ਮੱਧ-ਪ੍ਰਦੇਸ਼ ’ਚ ਮਾਮਾ, ਮਹਾਰਾਜ਼ ਤੇ ਰਾਜਾ ਦੀ ਕਿਸਮਤ ਦਾਅ ’ਤੇ | Lok Sabha Election 2024
ਨਵੀਂ ਦਿੱਲੀ (ਏਜੰਸੀ)। ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ’ਚ ਮੰਗਲਵਾਰ (7 ਮਈ) ਨੂੰ 10 ਸੂਬਿਆਂ ਅਤੇ ਇੱਕ ਕੇਂਦਰ ਸਾਸਿਤ ਪ੍ਰਦੇਸ਼ ਦੀਆਂ 93 ਸੀਟਾਂ ’ਤੇ ਵੋਟਿੰਗ ਹੋਵੇਗੀ। ਇਸ ਗੇੜ ਵਿੱਚ ਪਹਿਲਾਂ 10 ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 95 ਸੀਟਾਂ ਸਨ, ਪਰ 21 ਅਪ੍ਰੈਲ ਨੂੰ ਸੂਰਤ ਤੋਂ ਕਾਂਗਰਸ ਉਮੀਦਵਾਰ ਦੀ ਨਾਮਜਦਗੀ ਰੱਦ ਹੋਣ ਅਤੇ 8 ਉਮੀਦਵਾਰਾਂ ਦੀਆਂ ਨਾਮਜਦਗੀਆਂ ਵਾਪਸ ਲੈਣ ਤੋਂ ਬਾਅਦ ਭਾਜਪਾ ਦੇ ਮੁਕੇਸ਼ ਦਲਾਲ ਨਿਰਵਿਰੋਧ ਚੁਣੇ ਗਏ ਹਨ। (Lok Sabha Election 2024)
ਇਹ ਵੀ ਪੜ੍ਹੋ : T20 World Cup 2024: ਟੀ20 ਵਿਸ਼ਵ ਕੱਪ ਲਈ ਟੀਮ ਇੰਡੀਆ ਦੀ ਨਵੀਂ ਜਰਸੀ ਲਾਂਚ
ਇਸ ਦੇ ਨਾਲ ਹੀ ਜੰਮੂ-ਕਸ਼ਮੀਰ ’ਚ ਖਰਾਬ ਮੌਸਮ ਕਾਰਨ ਅਨੰਤਨਾਗ-ਰਾਜੌਰੀ ਸੀਟ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਇੱਥੇ ਛੇਵੇਂ ਪੜਾਅ ਵਿੱਚ 25 ਮਈ ਨੂੰ ਵੋਟਿੰਗ ਹੋਵੇਗੀ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੀ ਬੈਤੂਲ ਸੀਟ ਤੋਂ ਬਸਪਾ ਉਮੀਦਵਾਰ ਦੀ ਮੌਤ ਤੋਂ ਬਾਅਦ ਦੂਜੇ ਪੜਾਅ (26 ਅਪ੍ਰੈਲ) ਨੂੰ ਹੋਣ ਵਾਲੀ ਵੋਟਿੰਗ ਨੂੰ 7 ਮਈ ’ਚ ਤਬਦੀਲ ਕਰ ਦਿੱਤਾ ਗਿਆ ਹੈ। ਮੱਧ ਪ੍ਰਦੇਸ਼ ਦੀਆਂ ਤਿੰਨ ਸੀਟਾਂ – ਵਿਦਿਸਾ ਤੋਂ ਸ਼ਿਵਰਾਜ਼ ਸਿੰਘ ਚੌਹਾਨ (ਚਾਚਾ), ਗੁਨਾ ਤੋਂ ਜਯੋਤਿਰਾਦਿੱਤਿਆ ਸਿੰਧੀਆ (ਮਹਾਰਾਜਾ) ਅਤੇ ਰਾਜਗੜ੍ਹ ਤੋਂ ਦਿਗਵਿਜੇ ਸਿੰਘ (ਰਾਜਾ) ਦੀ ਕਿਸਮਤ ਦਾਅ ’ਤੇ ਹੈ। (Lok Sabha Election 2024)
ਇਸ ਤੋਂ ਇਲਾਵਾ ਮਹਾਰਾਸ਼ਟਰ ਦੀ ਅਮਰਾਵਤੀ ਸੀਟ ’ਤੇ ਸਰਦ ਪਵਾਰ ਦੀ ਬੇਟੀ ਸੁਪ੍ਰੀਆ ਸੁਲੇ ਤੇ ਡਿਪਟੀ ਸੀਐੱਮ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਭਾਵ ਭਾਬੀ ਵਿਚਕਾਰ ਸਿੱਧਾ ਮੁਕਾਬਲਾ ਹੈ। ਚੋਣ ਕਮਿਸ਼ਨ ਮੁਤਾਬਕ ਤੀਜੇ ਪੜਾਅ ’ਚ ਕੁੱਲ 1352 ਉਮੀਦਵਾਰ ਮੈਦਾਨ ’ਚ ਹਨ। ਇਨ੍ਹਾਂ ’ਚੋਂ 1229 ਪੁਰਸ਼ ਅਤੇ 123 (9%) ਔਰਤਾਂ ਹਨ। ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ (ਏਡੀਆਰ) ਦੀ ਰਿਪੋਰਟ ਅਨੁਸਾਰ 244 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ। 392 ਉਮੀਦਵਾਰਾਂ ਕੋਲ 1 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਦੀ ਜਾਇਦਾਦ ਹੈ। (Lok Sabha Election 2024)