰਤ ਇਸ ਗੱਲ ਦੀ ਵੀ ਹੈ ਕਿ ਮੈਡੀਕਲ ਖੋਜਾਂ ਨੂੰ ਸੁਤੰਤਰ ਤੇ ਨਿਰਪੱਖ ਰੱਖਣ ਦੇ ਨਾਲ-ਨਾਲ ਖੋਜਾਂ ਲਈ ਬਜਟ ਵੀ ਵਧਾਇਆ ਜਾਵੇ। ਕੇਂਦਰ ਤੇ ਸੂਬਾ ਸਰਕਾਰਾਂ ਨੂੰ ਮਨੁੱਖਤਾ ਦੀ ਬਿਹਤਰੀ ਲਈ ਧੋਖੇਬਾਜ਼ ਤੇ ਲਾਲਚੀ ਕੰਪਨੀਆਂ ਦੇ ਨਾਲ-ਨਾਲ ਸੈਲੀਬ੍ਰਿਟੀ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ।