ਤਾਮਿਲਨਾਡੂ ’ਚ ਰੌਟਵੀਲਰ ਨਸਲ ਦੇ ਕੁੱਤੇ ਨੇ ਇੱਕ ਪੰਜ ਸਾਲ ਦੀ ਬੱਚੀ ਨੂੰ ਨੋਚ ਖਾਧਾ। ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਰੌਟਵੀਲਰ ਤੋਂ ਇਲਾਵਾ ਪਿਟਬੁੱਲ ਕੁੱਤਿਆਂ ਦੀ ਦਹਿਸ਼ਤ ਵੀ ਚਰਚਾ ’ਚ ਰਹਿ ਚੁੱਕੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅਵਾਰਾ ਕੁੱਤਿਆਂ ਵੱਲੋਂ ਵੱਢਣ ਦੀਆਂ ਖ਼ਬਰਾਂ ਦੇ ਬਰਾਬਰ ਹੀ ਪਾਲਤੂ ਕੁੱਤਿਆਂ ਦੇ ਹਮਲਿਆਂ ਦੀਆਂ ਖਬਰਾਂ ਆ ਰਹੀਆਂ ਹਨ। ਕੁੱਤਿਆਂ ਲਈ ਕੋਈ ਠੋਸ ਨਿਯਮਾਂਵਲੀ ਨਾ ਹੋਣ ਕਰਕੇ ਹਾਦਸੇ ਹੋ ਰਹੇ ਹਨ। (Dangerous Dogs)
ਸੂਬਾ ਸਰਕਾਰਾਂ ਨੂੰ ਇਸ ਮੁੱਦੇ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਤੇ ਸਖ਼ਤ ਪਾਬੰਦੀ ਲਾਉਣ ਦੀ ਜ਼ਰੂਰਤ ਹੈ। ਭਾਵੇਂ ਕੇਂਦਰ ਸਰਕਾਰ ਨੇ ਕੁੱਤਿਆਂ ਦੀਆਂ 23 ਖ਼ਤਰਨਾਕ ਕਿਸਮਾਂ ’ਤੇ ਪਾਬੰਦੀ ਲਾਈ ਹੈ ਰਾਜਾਂ ਨੂੰ ਲਿਖਿਆ ਹੈ ਪਰ ਇਸ ਸਬੰਧੀ ਰਾਜਾਂ ਨੇ ਠੋਸ ਕਦਮ ਨਹੀਂ ਚੁੱਕਿਆ। (Dangerous Dogs)
Also Read : ਹੁਣ ਧੀਆਂ ਨੂੰ ਮਿਲੇਗੀ 3000 ਰੁਪਏ ਮਹੀਨਾ ਪੈਨਸ਼ਨ! ਜਾਣੋ ਕੀ ਹੈ ਸਕੀਮ ਤੇ ਜ਼ਰੂਰੀ ਦਸਤਾਵੇਜ?
ਜਿਲ੍ਹਾ ਪ੍ਰਸ਼ਾਸਨ ਨੇ ਮਿਊਂਸੀਪੈਲਟੀਆਂ ਨੇ ਆਪਣੇ-ਆਪਣੇ ਪੱਧਰ ’ਤੇ ਫੈਸਲੇ ਜ਼ਰੂਰ ਲਏ ਹਨ। ਦਿੱਲੀ, ਜੈਪੁਰ, ਗਾਜ਼ੀਆਬਾਦ, ਸਹਾਰਨਪੁਰ, ਪੰਚਕੂਲਾ ਆਦਿ ਸ਼ਹਿਰਾਂ ’ਚ ਕੁਝ ਨਸਲਾਂ ਦੇ ਕੁੱਤੇ ਰੱਖਣ ’ਤੇ ਪਾਬੰਦੀ ਲਾਈ ਹੋਈ ਹੈ ਤੇ ਆਮ ਕੁੱਤਿਆਂ ਦੀ ਰਜਿਸਟੇ੍ਰਸ਼ਨ ਵੀ ਲਾਜ਼ਮੀ ਕੀਤੀ ਗਈ। ਇਹ ਜ਼ਰੂਰੀ ਹੈ ਤਾਂ ਕਿ ਕਿਸੇ ਦਾ ਸ਼ੌਂਕ ਗੁਆਂਢੀ ਦੇ ਬੱਚਿਆਂ ਲਈ ਜਾਨ ਦਾ ਖ਼ਤਰਾ ਨਾ ਬਣੇ। ਕੁੱਤੇ ਪਾਲਣ ਦਾ ਰੁਝਾਨ ਜਿੱਥੇ ਸੁਰੱਖਿਆ ਨੂੰ ਖਤਰੇ ’ਚ ਪਾਉਂਦਾ ਹੈ। ਉਥੇ ਇਹ ਭਾਈਚਾਰੇ ’ਚ ਵੀ ਵਿਘਨ ਪਾਉਂਦਾ ਹੈ।