ਦਿੱਲੀ ’ਚ 9 ਸਾਲਾਂ ਤੋਂ ਨਹੀਂ ਜਿੱਤੀ ਰਾਜਸਥਾਨ
- ਅੱਜ ਦਿੱਲੀ ’ਚ ਹੀ ਹੈ ਮੁਕਾਬਲਾ
IPL 2024 : ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) 2024 ਦਾ 56ਵਾਂ ਮੈਚ ਅੱਜ ਦਿੱਲੀ ਤੇ ਰਾਜਸਥਾਨ ਵਿਚਕਾਰ ਖੇਡਿਆ ਜਾਵੇਗਾ। ਮੈਚ ਦਿੱਲੀ ਦੇ ਘਰੇਲੂ ਮੈਦਾਨ ਅਰੁਣ ਜੇਟਲੀ ਸਟੇਡੀਅਮ ’ਚ ਸ਼ਾਮਲ 7:30 ਵਜੇ ਤੋਂ ਸ਼ੁਰੂ ਹੋਵੇਗਾ, ਟਾਸ ਸ਼ਾਮ 7 ਵਜੇ ਹੋਵੇਗਾ। ਦਿੱਲੀ ਦੇ ਰਾਜਸਥਾਨ ਵਿਚਕਾਰ ਇਸ ਸੀਜ਼ਨ ਦਾ ਇਹ ਦੂਜਾ ਮੁਕਾਬਲਾ ਹੈ। ਪਿਛਲੇ ਮੈਚ ’ਚ ਰਾਜਸਥਾਨ ਨੇ ਦਿੱਲੀ ਨੂੰ 12 ਦੌੜਾਂ ਨਾਲ ਹਰਾਇਆ ਸੀ। ਦੂਜੇ ਪਾਸੇ ਰਾਜਸਥਾਨ ਰਾਇਲਜ਼ ਦਾ ਇਸ ਸੀਜ਼ਨ ਦਾ ਇਹ 11ਵਾਂ ਮੈਚ ਹੋਵੇਗਾ। ਟੀਮ ਨੇ ਆਪਣੇ 10 ਮੈਚਾਂ ’ਚ 8 ਮੈਚ ਜਿੱਤੇ ਹਨ ਤੇ 2 ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਰ ਟੀਮ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਹੈ। ਦੂਜੇ ਪਾਸੇ ਦਿੱਲੀ ਦਾ ਸੀਜ਼ਨ ਦਾ 12ਵਾਂ ਮੁਕਾਬਲਾ ਹੋਵੇਗਾ। ਦਿੱਲੀ ਨੇ ਆਪਣੇ 11 ਮੈਚਾਂ ’ਚ 5 ਜਿੱਤੇ ਹਨ ਤੇ 6 ਮੈਚ ਹਾਰੇ ਹਨ। ਜਿਸ ਕਰਕੇ ਟੀਮ ਅੰਕ ਸੂਚੀ ’ਚ ਛੇਵੇਂ ਸਥਾਨ ’ਤੇ ਹੈ। (DC vs RR)
ਇਹ ਵੀ ਪੜ੍ਹੋ : Kulgam Terrorist Encounter: ਕਸ਼ਮੀਰ ਦੇ ਕੁਲਗਾਮ ’ਚ 2 ਅੱਤਵਾਦੀ ਢੇਰ
ਪਿੱਚ ਰਿਪੋਰਟ | DC vs RR
ਅਰੂਣ ਜੇਟਲੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਚੰਗੀ ਮੰਨੀ ਜਾਂਦੀ ਹੈ। ਇੱਥੇ ਆਈਪੀਐੱਲ ’ਚ ਹੁਣ ਤੱਕ ਕੁਲ 87 ਮੁਕਾਬਲੇ ਖੇਡੇ ਗਏ ਹਨ। ਇਸ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 40 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ, ਜਦਕਿ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੇ ਇਸ ਮੈਦਾਨ ’ਤੇ 46 ਮੈਚਾਂ ’ਚ ਜਿੱਤ ਆਪਣੇ ਨਾਂਅ ਕੀਤੀ ਹੈੇ ਇਸ ਤੋਂ ਇਲਾਵਾ ਇੱਕ ਮੁਕਾਬਲਾ ਬੇਨਤੀਜਾ ਰਿਹਾ ਹੈ।
ਮੌਸਮ ਅਪਡੇਟ | DC vs RR
ਮੈਚ ਵਾਲੇ ਦਿਨ ਦਿੱਲੀ ਦੇ ਅਰੂਣ ਜੇਟਲੀ ਮੈਦਾਨ ’ਤੇ ਧੁੱਪ ਰਹੇਗੀ ਤੇ ਮੌਮਸ ਵੀ ਕਾਫੀ ਗਰਮ ਰਹੇਗਾ। ਦਿੱਲੀ ’ਚ ਮੀਂਹ ਦੀ ਕੋਈ ਉਮੀਦ ਨਹੀਂ ਹੈ। ਇੱਥੇ 7 ਮਈ ਨੂੰ ਤਾਪਮਾਨ 27 ਤੋਂ 42 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | DC vs RR
ਦਿੱਲੀ ਕੈਪੀਟਲਸ : ਰਿਸ਼ਭ ਪੰਤ (ਕਪਤਾਨ/ਵਿਕਟਕੀਪਰ), ਜੈਕ ਫਰੇਜ਼ਰ-ਮਗਾਰਚ, ਪ੍ਰਿਥਵੀ ਸ਼ਾਹ, ਅਭਿਸ਼ੇਕ ਪੋਰੇਲ, ਸ਼ਾਈ ਹੋਪ, ਟ੍ਰਿਸਟਨ ਸਟੱਬਸ, ਅਕਸ਼ਰ ਪਟੇਲ, ਕੁਲਦੀਪ ਯਾਦਵ, ਰਸੀਖ ਸਲਾਮ, ਖਲੀਲ ਅਹਿਮਦ ਤੇ ਲਿਜ਼ਾਦ ਵਿਲੀਅਮਜ਼।
ਇਮਪੈਕਟ ਪਲੇਅਰ : ਮੁਕੇਸ਼ ਕੁਮਾਰ
ਰਾਜਸਥਾਨ ਰਾਇਲਜ਼ : ਸੰਜੂ ਸੈਮਸਨ (ਕਪਤਾਨ/ਵਿਕਟਕੀਪਰ), ਯਸ਼ਸਵੀ ਜਾਇਸਵਾਲ, ਰਿਆਨ ਪਰਾਗ, ਧਰੁਵ ਜੁਰੇਲ, ਰੋਵਮੈਨ ਪਾਵੇਲ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਆਵੇਸ਼ ਖਾਨ, ਟ੍ਰੇਂਟ ਬੋਲਟ, ਸੰਦੀਪ ਸ਼ਰਮਾ ਤੇ ਯੁਜਵਿੰਦਰ ਚਹਿਲ।
ਪ੍ਰਭਾਵੀ ਖਿਡਾਰੀ : ਜੋਸ ਬਟਲਰ। (DC vs RR)