Rajasthan News: ਰਾਜਸਥਾਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਭਾਰਤ-ਪਾਕਿਸਤਾਨ ਸਰਹੱਦ ਤੋਂ ਫੜੀ 10 ਕਰੋੜ ਦੀ ਹੈਰੋਇਨ

ਫਾਈਲ ਫੋਟੋ।

ਪਾਕਿਸਤਾਨ ਦੇ ਤਸਕਰਾਂ ਤੋਂ ਹੈ ਮੰਗਵਾਈ | Rajasthan News

  • 2 ਤਸਕਰ ਵੀ ਕੀਤੇ ਗ੍ਰਿਫਤਾਰ, ਇੱਕ ਨਾਬਾਲਗ ਹਿਰਾਸਤ ’ਚ

ਸ੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਸ੍ਰੀ ਗੰਗਾਨਗਰ ’ਚ ਇੱਕ ਕਾਰ ਤੋਂ 10 ਕਰੋੜ ਰੁਪਏ ਦੀ 2 ਕਿੱਲੋ ਹੈਰੋਇਨ ਫੜੀ ਗਈ ਹੈ। ਇਸ ਦੌਰਾਨ ਕਾਰ ’ਚ 3 ਲੋਕ ਵੀ ਸਵਾਰ ਸਨ, ਜਿਸ ਵਿੱਚ ਇੱਕ ਨਾਬਾਲਗ ਹੈ। ਨਾਬਾਲਗ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ, ਜਦਕਿ 2 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਹੈਰੋਇਨ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੋਂ ਪਾਰ ਬੈਠੇ ਪਾਕਿਸਤਾਨੀ ਤਸਕਰਾਂ ਤੋਂ ਮੰਗਵਾਈ ਗਈ ਸੀ। ਦਰਅਸਤਲ ਇੱਥੇ ਗਜਸਿੰਘਪੁਰ ਖੇਤਰ ਦੀ 74 ਆਰਬੀ ਨਹਿਰ ਦੇ ਪੁੱਲ ’ਤੇ ਪੁਲਿਸ ਨੇ ਸੋਮਵਾਰ ਦੇਰ ਰਾਤ ਕਾਰ ’ਚ 2 ਕਿੱਲੋ ਹੈਰੋਇਨ ਫੜੀ। ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 10 ਕਰੋੜ ਰੁਪਏ ਦੀ ਹੈ। ਪੁਲਿਸ ਨੂੰ ਇਹ ਖੇਤਰ ’ਚ ਵੱਡੀ ਮਾਤਰਾ ’ਚ ਹੈਰੋਇਨ ਦੇ ਆਉਣ ਦੀ ਸੂਚਨਾ ਮਿਲੀ ਸੀ। ਇਸ ਲਈ ਆਰਬੀ ਨਹਿਰ ’ਤੇ ਨਾਕਾ ਲਾ ਕੇ ਵਾਹਨਾਂ ਦੀ ਤਲਾਸ਼ੀ ਲਈ ਗਈ ਸੀ। (Rajasthan News)

ਇਹ ਵੀ ਪੜ੍ਹੋ : DC vs RR: IPL ’ਚ ਅੱਜ ਦਿੱਲੀ ਦਾ ਮੁਕਾਬਲਾ ਰਾਜਸਥਾਨ ਨਾਲ

2 ਤਸਕਰ ਗ੍ਰਿਫਤਾਰ, 1 ਨਾਬਾਲਗ ਹਿਰਾਸਤ ’ਚ | Rajasthan News

ਇਸ ਦੌਰਾਨ ਸੰਗਰਾਨਾ ਵੱਲੋਂ ਆ ਰਹੀ ਇੱਕ ਕਾਲੇ ਰੰਗ ਦੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਸ ਵਿੱਚ 2 ਕਿੱਲੋ ਹੈਰੋਇਨ ਬਰਾਮਦ ਹੋਈ। ਕਾਰ ’ਚ ਸਵਾਰ ਪੰਜਾਬ ਦੇ 2 ਤਸਕਰਾਂ ਨਾਲ ਇੱਕ ਨਾਬਾਲਗ ਵੀ ਸਵਾਰ ਸੀ। ਪੁਲਿਸ ਨੇ ਨਾਬਾਲਗ ਨੂੰ ਹਿਰਾਸਤ ’ਚ ਲਿਆ ਤੇ ਦੋਵਾਂ ਤਸਕਰਾਂ ਨੂੰ ਗ੍ਰਿਫਤਾਰ ਕੀਤਾ। (Rajasthan News)

ਪਾਕਿਸਤਾਨੀ ਤਸਕਰਾਂ ਤੋਂ ਮੰਗਵਾਈ ਹੈਰੋਇਨ | Rajasthan News

ਫੜੇ ਗਏ ਦੋਵੇਂ ਤਸਕਰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਕਾਜੀਕੋਟ ਇਲਾਕੇ ਦੇ ਰਹਿਣ ਵਾਲੇ ਹਨ। ਇਸ ਵਿੱਚ ਮਨਜੀਤ ਸਿੰਘ ਪੁੱਤ ਅਜੀਤ ਸਿੰਘ 20 ਸਾਲ ਦਾ ਹੈ ਤੇ ਨਿਰਮਲ ਸਿੰਘ ਪੁੱਤਰ ਬੰਤਾ ਸਿੰਘ 36 ਸਾਲਾਂ ਦਾ ਹੈ। ਇਹ ਦੋਵਾਂ ਤਸਕਰਾਂ ਤੋਂ ਪੁੱਛਗਿੱਛ ਦੌਰਾਨ ਸਵੀਕਾਰ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਇਹ ਹੈਰੋਇਨ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਬੈਠੇ ਪਾਕਿਸਤਾਨੀ ਤਸਕਰਾਂ ਤੋਂ ਮੰਗਵਾਈ ਹੈ। (Rajasthan News)