DC vs RR: ਅਭਿਸ਼ੇਕ ਪੋਰੇਲ ਤੇ ਟ੍ਰਿਸਟਨ ਸਟੱਬਸ ਦੀਆਂ ਤੂਫਾਨੀ ਪਾਰੀਆਂ, ਦਿੱਲੀ ਦਾ ਵੱਡਾ ਸਕੋਰ

DC vs RR

ਰਾਜਸਥਾਨ ਵੱਲੋਂ ਅਸ਼ਵਿਨ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ | DC vs RR

  • ਬੋਲਟ ਤੇ ਚਹਿਲ ਨੂੰ ਮਿਲੀ 1-1 ਵਿਕਟ | DC vs RR

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦਾ 56ਵਾਂ ਮੈਚ ਦਿੱਲੀ ਤੇ ਰਾਜਸਥਾਨ ਵਿਚਕਾਰ ਖੇਡਿਆ ਜਾ ਰਿਹਾ ਹੈ। ਇਹ ਮੈਚ ਦਿੱਲੀ ਕੈਪੀਟਲਸ ਤੇ ਰਾਜਸਥਾਨ ਰਾਇਲਜ਼ ਵਿਚਕਾਰ ਦਿੱਲੀ ਦੇ ਘਰੇਲੂ ਮੈਦਾਨ ਅਰੁਣ ਜੇਟਲੀ ਸਟੇਡੀਅਮ ’ਚ ਹੈ। ਜਿੱਥੇ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਵਾਬ ’ਚ ਦਿੱਲੀ ਦੀ ਟੀਮ ਨੇ ਅਭਿਸ਼ੇਕ ਪੋਰੇਲ ਤੇ ਟ੍ਰਿਸਟਨ ਸਟੱਬਸ ਦੀਆਂ ਤੂਫਾਨੀ ਪਾਰੀਆਂ ਦੀ ਮੱਦਦ ਨਾਲ ਆਪਣੇ 20 ਓਵਰਾਂ ’ਚ 221 ਦੌੜਾਂ ਬਣਾਇਆਂ। (DC vs RR)

ਇਹ ਵੀ ਪੜ੍ਹੋ : Pusa 44: ਸਰਕਾਰ ਨੇ ਪੂਸਾ 44 ਝੋਨੇ ਦੀ ਬਿਜਾਈ ’ਤੇ ਲਿਆ ਨਵਾਂ ਫੈਸਲਾ

ਜੈਕ ਫ੍ਰੇਜਰ ਨੇ ਵੀ ਅਰਧਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਇਲਾਵਾ ਅਕਸ਼ਰ ਪਟੇਲ ਤੇ ਕਪਤਾਨ ਰਿਸ਼ਭ ਪੰਤ ਨੇ 15-15 ਦੌੜਾਂ ਦਾ ਯੋਗਦਾਨ ਦਿੱਤਾ। ਰਾਜਸਥਾਨ ਵੱਲੋਂ ਸਭ ਤੋਂ ਜ਼ਿਆਦਾ ਰਵਿਚੰਦਰਨ ਅਸ਼ਵਿਨ ਨੇ 3 ਵਿਕਟਾਂ ਮਿਲੀਆਂ, ਜਦਕਿ ਬੋਲਟ ਤੇ ਚਹਿਲ ਤੇ ਸੰਦੀਪ ਸ਼ਰਮਾ ਨੂੰ 1-1 ਵਿਕਟ ਮਿਲੀ। ਤੇਜ਼ ਗੇਦਬਾਜ਼ ਆਵੇਸ਼ ਖਾਨ ਨੂੰ ਇੱਕ ਵੀ ਵਿਕਟ ਨਹੀਂ ਮਿਲੀ ਤੇ ਸਭ ਤੋਂ ਜ਼ਿਆਦਾ ਮਹਿੰਗੇ ਸਾਬਤ ਹੋਏ। ਹੁਣ ਰਾਜਸਥਾਨ ਨੂੰ ਪਲੇਆਫ ’ਚ ਪਹੁੰਚਣ ਲਈ ਆਪਣੇ 20 ਓਵਰਾਂ ’ਚ 222 ਦੌੜਾਂ ਦੀ ਜ਼ਰੂਰਤ ਹੈ। ਦਿੱਲੀ ਨੇ 221 ਦੌੜਾਂ ਦੌਰਾਨ ਆਪਣੀਆਂ 8 ਵਿਕਟਾਂ ਗੁਆਈਆਂ। (DC vs RR)