ਹਿਸਾਰ (ਸੰਦੀਪ ਸਿੰਘਮਾਰ)। ਜੇਠ ਮਹੀਨੇ ਤੋਂ ਪਹਿਲਾਂ ਹੀ ਗਰਮੀ ਦੇ ਤਿੱਖੇ ਤੇਵਰਾਂ ਨੂੰ ਦੇਖਦੇ ਹੋਏ ਇਸ ਵਾਰ ਸਕੂਲਾਂ ਦੀਆ ਛੁੱਟੀਆਂ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ। ਹਾਲਾਂਕਿ ਕਿਸ ਸੂਬੇ ’ਚ ਕਦੋਂ ਛੁੱਟੀਆਂ ਕਰਨੀਆਂ ਹਨ, ਇਹ ਸਬੰਧਤ ਸੂਬੇ ਦੀ ਸਰਕਾਰ ਤੇ ਸਿੱਖਿਆ ਵਿਭਾਗ ਫੈਸਲਾ ਲੈਂਦਾ ਹੈ। ਪਰ ਇਸ ਵਾਰ ਕੇਂਦਰੀ ਸਿੱਖਿਆ ਵਿਭਾਗ ਨੇ ਇੱਕ ਪ੍ਰਪੋਜਲ ਤਿਆਰ ਕਰ ਕੇ ਸਾਰੀਆਂ ਸੂਬਾ ਸਰਕਾਰਾਂ ਨੂੰ ਭੇਜਿਆ ਹੈ। (Summer Vacation)
ਇਸ ਪ੍ਰਪੋਜਲ ’ਚ ਪਹਿਲੀ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਦੀਆਂ ਛੁੱਟੀਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਬਿਹਾਰ ਤੇ ਪੱਛਮੀ ਬੰਗਾਲ ਸਰਕਾਰ ਪਹਿਲਾਂ ਹੀ ਸਕੂਲਾਂ ’ਚ ਛੁੱਟੀਆਂ ਦਾ ਐਲਾਨ ਕਰ ਚੁੱਕੀ ਹੈ। ਉੱਥੇ ਹੀ ਤੱਖਣੀ ਭਾਰਤ ਦੇ ਸੂਬਿਆਂ ’ਚ ਵੀ ਛੁੱਟੀਆਂ ਐਲਾਨੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਅੰਡਮਾਨ ਤੇ ਨੀਕੋਬਾਰ ’ਚ ਵੀ ਦੋ ਮਹੀਨਿਆਂ ਲਈ ਸਕੂਲ ਬੰਦ ਹੋ ਚੁੱਕੇ ਹਨ, ਹਾਲਾਂਕਿ ਅੰਡੇਮਾਨ ਤੇ ਨੀਕੋਬਾਰ ’ਚ ਵਰਤਮਾਨ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 33 ਦੇ ਨੇੜੇ ਤੇੜੇ ਬਣਿਆ ਹੋਇਆ ਹੈ। (Summer Vacation)
ਉੱਥੇ ਹੀ ਇਸ ਤੋਂ ਜ਼ਿਆਦਾ ਤਾਪਮਾਨ ਕਦੇ ਨਹੀਂ ਹੁੰਦਾ। ਸਾਰੇ ਸਕੂਲਾਂ ’ਚ ਗਰਮੀ ਦੀਆਂ ਛੁੱਟੀਆਂ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹਾਲਾਂਕਿ ਹਰਿਆਣਾ ’ਚ ਸਿੱਖਿਆ ਕੈਲੰਡਰ ਦੇ ਅਨੁਸਾਰ 1 ਜੂਨ ਤੋਂ ਛੁੱਟੀਆਂ ਹੋਣੀਆਂ ਹਨ। ਪਰ ਇਸ ਤੋਂ ਪਹਿਲਾਂ ਜਮਾਤ ਪਹਿਲੀ ਤੋਂ ਅੱਠਵੀਂ ਦੇ ਬੱਚਿਆਂ ਸਬੰਧੀ ਵਿਚਾਰ ਵਟਾਂਦਰਾ ਚੱਲ ਰਿਹਾ ਹੈ। ਇਸ ਵਾਰ ਗਰਮੀ ਕਾਫ਼ੀ ਤੇਜ਼ ਹੈ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਗਰਮੀ ਨੇ ਆਪਣਾ ਰੂਪ ਪਹਿਲਾਂ ਹੀ ਦਿਖਾ ਦਿੱਤਾ। ਭਾਰਤ ਮੌਸਮ ਵਿਭਾਗ ਵੀ ਗਰਮੀ ਸਬੰਧੀ ਪਹਿਲਾਂ ਹੀ ਅਲਰਟ ਜਾਰੀ ਕਰ ਚੁੱਕਿਆ ਹੈ। ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਦਿਨਾਂ ਤੱਕ ਗਰਮੀ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਹੀ ਸਰਕਾਰ ਨੇ ਅਜਿਹਾ ਪ੍ਰਪੋਜਲ ਬਣਾਇਆ ਹੈ ਕਿ ਸਾਰੇ ਸਕੂਲਾਂ ’ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਜਾਵੇ। (Summer Vacation)
ਹਰਿਆਣਾ ’ਚ ਹੋਵੇਗਾ ਸਕੂਲਾਂ ਦੇ ਸਮੇਂ ’ਚ ਬਦਲਾਅ | Summer Vacation
ਗਰਮੀ ਦੀਆਂ ਛੁੱਟੀਆਂ ਦਾ ਇਹ ਸਰਕਾਰੀ ਐਲਾਨ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ’ਤੇ ਲਾਗੂ ਹੋਵੇਗਾ। ਭਾਵੇਂ ਸਕੂਲ ਸੀਬੀਐੱਸਈ ਸਮੇਤ ਕਿਸੇ ਵੀ ਬੋਰਡ ਨਾਲ ਸਬੰਧਤ ਹੋਵੇ। ਸਰਕਾਰੀ ਸਕੂਲ ਹੋਵੇ ਜਾਂ ਪ੍ਰਾਈਵੇਟ ਕਿਸੇ ਵੀ ਤਰ੍ਹਾਂ ਦਾ ਸਕੂਲ ਹੋਵੇ। ਉੱਧਰ ਸਰਕਾਰ ਦੀ ਸਿੱਖਿਆ ਮੰਤਰੀ ਨੇ ਵੀ ਸਿੱਖਿਆ ਵਿਭਾਗ ਨੂੰ ਸਕੂਲਾਂ ਦੇ ਸਮੇਂ ’ਚ ਬਦਲਾਅ ਲਈ ਕਿਹਾ ਹੈ। ਪਰ ਇਹ ਸਮਾਂ ਕਦੋਂ ਬਦਲਦਾ ਹੈ ਇਸ ਬਾਰੇ ਕੋਈ ਜ਼ਿਕਰ ਨਹੀਂ ਹੈ। ਸਰਕਾਰ ਦਾ ਕਹਿਣਾ ਹੈ ਕਿ ਤੇਜ਼ ਗਰਮੀ ਨੂੰ ਦੇਖਦੇ ਹੋਏ ਇਸ ਵਾਰ ਇਹ ਐਲਾਨ ਕੀਤਾ ਹੈ ਕਿ ਛੋਟੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਐਲਾਨ ਦਿੱਤੀਆਂ ਜਾਣ। ਇਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਲਗਭਗ 1.5 ਮਹੀਨੇ ਦੀਆਂ ਛੁੱਟੀਆਂ ਇਸ ਵਾਰ ਹੋਣ ਵਾਲੀਆਂ ਹਨ।
Also Read : ਸਿਰਫ 31 ਔਰਤਾਂ ਸੰਸਦ ਦੀ ਦਹਿਲੀਜ਼ ’ਤੇ ਪਹੁੰਚੀਆਂ, ਰਾਜਸਥਾਨ ’ਚ ਲੋਕ ਸਭਾ ਚੋਣਾਂ…